ਮੋਗਾ, 17 ਅਪ੍ਰੈਲ (ਜਸਪਾਲ ਸਿੰਘ ਬੱਬੀ)-ਐੱਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਦਾ ਵਿਦਿਆਰਥੀਆਂ ਦੀ ਸਿਰਜਣਾਤਮਿਕ ਅਤੇ ਬੌਧਿਕ ਯੋਗਤਾਵਾਂ ਨੂੰ ਉਭਾਰਨ ਦੇ ਉਦੇਸ਼ ਨਾਲ ਕਾਲਜ ਮੈਗਜ਼ੀਨ (2023-25) ਸਿ੍ਸ਼ਟੀ ਅਤੇ ਸੋਵੀਨਰ ਦਾ ਰਿਲੀਜ਼ ਕੀਤਾ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਕਿਹਾ ਕਿ ਮੈਗਜ਼ੀਨ ਵਿਦਿਆਰਥੀਆਂ ਦੀ ਰਚਨਾਤਮਿਕ ਸੋਚ ਦਾ ਦਰਪਣ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਨੂੰ ਲਿਖਣ, ਸੋਚਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਪ੍ਰੇਰਿਤ ਕਰਦੇ ਹਨ | ਮੈਗਜ਼ੀਨ ਵਿਚ ਕਵਿਤਾਵਾਂ, ਲੇਖ, ਕਹਾਣੀਆਂ ਅਤੇ ਹੋਰ ਸਾਹਿਤਕ ਰਚਨਾਵਾਂ ਸ਼ਾਮਿਲ ਹਨ, ਜੋ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਦਰਸਾਉਂਦੀਆਂ ਹਨ | ਕਾਲਜ ਮੈਗਜ਼ੀਨ ਪਿ੍ੰਸੀਪਲ, ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਧੇਸ਼ ਸਿੰਘਲ, ਸਕੱਤਰ ਡਾ. ਅਸ਼ੋਕ ਗਰਗ, ਉਪ ਪ੍ਰਧਾਨ ਕਮ ਵਿੱਤੀ ਸਕੱਤਰ ਅਮਨ ਸਿੰਗਲਾ, ਮੈਂਬਰ ਰਾਜੀਵ ਮਿੱਤਲ, ਇੰਦੂ ਸ਼ਰਮਾ, ਸੰਜੀਵ ਗੋਇਲ, ਅਮਨ ਸਿੰਗਲਾ, ਅਜੈ ਸਿੰਗਲਾ, ਐੱਸ.ਡੀ. ਸਕੂਲ ਦੇ ਪਿ੍ੰਸੀਪਲ ਡਾ. ਸੋਨੀਆ ਹਰਸ਼, ਸੰਪਾਦਕੀ ਟੀਮ ਅਤੇ ਕਾਲਜ ਸਟਾਫ਼ ਨੇ ਰਿਲੀਜ਼ ਕੀਤਾ | ਕਾਲਜ ਮੈਗਜ਼ੀਨ ਸਿ੍ਸ਼ਟੀ ਨੂੰ ਵਿਸ਼ਿਆਂ ਦੇ ਆਧਾਰ 'ਤੇ ਕੁੱਲ ਦਸ ਭਾਗਾਂ ਹਿੰਦੀ, ਪੰਜਾਬੀ, ਅੰਗਰੇਜ਼ੀ, ਫਿਜ਼ੀਕਲ ਐਜੂਕੇਸ਼ਨ, ਸੋਸ਼ਲ ਸਾਇੰਸਜ਼ ਆਦਿ ਵਿਚ ਵੰਡਿਆ ਗਿਆ ਹੈ | ਡਾ. ਨੀਨਾ ਅਨੇਜਾ ਨੇ ਮੈਗਜ਼ੀਨ ਦੀ ਸੰਪਾਦਕੀ ਟੀਮ ਸਹਾਇਕ ਪ੍ਰੋਫੈਸਰ ਰਮਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਗਗਨਦੀਪ ਕੌਰ, ਸਹਾਇਕ ਪ੍ਰੋਫੈਸਰ ਨਗ਼ਮਾ ਗਾਬਾ, ਸਹਾਇਕ ਪ੍ਰੋਫੈਸਰ ਜੈਸਿਕਾ ਅਤੇ ਵੱਖ-ਵੱਖ ਸੈਕਸ਼ਨਾਂ ਦੇ ਸੰਪਾਦਕਾਂ ਨੂੰ ਵਧਾਈ ਦਿੱਤੀ |