14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਰਾਜਾ ਰਾਮ ਧਰਮਸ਼ਾਲਾ ਹਰਿਦੁਆਰ ਦੇ ਟਰੱਸਟੀ ਮੈਂਬਰਾਂ ਦੀ ਹੋਈ ਮੀਟਿੰਗ ਨੇੜਲੇ ਭਵਿੱਖ ਵਿਚ ਧਰਮਸ਼ਾਲਾ ਨੂੰ ਸੇਵਾ ਅਤੇ ਸਹੂਲਤਾਂ ਦੇ ਕੇਂਦਰ ਵਿਚ ਬਦਲ ਦਿੱਤਾ ਜਾਵੇਗਾ-ਟਰੱਸਟੀ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਮੋਗਾ, 10 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਧਰਮਸ਼ਾਲਾ ਰਾਜਾ ਰਾਮ ਮੋਗਾ ਵਾਲੇ ਦੇ ਟਰੱਸਟੀਆਂ ਦੀ ਇਕ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਟਰੱਸਟ ਦੇ ਪ੍ਰਧਾਨ ਗਿਰੀਸ਼ ਕੁਮਾਰ, ਉਪ ਪ੍ਰਧਾਨ ਦਿਨੇਸ਼ ਕੁਮਾਰ ਗੁਪਤਾ ਮੋਗਾ, ਸਕੱਤਰ ਸੰਦੀਪ ਗੁਪਤਾ ਅਤੇ ਖ਼ਜ਼ਾਨਚੀ ਸੰਜੇ ਅਗਰਵਾਲ ਨੇ ਸਾਂਝੇ ਤੌਰ 'ਤੇ ਕੀਤੀ | ਮੀਟਿੰਗ ਵਿਚ ਪ੍ਰਧਾਨ ਗਿਰੀਸ਼ ਕੁਮਾਰ, ਉਪ ਪ੍ਰਧਾਨ ਦਿਨੇਸ਼ ਕੁਮਾਰ ਗੁਪਤਾ, ਸਕੱਤਰ ਸੰਦੀਪ ਗੁਪਤਾ, ਖ਼ਜ਼ਾਨਚੀ ਸੰਜੇ ਅਗਰਵਾਲ, ਟਰੱਸਟੀ ਸੁਭਾਸ਼ ਚੰਦਰ, ਨਰੇਸ਼ ਕੁਮਾਰ, ਰੌਸ਼ਨ ਲਾਲ ਗੋਇਲ, ਅਰੁਣ ਕੁਮਾਰ, ਵੇਦ ਵਿਆਸ ਕਾਂਸਲ, ਰਾਜੀਵ ਕੁਮਾਰ, ਰਮੇਸ਼ ਕੁਮਾਰ, ਸੰਦੀਪ ਸਿੰਗਲਾ ਅਤੇ ਆਸ਼ੂ ਗੋਇਲ ਸਮੇਤ ਵੱਖ-ਵੱਖ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਵੇਰਵੇ ਦਿੰਦੇ ਹੋਏ ਟਰੱਸਟ ਦੇ ਪ੍ਰਧਾਨ ਗਿਰੀਸ਼ ਕੁਮਾਰ, ਉਪ ਪ੍ਰਧਾਨ ਦਿਨੇਸ਼ ਕੁਮਾਰ ਗੁਪਤਾ, ਸਕੱਤਰ ਸੰਦੀਪ ਗੁਪਤਾ, ਖ਼ਜ਼ਾਨਚੀ ਸੰਜੇ ਅਗਰਵਾਲ ਅਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਧਰਮਸ਼ਾਲਾ ਰਾਜਾ ਰਾਮ ਮੋਗਾ ਵਾਲੇ ਦੀ ਸਥਾਪਨਾ 1980 ਵਿਚ ਹਰਿਦੁਆਰ ਵਿਚ ਕੀਤੀ ਗਈ ਸੀ ਜੋ ਰਾਜਾ ਰਾਮ ਧਰਮਸ਼ਾਲਾ ਵਜੋਂ ਜਾਣੀ ਜਾਂਦੀ ਹੈ | ਇਹ ਧਰਮਸ਼ਾਲਾ ਹਰਿਦੁਆਰ ਦੇ ਖਰਖੜੀ ਵਿਚ ਹਰਿਦੁਆਰ ਰਿਸ਼ੀਕੇਸ਼ ਰੋਡ 'ਤੇ ਖਰਖੜੀ ਪੁਲਿਸ ਚੌਕੀ ਤੋਂ ਲਗ-ਪਗ 50 ਗਜ ਦੀ ਦੂਰੀ 'ਤੇ ਸੁੱਕੀ ਨਦੀ ਦੇ ਤਲ ਦੇ ਨੇੜੇ ਸਥਿਤ ਹੈ | ਉਨ੍ਹਾਂ ਦੱਸਿਆ ਕਿ 1980 ਵਿਚ ਟਰੱਸਟ ਵਿਚ ਸੱਤ ਮੈਂਬਰ ਸਨ, ਜਿਨ੍ਹਾਂ ਵਿਚ ਇਸ ਦੇ ਸੰਸਥਾਪਕ ਰਾਜਾ ਰਾਮ ਸ਼ਾਮਿਲ ਸਨ, ਜਿਨ੍ਹਾਂ ਨੇ ਸੰਸਥਾ ਅਤੇ ਟਰੱਸਟ ਦੋਵਾਂ ਦੀ ਸਥਾਪਨਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ | ਉਨ੍ਹਾਂ ਦੱਸਿਆ ਕਿ 1980 ਤੋਂ ਲੈ ਕੇ ਅੱਜ ਤੱਕ ਧਰਮਸ਼ਾਲਾ ਨਾਲ ਜੁੜੇ ਟਰੱਸਟੀਆਂ ਅਤੇ ਪ੍ਰਬੰਧਕ ਮੈਂਬਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਇਆ ਹੈ ਅਤੇ ਟਰੱਸਟ ਵਿਚ ਇਸ ਵੇਲੇ 13 ਮੈਂਬਰ ਹਨ | ਉਨ੍ਹਾਂ ਕਿਹਾ ਕਿ ਧਰਮਸ਼ਾਲਾ ਰਾਜਾ ਰਾਮ ਮੋਗਾ ਵਾਲੇ ਜੋ ਕਿ ਹਰਿਦੁਆਰ ਵਿਚ 45 ਸਾਲਾਂ ਤੋਂ ਸ਼ਰਧਾਲੂਆਂ, ਸੰਤਾਂ ਅਤੇ ਲੋੜਵੰਦ ਯਾਤਰੀਆਂ ਦੀ ਸੇਵਾ ਕਰ ਰਹੀ ਹੈ | ਸ਼ਰਧਾਲੂਆਂ ਨੂੰ ਵਧੀਆ ਰਿਹਾਇਸ਼, ਖਾਣਾ ਅਤੇ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਟਰੱਸਟ ਨੇ ਕਈ ਨਵੇਂ ਭਵਿੱਖ-ਮੁਖੀ ਪ੍ਰੋਜੈਕਟਾਂ 'ਤੇ ਕੰਮ ਸ਼ੁਰੂ ਕੀਤਾ ਹੈ | ਇਸ ਮੌਕੇ ਟਰੱਸਟ ਮੈਂਬਰਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਯਾਤਰੂਆਂ ਦੀ ਸਹੂਲਤ ਲਈ ਕਮਰਿਆਂ ਨੂੰ ਆਧੁਨਿਕ ਢੰਗ ਪ੍ਰਦਾਨ ਕਰ ਦਿੱਤੇ ਗਏ ਹਨ ਅਤੇ ਸਾਰੇ ਕਮਰਿਆਂ ਵਿਚ ਏਸੀ ਦੀ ਸਹੂਲਤ ਵੀ ਕਰ ਦਿੱਤੀ ਗਈ ਹੈ | ਮੀਟਿੰਗ ਦੌਰਾਨ ਭਵਿੱਖ ਦੀਆਂ ਯੋਜਨਾਵਾਂ 'ਤੇ ਚਰਚਾ ਕਰਦੇ ਹੋਏ ਧਰਮਸ਼ਾਲਾ ਤੀਰਥ ਯਾਤਰੀ ਗੈਸਟ ਹਾਊਸ ਕੰਪਲੈਕਸ ਦੇ ਅੰਦਰ ਇਕ ਡਿਸਪੈਂਸਰੀ ਸਥਾਪਿਤ ਕਰਨ ਅਤੇ ਇਕ ਸਿਲਾਈ ਮਸ਼ੀਨ ਸਿਖਲਾਈ ਕੇਂਦਰ ਸ਼ੁਰੂ ਕਰਨ ਲਈ ਸਹਿਮਤੀ ਬਣੀ ਟਰੱਸਟ ਦੇ ਮੈਂਬਰਾਂ ਨੇ ਕਿਹਾ ਕਿ ਨੇੜਲੇ ਭਵਿੱਖ ਵਿਚ ਧਰਮਸ਼ਾਲਾ ਨੂੰ ਸੇਵਾ ਅਤੇ ਸਹੂਲਤਾਂ ਲਈ ਇਕ ਪ੍ਰਮੁੱਖ ਕੇਂਦਰ ਵਿਚ ਬਦਲ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਇੱਜ਼ਤ ਵਾਲਾ ਵਿਖੇ 'ਹਿਰਦੇ ਪ੍ਰੋਜੈਕਟ ਦੀ ਸ਼ੁਰੂਆਤ', ਪੇਂਡੂ ਵਿਕਾਸ ਨੂੰ ਮਿਲੇਗੀ ਨਵੀਂ ਦਿਸ਼ਾ ਅਗਲੀ ਖ਼ਬਰ ਐਡਵੋਕੇਟ ਅਮਿਤ ਅਗਰਵਾਲ ਦੀ ਨਿਯੁਕਤੀ 'ਤੇ ਭਾਰਤ ਵਿਕਾਸ ਪ੍ਰੀਸ਼ਦ ਨੇ ਕੀਤਾ ਸਨਮਾਨਿਤ
Ad Position 24