ਬਾਘਾ ਪੁਰਾਣਾ, 21 ਮਈ (ਗੁਰਮੀਤ ਸਿੰਘ ਮਾਣੂੰਕੇ)-ਗੰਦੇ ਪਾਣੀ ਦੇ ਨਿਕਾਸ ਨੂੰ ਚਾਲੂ ਕਰਨ ਲਈ ਹਲਕਾ ਵਿਧਾਇਕ ਨੇ ਅੰਡਰਗਰਾੳਾੂਡ ਸੀਵਰੇਜ ਪਾਈਪ ਲਾਈਨ ਦਾ ਪਿੰਡ ਦੰਦੂ ਮਾਣੰੂਕੇ ਵਿਖੇ ਉਦਘਾਟਨ ਕੀਤਾ | ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਪਿੰਡ ਦੰਦੂ ਮਾਣੂੰਕੇ ਦੇ ਸਰਪੰਚ ਨਿਰਮਲ ਸਿੰਘ ਵਲੋਂ ਪਿੰਡ ਦੇ ਲੋਕਾਂ ਦੀ ਇਕ-ਇਕ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਰਪੰਚ ਨਿਰਮਲ ਸਿੰਘ ਨੇ ਪਿਛਲੇ ਪੰਜਾਹ ਸਾਲਾਂ ਤੋਂ ਖੇਤਾਂ 'ਚ ਬੈਠੇ ਅਨੇਕਾਂ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਕੀਤਾ ਹੈ, ਜਿਸ ਤਹਿਤ ਪਿੰਡ ਮਾਣੂੰਕੇ ਦੇ ਰੌਂਤਾ ਰੋਡ ਅਤੇ ਹੋਰ ਦਰਜਨਾਂ ਖੇਤਾਂ 'ਚ ਬੈਠੇ ਘਰਾਂ ਦਾ ਸੀਵਰੇਜ ਪਾਣੀ ਨੂੰ ਡਰੇਨ 'ਚ ਪਾਉਣ ਲਈ 6200 ਫੁੱਟ ਅੰਡਰਗਰਾੳਾੂਡ ਸੀਵਰੇਜ ਪਾਈਪ ਲਾਈਨ ਪਾਈ ਗਈ ਜਿਸ ਨੂੰ ਚਾਲੂ ਕਰਨ ਦਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਉਦਘਾਟਨ ਕੀਤਾ ਗਿਆ | ਇਸ ਮੌਕੇ ਸਰਪੰਚ ਨਿਰਮਲ ਸਿੰਘ ਦੇ ਇਸ ਕਾਰਜ ਦੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜਾਂ ਲਈ ਹਮੇਸ਼ਾ ਵਚਨਬੱਧ ਹੈ | ਇਸ ਸਮੇਂ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਸੁਸਾਇਟੀ ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ, ਰਵਿੰਦਰ ਸਿੰਘ ਭੋਲਾ, ਗੁਰਜੰਟ ਸਿੰਘ ਆੜ੍ਹਤੀਆ, ਹਰਭਗਵਾਨ ਸਿੰਘ ਪੰਚ, ਅਮਰਜੀਤ ਸਿੰਘ ਪੰਚ, ਅਜਮੇਰ ਸਿੰਘ, ਸੋਹਣਾ ਸਿੰਘ, ਗੁਰਤੇਜ ਸਿੰਘ, ਜੋਰਾ ਸਿੰਘ, ਸੱਜਣ ਸਿੰਘ, ਰਣਜੀਤ ਸਿੰਘ ਪੰਚ, ਤਰਸੇਮ ਗੋਭੀ, ਸਵਰਨਾ ਸਿੰਘ, ਖੰਨਾ, ਪ੍ਰਗਟ ਸਿੰਘ, ਸੁਖਮੰਦਰ ਸਿੰਘ, ਵਿਪਨ ਨਰੂਲਾ ਆਦਿ ਪਾਰਟੀ ਵਰਕਰ ਹਾਜ਼ਰ ਸਨ |