ਕੋਟ ਈਸੇ ਖਾਂ, 21 ਮਈ (ਗੁਰਮੀਤ ਸਿੰਘ ਖ਼ਾਲਸਾ)-ਕੋਟ ਈਸੇ ਖਾਂ ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੀ ਦੇਸ ਰਾਜ ਟੱਕਰ ਸਬਜ਼ੀ ਵਾਲਿਆਂ ਦੀ ਨੂੰਹ ਸੁਖਨਜੀਤ ਕੌਰ ਪਤਨੀ ਅਮਨ ਟੱਕਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਹਾਜ਼ਰੀ ਵਿਚ ਵਾਰਡ ਵਿਚ ਸਰਕਾਰੀ ਨਰਸਰੀ ਦੇ ਨਜ਼ਦੀਕ ਮੁਹੱਲੇ ਵਿਚ ਹੋਈ ਮਹੱਲਾ ਵਾਸੀਆਂ ਦੀ ਵੱਡੀ ਇਕੱਤਰਤਾ ਨੇ ਸੁਖਨਜੀਤ ਕੌਰ ਨੂੰ ਸਮਰਥਨ ਦਿੰਦਿਆਂ ਵੱਡੀ ਲੀਡ ਨਾਲ ਜਿਤਾਉਣ ਦਾ ਤਹੱਈਆ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਅੱਜ ਦੀ ਸਕੱਤਰੇਤਾਂ ਦੇ ਨਜ਼ਦੀਕ ਜੋ ਸੁੰਦਰ ਨਗਰ ਖੇਡ ਸਟੇਡੀਅਮ ਹੈ, ਉਸ ਵੱਡੀ ਮੰਗ ਨੂੰ ਬੂਰ ਪਾਉਂਦਿਆਂ ਉਨ੍ਹਾਂ ਵਲੋਂ ਇਸ ਦੇ ਨਵੀਨੀਕਰਨ ਲਈ ਹਰ ਸੰਭਵ ਕੰਮ ਸ਼ੁਰੂ ਕਰਵਾਏ ਤੇ ਇਸ ਵਾਰਡ ਵਿਚ ਹਰ ਵੱਡੇ ਤੋਂ ਲੈ ਕੇ ਛੋਟੇ ਕੰਮ ਵਿੱਚ ਲੋਕਾਂ ਦੀ ਮੰਗ ਜੋ ਵੀ ਉਨ੍ਹਾਂ ਦੇ ਸਾਹਮਣੇ ਆਈ, ਉਸ ਨੂੰ ਪੂਰਾ ਕਰਵਾਇਆ, ਜੋ ਕਿ ਉਨ੍ਹਾਂ ਦਾ ਫ਼ਰਜ਼ ਵੀ ਸੀ | ਉਨ੍ਹਾਂ ਕਿਹਾ ਕਿ ਵਾਰਡ ਵਾਸੀ ਡਟ ਕੇ ਸੁਖਨਜੀਤ ਕੌਰ ਦਾ ਸਾਥ ਦੇ ਕੇ ਆਉਣ ਵਾਲੀ 26 ਮਈ ਨੂੰ ਝਾੜੂ ਚੋਣ ਨਿਸ਼ਾਨ 'ਤੇ ਮੋਹਰ ਲਾਉਣ ਤੇ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਸਹੂਲਤਾਂ ਪੱਖੋਂ ਵਾਰਡ ਦੀ ਅਗਲੇਰੀ ਤਰੱਕੀ ਵੀ ਮੂੰਹੋਂ ਬੋਲੇਗੀ | ਇਸ ਮੌਕੇ ਦੂਜੇ ਉਮੀਦਵਾਰਾਂ ਦੇ ਸਮਰਥਨ ਨੂੰ ਛੱਡ ਕੇ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਵਿਧਾਇਕ ਲਾਡੀ ਢੋਸ ਨੇ ਸਨਮਾਨਿਤ ਕੀਤਾ | ਚੋਣ ਜਲਸੇ ਉਪਰੰਤ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਟੱਕਰ ਪਰਿਵਾਰ ਨੇ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਪੈਸੇ ਵਾਲੇ ਵੱਡੇ ਤਕੜੇ ਲੋਕ ਹਨ ਪਰ ਉਹ ਇਹ ਗੱਲ ਦੱਸ ਦੇਣ ਕਿ ਕੀ ਟਿਕਟ ਸਿਰਫ਼ ਵੱਡੇ ਤੇ ਪੈਸੇ ਵਾਲੇ ਹੀ ਲੋਕ ਲੈ ਸਕਦੇ ਹਨ ਤੇ ਕੀ ਪਾਰਟੀ ਵਿਚ ਜੇਕਰ ਕੋਈ ਹੋਰ ਬੰਦਾ ਟਿਕਟ ਲੈ ਲਵੇ ਤਾਂ ਓਹੀ ਪਾਰਟੀ ਫਿਰ ਮਾੜੀ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਕ ਗੱਲ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੈ ਕਿ ਇਸ ਵਾਰਡ ਵਿਚ ਜੇਕਰ ਖੇਡ ਗਰਾਊਾਡ, ਲਾਈਟਾਂ ਬਿਜਲੀ ਸਪਲਾਈ ਤੇ ਹੋਰ ਵੱਡੇ ਕੰਮ ਹੋਏ ਹਨ, ਉਹ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਦੇਣ ਹੈ | ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੇ ਮਿਲ ਰਹੇ ਪਿਆਰ ਸਦਕਾ ਉਹ ਜੇਕਰ ਜਿੱਤ ਪ੍ਰਾਪਤ ਕਰਦੇ ਹਨ ਤਾਂ ਲੋਕਾਂ ਦੇ ਹਰ ਦੁੱਖ ਸੁੱਖ ਤੇ ਹਰ ਕੰਮ ਵਿਚ ਸੇਵਾ ਨਿਭਾਅ ਕੇ ਆਸਾਂ 'ਤੇ ਖਰੇ ਉੱਤਰਨਗੇ | ਇਸ ਮੌਕੇ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਾਰਡ ਨਿਵਾਸੀ ਹਾਜ਼ਰ ਸਨ |