ਸਮਾਲਸਰ, 23 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਦਸੰਬਰ ਸੈਸ਼ਨ 2025 ਦੌਰਾਨ ਲਈਆਂ ਗਈਆਂ ਪ੍ਰੀਖਿਆਵਾਂ 'ਚ ਅਲਪਾਈਨ ਗਰਲਜ਼ ਕਾਲਜ ਬੀ.ਸੀ.ਏ. ਵਿਭਾਗ 'ਚ ਪਹਿਲੇ, ਤੀਜੇ ਤੇ ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਦਾ ਨਤੀਜਾ ਰਿਹਾ ਸ਼ਾਨਦਾਰ ਰਿਹਾ | ਇਸ 'ਚ ਬੀ.ਸੀ.ਏ. ਦੇ ਪਹਿਲੇ ਸਮੈਸਟਰ 'ਚ ਰਾਜਵੀਰ ਕੌਰ ਉਗੋਕੇ ਨੇ 89 ਫ਼ੀਸਦੀ ਨਾਲ ਪਹਿਲਾ, ਕੋਮਲਪ੍ਰੀਤ ਕੌਰ ਸਮਾਲਸਰ ਨੇ 85.2 ਫ਼ੀਸਦੀ ਨਾਲ ਦੂਜਾ ਤੇ ਅਮਨਜੋਤ ਕੌਰ ਘੋਲੀਆ ਕਲਾਂ ਨੇ 84 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਬੀ.ਸੀ.ਏ. ਵਿਭਾਗ ਤੀਜੇ ਸਮੈਸਟਰ ਵਿਚ ਮਹਿਕਪ੍ਰੀਤ ਕੌਰ ਮੱਲਕੇ ਨੇ 79.6 ਫ਼ੀਸਦੀ ਨਾਲ ਪਹਿਲਾ, ਤਰਨਜੀਤ ਕੌਰ ਵੈਰੋਕੇ ਨੇ 75.8 ਫ਼ੀਸਦੀ ਨਾਲ ਦੂਜਾ, ਅਮਨਦੀਪ ਕੌਰ ਗਿੱਲ ਨੇ 74.4 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ | ਬੀ.ਸੀ.ਏ. ਵਿਭਾਗ ਪੰਜਵੇਂ ਸਮੈਸਟਰ 'ਚ ਮਹਿਕਦੀਪ ਕੌਰ ਰੋਡੇ ਨੇ 88.70 ਫ਼ੀਸਦੀ ਨਾਲ ਪਹਿਲਾ, ਪਿ੍ਆ ਬਾਘਾ ਪੁਰਾਣਾ ਨੇ 83.50 ਫ਼ੀਸਦੀ ਨਾਲ ਦੂਜਾ ਸਥਾਨ ਤੇ ਮਨਦੀਪ ਕੌਰ ਵੈਰੋਕੇ ਨੇ 82.60 ਫ਼ੀਸਦੀ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਕਾਲਜ ਦੇ ਪ੍ਰਬੰਧਕ ਮੈਡਮ ਕੁਲਜਿੰਦਰ ਕੌਰ ਨੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੋਂ ਹੋਰ ਵੱਧ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਕਾਲਜ ਦੇ ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਗਾਬਾ ਉਪ ਪਿ੍ੰਸੀਪਲ ਡਾ. ਕਰਮਜੀਤ ਕੌਰ ਤੇ ਸਾਰੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਜਵਲ ਭਵਿੱਖ ਦੀ ਕਾਮਨਾ ਕੀਤੀ |