30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਗੁਰਬਾਣੀ ਜਾਪ ਨਾਲ ਖ਼ਾਲਸਾ ਸਕੂਲ ਤਖ਼ਤੂਪੁਰਾ ਦਾ ਨਵਾਂ ਸੈਸ਼ਨ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 04-04-2026
ਨਿਹਾਲ ਸਿੰਘ ਵਾਲਾ, 3 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਖ਼ਤੂਪੁਰਾ ਸਾਹਿਬ ਦਾ ਨਵਾਂ ਵਿੱਦਿਅਕ ਸੈਸ਼ਨ ਗੁਰਬਾਣੀ ਜਾਪ ਨਾਲ ਸ਼ੁਰੂ ਕੀਤਾ ਗਿਆ | ਇਸ ਸਮੇਂ ਗੁਰਬਾਣੀ ਦੇ ਮੂਲ ਮੰਤਰ, ਜਪੁ ਜੀ ਸਾਹਿਬ ਤੇ ਚੌਪਈ ਸਾਹਿਬ ਦੇ ਜਾਪ ਸ਼ਰਧਾ ਤੇ ਸਤਿਕਾਰ ਸਹਿਤ ਕੀਤੇ ਗਏ | ਇਸ ਸਮੇਂ ਸਰਬੱਤ ਦੇ ਭਲੇ ਤੇ ਅਦਾਰੇ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ | ਪਿ੍ੰਸੀਪਲ ਸੰਦੀਪ ਸਿੰਘ ਵੋਹਰਾ ਨੇ ਦੱਸਿਆ ਕਿ ਸੰਸਥਾ ਦੀ ਰਵਾਇਤ ਹੈ ਕਿ ਹਰ ਸਾਲ ਨਵਾਂ ਵਿੱਦਿਅਕ ਸੈਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਅਰੰਭ ਕੀਤਾ ਜਾਂਦਾ ਹੈ | ਸਾਡਾ ਮਿਸ਼ਨ ਹੈ ਕਿ ਬੱਚੇ ਗੁਰਬਾਣੀ ਤੇ ਗੁਰਮਤਿ ਨਾਲ ਜੁੜ ਕੇ ਗੁਰਮੁਖਾਂ ਵਾਲੀ ਜੀਵਨ ਸ਼ੈਲੀ ਦੇ ਧਾਰਨੀ ਬਣਨ ਅਤੇ ਚੰਗੀ ਸਿੱਖਿਆ ਤੇ ਸੰਸਕਾਰਾਂ ਸਦਕਾ ਜ਼ਿੰਦਗੀ 'ਚ ਉੱਚਾ ਮੁਕਾਮ ਹਾਸਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕਰਨ | ਉਨ੍ਹਾਂ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਨਵੇਂ ਵਿੱਦਿਅਕ ਸੈਸ਼ਨ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਮਿਹਨਤ ਰਾਹੀਂ ਅੱਗੇ ਵਧਣ ਦੀ ਸਲਾਹ ਦਿੱਤੀ |
ਧਾਰਮਿਕ ਅਧਿਆਪਕ ਭਾਈ ਦਵਿੰਦਰਦੁਆਰ ਸਿੰਘ ਨੇ ਸ਼੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਰੌਸ਼ਨੀ ਪਾਈ | ਇਸੇ ਤਰ੍ਹਾਂ ਉਨ੍ਹਾਂ ਨੇ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਿਆਈ ਦਿਵਸ, ਜੀਵਨ ਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਇਸ ਮੌਕੇ ਅਧਿਆਪਕ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਾਲਾਸਰ ਸੇਵਾ ਮੰਡਲ ਬਾਘਾ ਪੁਰਾਣਾ ਵਲੋਂ ਹਨੂੰਮਾਨ ਜੈਅੰਤੀ ਸ਼ਰਧਾ ਨਾਲ ਮਨਾਈ <br/> ਅਗਲੀ ਖ਼ਬਰ ਦੇਸ਼ ਭਗਤ ਕਾਲਜ ਮੋਗਾ ਦਾ ਬੀ.ਬੀ.ਏ. ਦਾ ਨਤੀਜਾ ਰਿਹਾ ਸ਼ਾਨਦਾਰ
Ad Position 24