15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਰਾਜ ਕੁਮਾਰ ਮਖੀਜਾ ਵਾਰਡ ਨੰਬਰ 47 ਦੇ ਵਿਕਾਸ ਦਾ ਨਾਂਅ ਹੈ-ਡਾ. ਅਮਨਦੀਪ ਕੌਰ ਅਰੋੜਾ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਮੋਗਾ, 21 ਮਈ (ਗੁਰਤੇਜ ਸਿੰਘ ਬੱਬੀ)-26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਵਾਰਡ ਨੰਬਰ 47 ਤੋਂ ਆਪ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ ਮਖੀਜਾ ਚੋਣ ਲੜ ਰਹੇ ਹਨ | ਅੱਜ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਹਲਕਾ ਵਿਧਾਇਕ ਮੋਗਾ ਵਾਰਡ ਨੰਬਰ 47 ਵਿਚ ਉਨ੍ਹਾਂ ਦੇ ਹੱਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ | ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਾਜ ਕੁਮਾਰ ਮਖੀਜਾ ਵਾਰਡ ਨੰਬਰ 47 ਦੇ ਵਿਕਾਸ ਦਾ ਨਾਂਅ ਹੈ ਜਿਨ੍ਹਾਂ ਨੇ ਗਰਾਊਾਡ ਜ਼ੀਰੋ ਤੋਂ ਕੰਮ ਸ਼ੁਰੂ ਕਰ ਕੇ ਵਾਰਡ ਨੰਬਰ 47 ਦੀ ਨੁਹਾਰ ਬਦਲ ਕੇ ਰੱਖ ਦਿੱਤੀ ਤੇ ਅੱਜ ਵਾਰਡ ਨੰਬਰ 47 ਦੇ ਵਾਸੀ ਹਰ ਬੁਨਿਆਦੀ ਸਹੂਲਤ ਲੈ ਰਹੇ ਹਨ ਜਿਹੜੀ ਕਿ ਨਗਰ ਨਿਗਮ ਵਲੋਂ ਮਿਲਣੀ ਚਾਹੀਦੀ ਹੈ ਤੇ ਇਸ ਦੇ ਪਿੱਛੇ ਰਾਜ ਕੁਮਾਰ ਮਖੀਜਾ ਦੀ ਹਿੰਮਤ ਤੇ ਮਿਹਨਤ ਝਲਕਦੀ ਹੈ | ਉਨ੍ਹਾਂ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਵਿਚ ਹਰ ਵਰਗ ਨੂੰ ਨਵੀਆਂ ਸਹੂਲਤਾਂ ਨਾਲ ਨਿਵਾਜਿਆ ਜਿਸ ਨਾਲ ਅੱਜ ਹਰ ਵਰਗ ਖ਼ੁਸ਼ੀ ਮਹਿਸੂਸ ਕਰਦਾ ਹੈ ਤੇ ਮੋਗਾ ਹਲਕੇ ਦੇ ਵਿਕਾਸ ਵਿਚ ਉਨ੍ਹਾਂ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ | ਉਨ੍ਹਾਂ ਵਾਰਡ 47 ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 26 ਮਈ ਨੂੰ ਆਪ ਪਾਰਟੀ ਦੇ ਮਿਹਨਤੀ, ਬੇਦਾਗ਼ ਤੇ ਹਿੰਮਤੀ ਉਮੀਦਵਾਰ ਰਾਜ ਕੁਮਾਰ ਮਖੀਜਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ, ਉਨ੍ਹਾਂ ਦੀ ਜਿੱਤ ਵਾਰਡ ਵਾਸੀਆਂ ਤੇ ਵਾਰਡ ਦੀ ਉੱਨਤੀ ਦੀ ਜਿੱਤ ਹੋਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਦਾਨੀ, ਕੁਲਵੰਤ ਸਿੰਘ ਦਾਨੀ, ਬਲਵੀਰ ਜੈਦਕਾ, ਅੰਗਰੇਜ਼ ਸਿੰਘ, ਸ਼ਿੰਦਰ ਸਿੰਘ ਭੁਪਾਲ, ਨਿਰਮਲ ਸਿੰਘ, ਗਿਆਨ ਸਿੰਘ, ਨਛੱਤਰ ਸਿੰਘ ਸਾਬਕਾ ਪੁਲਿਸ ਅਧਿਕਾਰੀ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਗੁਰਮੀਤ ਸਿੰਘ, ਗੋਲਡੀ ਠਾਕੁਰ, ਸੁਰਿੰਦਰ ਗੁਪਤਾ, ਰਾਜੂ ਕਰਿਆਨਾ, ਮਨਦੀਪ ਸਿੰਘ, ਜਗਦੀਸ਼ ਚੰਦਰ ਤੇ ਵਾਰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੋਟ ਈਸੇ ਖਾਂ ਨਗਰ ਪੰਚਾਇਤ ਚੋਣਾਂ- ਵਾਰਡ 7 'ਚ 'ਆਪ' ਉਮੀਦਵਾਰ ਸੁਖਨਜੀਤ ਕੌਰ ਟੱਕਰ ਨੂੰ ਮਿਲੇ ਭਰਵੇਂ ਹੁੰਗਾਰੇ ਸਦਕਾ... ਅਗਲੀ ਖ਼ਬਰ 'ਸੀਨੀਅਰ ਸਿਟੀਜ਼ਨ ਮੰਚ' ਦੇ ਸਾਬਕਾ ਕੌਂਸਲਰ ਅਤੇ ਸਮਾਜ ਸੇਵੀ ਕਿ੍ਸ਼ਨ ਸੂਦ ਪ੍ਰਧਾਨ ਬਣੇ
Ad Position 24