15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡਾ. ਸ਼ਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ ਵਿਖੇ ਆਫਤ ਪ੍ਰਬੰਧਨ ਦੀ ਵਰਕਸ਼ਾਪ ਲਗਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਮੋਗਾ, 17 ਅਪ੍ਰੈਲ (ਸੁਰਿੰਦਰਪਾਲ ਸਿੰਘ)-ਡਾ. ਸ਼ਾਮ ਲਾਲ ਥਾਪਰ ਕਾਲਜ ਆਫ ਨਰਸਿੰਗ ਦੇ ਬੀ.ਐਸ.ਸੀ. 7ਵੇਂ ਸਮੈਸਟਰ ਦੇ ਵਿਦਿਆਰਥੀਆਂ ਵਲੋਂ 'ਆਫਤ ਪ੍ਰਬੰਧਨ' ਵਿਸ਼ੇ 'ਤੇ ਵਰਕਸ਼ਾਪ ਕੀਤੀ ਗਈ | ਇਹ ਵਰਕਸ਼ਾਪ ਅਸਿਸਟੈਂਟ ਪ੍ਰੋਫੈਸਰ ਸੁਖਦੀਪ ਕੌਰ, ਮੈਡਮ ਸੁਨੇਹਾ ਸ਼ਰਮਾ ਤੇ ਕਾਲਜ ਦੇ ਪਿ੍ੰਸੀਪਲ ਮੈਡਮ ਸੁਨੀਤਾ ਜੋਸਫ ਦੀ ਨਿਗਰਾਨੀ ਹੇਠ ਕੀਤੀ ਗਈ | ਵਰਕਸ਼ਾਪ ਵਿਚ ਕਾਲਜ ਦੇ ਚੇਅਰਪਰਸਨ ਡਾ. ਮਾਲਤੀ ਥਾਪਰ ਅਤੇ ਕਾਲਜ ਦੇ ਡਾਇਰੈਕਟਰ ਡਾ. ਪਵਨ ਥਾਪਰ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ ਅਤੇ ਇਸ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਇਹੀ ਸੀ ਕਿ ਆਫਤ ਦੇ 'ਤੇ ਇਕ ਪ੍ਰਭਾਵਸ਼ਾਲੀ ਅਸਰ ਛੱਡਣਾ ਅਤੇ ਸਭ ਨੂੰ ਇਹ ਦੱਸਣਾ ਕਿ ਸਮਾਜ ਅਤੇ ਖਾਸ ਕਰਕੇ ਨਰਸਿੰਗ ਕਿੱਤੇ ਉੱਪਰ ਕੁਦਰਤੀ ਆਫਤਾਂ ਦੇ ਕਾਰਨ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦਾ ਪ੍ਰਬੰਧਨ ਕਰਨਾ ਤਾਂ ਕਿ ਘੱਟ ਤੋਂ ਘੱਟ ਜਾਨੀ ਨੁਕਸਾਨ ਹੋਵੇ | ਇਸ ਮੌਕੇ ਡਾ. ਪਵਨ ਥਾਪਰ ਨੇ ਇਨਾਮ ਵੰਡਣ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਸਾਰੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਫਤਾਂ ਕੁਦਰਤ ਦੀ ਮਾਰ ਕਰਕੇ ਵੀ ਪੈਂਦੀਆਂ ਹਨ ਤੇ ਇਨਸਾਨਾਂ ਦੀਆਂ ਗਲਤੀਆਂ ਕਰਕੇ ਵੀ ਪੈਂਦੀਆਂ ਹਨ | ਹਰ ਛੋਟੀ ਵੱਡੀ ਲੜਾਈ ਇਨਸਾਨੀਅਤ ਲਈ ਬਹੁਤ ਖਤਰਨਾਕ ਸਾਬਤ ਹੁੰਦੀ ਹੈ ਜਿੱਥੇ ਬੇਕਸੂਰ ਲੋਕ ਆਪਣੀਆਂ ਜਾਨਾਂ ਗਵਾ ਦਿੰਦੇ ਹਨ | ਇਸ ਮੌਕੇ ਚੇਅਰਪਰਸਨ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਨੇ ਇਸ ਵਰਕਸ਼ਾਪ ਦੇ ਸਬੰਧੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਸਟਾਫ ਨੂੰ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਿਡਲ ਸਕੂਲਾਂ ਨੂੰ ਬੰਦ ਕਰਨ ਦਾ ਮਾਸਟਰ ਕੇਡਰ ਯੂਨੀਅਨ ਵਲੋਂ ਵਿਰੋਧ <br/> ਅਗਲੀ ਖ਼ਬਰ ਐੱਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਦਾ ਸਾਲਾਨਾ ਮੈਗਜ਼ੀਨ ਸਿ੍ਸ਼ਟੀ ਅਤੇ ਕਾਲਜ ਸੋਵੀਨਰ ਰਿਲੀਜ਼ <br/>
Ad Position 24