30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸ੍ਰੀ ਸਾਲਾਸਰ ਸੇਵਾ ਮੰਡਲ ਬਾਘਾ ਪੁਰਾਣਾ ਵਲੋਂ ਹਨੂੰਮਾਨ ਜੈਅੰਤੀ ਸ਼ਰਧਾ ਨਾਲ ਮਨਾਈ <br/>

Ad Position 21
No active advertisement
ਅਜੀਤ ਡੈਸਕ 04-04-2026
ਬਾਘਾ ਪੁਰਾਣਾ, 3 ਅਪ੍ਰੈਲ (ਟਿੰਕੂ ਕਾਠਪਾਲ)-ਸ੍ਰੀ ਸਾਲਾਸਰ ਸੇਵਾ ਮੰਡਲ ਬਾਘਾ ਪੁਰਾਣਾ ਵਲੋਂ ਸ੍ਰੀ ਹਨੂੰਮਾਨ ਜੈਅੰਤੀ ਦਾ ਪਵਿੱਤਰ ਦਿਹਾੜਾ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਧਾਰਮਿਕ ਰੰਗ ਵਿਚ ਰੰਗਿਆ ਸਮਾਗਮ ਸ਼ਹਿਰ ਵਾਸੀਆਂ ਲਈ ਆਕਰਸ਼ਨ ਦਾ ਕੇਂਦਰ ਬਣਿਆ ਰਿਹਾ ਅਤੇ ਹਰ ਪਾਸੇ ਭਗਤੀ ਮਈ ਮਾਹੌਲ ਦੇਖਣ ਨੂੰ ਮਿਲਿਆ | ਸਮਾਗਮ ਦੌਰਾਨ ਸ੍ਰੀ ਸਾਲਾਸਰ ਬਾਲਾ ਜੀ ਦਾ ਦਰਬਾਰ ਸੁੰਦਰ ਲਾਈਟਾਂ ਅਤੇ ਫੁੱਲਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ, ਜਿਸ ਨਾਲ ਪੂਰੇ ਸਥਾਨ ਦੀ ਰੌਣਕ ਵਧ ਗਈ | ਭਗਤਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਭਗਵਾਨ ਸ੍ਰੀ ਹਨੂੰਮਾਨ ਜੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ | ਸੇਵਾ ਮੰਡਲ ਦੇ ਪ੍ਰਧਾਨ ਵਿਜੇ ਗੁਪਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਨੂੰਮਾਨ ਜਨਮ ਉਤਸਵ ਨੂੰ ਬੜੇ ਧੂਮਧਾਮ ਨਾਲ ਮਨਾਇਆ ਗਿਆ ਹੈ | ਇਸ ਮੌਕੇ ਪ੍ਰਮੁੱਖ ਹਸਤੀਆਂ ਵਿਚ ਪ੍ਰਧਾਨ ਪ੍ਰਧਾਨ ਬਲਵਿੰਦਰ ਗਰਗ, ਰਜਿੰਦਰ ਗੋਇਲ, ਵਿਮਲ ਗੋਇਲ, ਵਿਜੇ ਸ਼ਰਮਾ ਸਾਬਕਾ ਪ੍ਰਧਾਨ ਭਾਜਪਾ, ਅਮਿਤ ਗੋਇਲ ਪ੍ਰਧਾਨ ਯੂਥ ਅਗਰਵਾਲ ਸਭਾ, ਚੇਅਰਮੈਨ ਅਸ਼ਵਨੀ ਸ਼ਰਮਾ, ਚੇਅਰਮੈਨ ਰੌਸ਼ਨ ਲਾਲ ਰੋਸ਼ੀ, ਪ੍ਰਧਾਨ ਅਰੁਣ ਬਾਂਸਲ, ਸੀਨੀਅਰ ਵਾਈਸ ਪ੍ਰਧਾਨ ਵਿਜੇ ਜਿੰਦਲ ਬੰਟੀ, ਮਨੋਜ ਗੋਇਲ, ਅਮਨ ਤਨੇਜਾ, ਪ੍ਰਧਾਨ ਪਵਨ ਗੋਇਲ, ਸੰਜੀਵ ਕੁਮਾਰ ਪ੍ਰਧਾਨ ਖੇਤਰਪਾਲ ਮੰਦਰ, ਰਕੇਸ਼ ਕੁਮਾਰ ਤੋਤਾ, ਪਵਨ ਬਾਂਸਲ, ਚੈਰੀ ਭਾਟੀਆ, ਰਮਨ ਗਰਗ, ਵਰਿੰਦਰ ਕੁਮਾਰ, ਵਿੱਕੀ ਕਟਾਰੀਆ, ਸਮੇਤ ਹੋਰ ਕਈ ਆਗੂ ਅਤੇ ਸ਼ਹਿਰ ਦੇ ਮਾਣਯੋਗ ਵਿਅਕਤੀ ਵੱਡੀ ਗਿਣਤੀ ਵਿਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਖਮਨੀ ਸਾਹਿਬ ਦੇ ਪਾਠ ਨਾਲ ਦਸਮੇਸ਼ ਸਕੂਲ ਦਾ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ <br/> ਅਗਲੀ ਖ਼ਬਰ ਗੁਰਬਾਣੀ ਜਾਪ ਨਾਲ ਖ਼ਾਲਸਾ ਸਕੂਲ ਤਖ਼ਤੂਪੁਰਾ ਦਾ ਨਵਾਂ ਸੈਸ਼ਨ ਸ਼ੁਰੂ <br/>
Ad Position 24