05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਡੀ.ਏ.ਵੀ. ਮਾਡਲ ਹਾਈ ਸਕੂਲ ਵਿਖੇ ਕਰਵਾਈ ਲਿਖਾਈ ਪ੍ਰਤੀਯੋਗਤਾ

Ad Position 21
No active advertisement
ਅਜੀਤ ਡੈਸਕ 26-04-2026
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸੀ.ਆਰ.ਐੱਮ. ਡੀ.ਏ.ਵੀ. ਮਾਡਲ ਹਾਈ ਸਕੂਲ ਮੌੜ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੀ ਸੁੰਦਰ ਲਿਖਾਈ ਪ੍ਰਤੀਯੋਗਤਾ ਕਰਵਾਈ ਗਈ | ਇਸ ਵਿਚ ਦੂਜੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਾਊਸ ਅਨੁਸਾਰ ਹਿੱਸਾ ਲਿਆ | ਇਸ ਮੌਕੇ ਪਿ੍ੰਸੀਪਲ ਹਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਲਿਖਾਈ ਵੀ ਵਿਦਿਆਰਥੀ ਜੀਵਨ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ | ਸੁੰਦਰ ਲਿਖਾਈ ਕਰਕੇ ਹੀ ਵਿਦਿਆਰਥੀਆਂ ਦੀ ਰੁਚੀ ਪੜ੍ਹਾਈ ਵਿਚ ਹੋਰ ਵਧਦੀ ਹੈ | ਮਨਦੀਪ ਕੌਰ, ਤਰਨਪ੍ਰੀਤ ਕੌਰ ਅਤੇ ਚਰਨਦਾਸ ਨੇ ਇਸ ਪ੍ਰਤੀਯੋਗਤਾ ਨੂੰ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ 'ਆਪ' ਆਗੂਆਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਦੀ ਲੋੜ-ਪਿ੍ਤਪਾਲ ਸ਼ਰਮਾ <br/> ਅਗਲੀ ਖ਼ਬਰ ਮਾਣ ਭੱਤਾ ਸਕੀਮ ਦੀ ਰਜਿਸਟ੍ਰੇਸ਼ਨ ਲਈ ਔਰਤਾਂ ਨੂੰ ਕੀਤਾ ਜਾ ਰਿਹਾ ਖੱਜਲ ਖੁਆਰ: ਲਖਵੀਰ ਸਿੰਘ ਲੱਖਾ <br/>
Ad Position 24
No active advertisement