ਮੋਗਾ, 21 ਮਈ (ਗੁਰਤੇਜ ਸਿੰਘ ਬੱਬੀ)-26 ਮਈ ਨੂੰ ਹੋਣ ਵਾਲੀ ਨਗਰ ਨਿਗਮ ਮੋਗਾ ਦੀਆਂ ਚੋਣਾਂ ਲਈ ਹਰ ਪਾਰਟੀ ਦੇ ਉਮੀਦਵਾਰਾਂ ਨੇ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਸ਼ਹਿਰ ਦੇ ਵਾਰਡ ਨੰਬਰ 37 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਪਿੰਦਰਪਾਲ ਸਿੰਘ ਸੰਧੂ ਵੀ ਚੋਣ ਪ੍ਰਚਾਰ ਵਿਚ ਆਪਣੇ ਵਿਰੋਧੀਆਂ ਨਾਲੋਂ ਅੱਗੇ ਲੰਘ ਗਏ ਹਨ ਤੇ ਉਨ੍ਹਾਂ ਦਾ ਚੋਣ ਪ੍ਰਚਾਰ ਸਿਖ਼ਰਾਂ ਤੇ ਪੁੱਜ ਗਿਆ ਹੈ | 'ਅਜੀਤ' ਨਾਲ ਗੱਲਬਾਤ ਕਰਦਿਆਂ ਦਪਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਕਿ ਉਹ ਪਹਿਲਾਂ ਵੀ ਬਤੌਰ ਕੌਂਸਲਰ ਆਪਣੇ ਵਾਰਡ ਵਿਚ ਲੋਕਾਂ ਦੀ ਸੇਵਾ ਕਰ ਚੁੱਕੇ ਹਨ ਤੇ ਵਾਰਡ ਵਾਸੀ ਉਸ ਦੇ ਪਰਿਵਾਰ ਵਾਂਗ ਹਨ ਅਤੇ ਉਹ ਹਮੇਸ਼ਾ ਹੀ ਉਨ੍ਹਾਂ ਦੇ ਦੁੱਖ ਸੁੱਖ ਵਿਚ ਸਰੀਕ ਰਹਿੰਦੇ ਹਨ ਇਸ ਲਈ ਵਾਰਡ ਵਾਸੀਆਂ ਵਲੋਂ ਉਨ੍ਹਾਂ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਆਪਣੇ ਵਾਰਡ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਹੋਣਗੇ ਅਤੇ ਵਾਰਡ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਇਕ-ਇਕ ਕੀਮਤੀ ਵੋਟ ਉਨ੍ਹਾਂ ਦੇ ਚੋਣ ਨਿਸ਼ਾਨ ਤੱਕੜੀ ਤੇ ਮੋਹਰ ਲਗਾ ਕੇ ਪਾਉਣ ਕਿਉਂਕਿ ਇਹ ਵਾਰਡ ਵਾਸੀਆਂ ਦੀ ਜਿੱਤ ਤੇ ਵਿਕਾਸ ਦੀ ਜਿੱਤ ਹੋਵੇਗੀ |