05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

'ਆਪ' ਆਗੂਆਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਦੀ ਲੋੜ-ਪਿ੍ਤਪਾਲ ਸ਼ਰਮਾ <br/>

Ad Position 21
No active advertisement
ਅਜੀਤ ਡੈਸਕ 26-04-2026
ਗਿੱਦੜਬਾਹਾ, 25 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-'ਆਪ' ਦੇ ਆਗੂ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ, ਜੋ ਕੱਢੇ, ਵੱਢੇ ਤੇ ਛੱਡਿਆਂ ਦੀ ਪਾਰਟੀ ਬਣ ਕੇ ਰਹਿ ਗਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਤੇ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਾਬਕਾ ਚੇਅਰਮੈਨ ਪਿ੍ਤਪਾਲ ਸ਼ਰਮਾ ਨੇ ਕੀਤਾ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ 'ਆਪ' ਦੇ 7 ਸੰਸਦ ਮੈਂਬਰਾਂ ਨੇ ਭਾਜਪਾ ਵਿਚ ਸ਼ਮੂਲੀਅਤ ਕੀਤੀ ਹੈ | ਸ਼ਾਇਦ ਉਨ੍ਹਾਂ ਭਾਜਪਾ ਦੀਆਂ ਨੀਤੀਆਂ ਨੂੰ ਪਸੰਦ ਕਰਦਿਆਂ ਹੀ ਭਾਜਪਾ ਵਿਚ ਸ਼ਾਮਿਲ ਹੋਣਾ ਚੰਗਾ ਸਮਝਿਆ ਹੈ | ਹੁਣ 'ਆਪ' ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਰੌਲਾ ਪਾ ਰਹੇ ਹਨ ਕਿ ਭਾਜਪਾ ਧੱਕਾ ਕਰ ਰਹੀ ਹੈ | ਅਸਚਰਜ ਦੀ ਗੱਲ ਇਹ ਹੈ ਕਿ ਅੱਜ ਆਪਣੇ ਆਗੂਆਂ ਦੇ ਭੱਜਣ ਦਾ ਦੁੱਖ ਹੋ ਰਿਹਾ ਹੈ, ਪ੍ਰੰਤੂ ਸ਼ਾਇਦ ਉਨ੍ਹਾਂ ਨੂੰ ਇਹ ਭੁੱਲ ਗਿਆ ਹੈ ਕਿ ਜਜਬਾਤੀ ਹੋ ਕਿ ਪਾਰਟੀ ਵਿਚ ਕੰਮ ਕਰਨ ਵਾਲੇ ਆਗੂਆਂ ਦਾ ਗਲਾ ਘੁੱਟ ਕੇ ਦੂਜੀਆਂ ਪਾਰਟੀਆਂ ਦੇ ਕੱਢੇ, ਵੱਢੇ ਤੇ ਫ਼ੇਲ੍ਹ ਹੋਏ ਲੀਡਰਾਂ ਨੂੰ 'ਆਪ' ਵਿਚ ਪਾਰਟੀ ਵਿਚ ਰਲਾਇਆ ਹੈ | ਆਗੂਆਂ ਵਲੋਂ ਦਿਨ-ਰਾਤ ਇਕ ਕਰਕੇ 'ਆਪ' ਵਿਚ ਕੰਮ ਕਰਨ ਵਾਲੇ ਆਗੂਆਂ ਨੂੰ ਇਕ ਵਾਰ ਵੀ ਪੁੱਛਣ ਦੀ ਖੇਚਲ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਹੁਣ ਜੇਕਰ ਆਪਣੀ ਪਾਰਟੀ ਦੇ ਆਗੂ ਦੂਜੀਆਂ ਪਾਰਟੀਆਂ ਵਿਚ ਸ਼ਾਮਿਲ ਹੋ ਰਹੇ ਹਨ ਤਾਂ ਫ਼ਿਰ ਇਨ੍ਹਾਂ ਨੂੰ ਤਕਲੀਫ਼ ਹੋਣ ਲੱਗ ਪਈ ਹੈ | ਸ੍ਰੀ ਸ਼ਰਮਾ ਨੇ ਕਿਹਾ ਕਿ ਜਿਹੜੇ ਲੀਡਰਾਂ ਦੇ 'ਆਪ' ਦੇ ਵਰਕਰਾਂ ਵਲੋਂ ਪੁਤਲੇ ਫ਼ੂਕੇ ਗਏ, ਉਨ੍ਹਾਂ ਨੂੰ ਹੀ 'ਆਪ' ਪਾਰਟੀ ਵਿਚ ਸ਼ਾਮਿਲ ਕਰਕੇ ਚੰਗੇ ਅਹੁਦੇ ਦਿੱਤੇ ਜਾ ਰਹੇ ਹਨ ਅਤੇ ਦਿੱਲੀ ਵਾਲਿਆਂ ਦੀ ਦਖ਼ਲਅੰਦਾਜੀ ਸਿਖ਼ਰਾਂ 'ਤੇ ਹੈ, ਜਿਸ ਕਰਕੇ 'ਆਪ' ਦੇ ਆਗੂ ਆਪਣੇ-ਆਪ ਨੂੰ ਘੁਟਣ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਤੋਂ ਵੀ ਵੱਡੇ ਧਮਾਕੇ ਪੰਜਾਬ ਵਿਚ ਹੋਣ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਆਈਲਟਸ ਦੇ ਨਾਲ-ਨਾਲ ਸਟੱਡੀ ਵੀਜ਼ਾ ਵਿਚ ਵੀ ਬਣਿਆ ਮੋਹਰੀ-ਗੁਰਮਿਲਾਪ ਸਿੰਘ ਡੱਲਾ <br/> ਅਗਲੀ ਖ਼ਬਰ ਡੀ.ਏ.ਵੀ. ਮਾਡਲ ਹਾਈ ਸਕੂਲ ਵਿਖੇ ਕਰਵਾਈ ਲਿਖਾਈ ਪ੍ਰਤੀਯੋਗਤਾ
Ad Position 24
No active advertisement