ਮੋਗਾ, 21 ਮਈ (ਜਸਪਾਲ ਸਿੰਘ ਬੱਬੀ)-ਨਗਰ ਨਿਗਮ ਮੋਗਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਕੌਰ ਪਤਨੀ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਗੋਗਾ ਪੁੱਤਰ ਪੂਰਨ ਸਿੰਘ ਕੋਲਿਆਂ ਵਾਲੇ ਡੀਪੂ ਵਾਲੇ ਵਾਰਡ ਨੰਬਰ 46 ਦੇ ਸੂਝਵਾਨ ਵੋਟਰ ਝਾੜੂ ਵਾਲੇ ਨਿਸ਼ਾਨ 'ਤੇ ਵੋਟਾਂ ਪਾ ਕੇ ਰਿਕਾਰਡ ਤੋੜ ਜਿੱਤ ਕਰਵਾਉਣਗੇ | ਸਮਾਜ ਸੇਵੀ ਤੇ ਪਾਰਟੀ ਦੇ ਆਗੂ ਤਰਨਦੀਪ ਸਿੰਘ ਦਮਨ ਨੇ ਕਿਹਾ ਕਿ ਵਾਰਡ ਨੰਬਰ 46 ਦੇ ਸੂਝਵਾਨ ਵੋਟਰ ਵਿਕਾਸ ਮੁਖੀ ਸੋਚ ਵਾਲੇ ਉਮੀਦਵਾਰ ਹਰਦੀਪ ਕੌਰ ਨੂੰ ਵੋਟਰ ਹੁੰਗਾਰਾ ਦੇ ਰਹੇ ਹਨ | ਵਾਰਡ 46 ਦਾ ਸੁਰਿੰਦਰ ਸਿੰਘ ਗੋਗਾ ਕੌਂਸਲਰ ਨੇ ਰਿਕਾਰਡ ਤੋੜ ਵਿਕਾਸ ਕਰਵਾਇਆ ਤੇ 24 ਘੰਟੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ | ਉਨ੍ਹਾਂ ਵਾਰਡ ਦੀ ਬਿਹਤਰੀ ਲਈ ਸ਼ੁੱਧ ਪਾਣੀ, ਪੱਕੀਆਂ ਸੜਕਾਂ, ਸੁਚੱਜਾ ਸੀਵਰੇਜ ਪ੍ਰਬੰਧ, ਜਗਮਗ ਕਰਦੀਆਂ ਲਾਈਟਾਂ, ਸਫ਼ਾਈ ਦਾ ਉਚਿੱਤ ਪ੍ਰਬੰਧ ਪਹਿਲੀ ਤਰਜੀਹ ਹੈ | ਉਮੀਦਵਾਰ ਹਰਦੀਪ ਕੌਰ ਧਰਮ-ਪਤਨੀ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਗੋਗਾ ਡੀਪੂ ਵਾਲੇ ਵਾਰਡ ਦੇ ਹਰੇਕ ਵੋਟਰ ਨਾਲ ਰਾਬਤਾ ਕਾਇਮ ਕਰ ਕੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੇ ਕਾਰਜਾਂ ਤੋਂ ਜਾਣੂੰ ਕਰਵਾ ਰਹੇ ਹਨ | ਭਗਵੰਤ ਮਾਨ ਮੁੱਖ ਮੰਤਰੀ ਨੇ ਲੋਕਾਂ ਨਾਲ ਜੋ ਵਾਅਦਾ ਕੀਤਾ, ਉਹ ਪੂਰਾ ਕੀਤਾ | ਹਲਕਾ ਵਿਧਾਇਕ ਡਾ. ਅਮਨਦੀਪ ਕੌਰ, ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਆਪ ਆਗੂ ਲਵਲੀ ਸਿੰਗਲਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਮੀਦਵਾਰ ਹਰਦੀਪ ਕੌਰ ਦਾ ਪਰਿਵਾਰ ਪਹਿਲਾਂ ਵੀ ਸਮੇਂ ਸਮੇਂ 'ਤੇ ਵਾਰਡ ਵਾਸੀਆਂ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਹੁਣ ਵਾਰਡ ਵਾਸੀ ਹਰਦੀਪ ਕੌਰ ਨੂੰ ਸੇਵਾ ਕਰਨ ਦਾ ਮੌਕਾ ਦੇਣਗੇ | ਉਨ੍ਹਾਂ ਕਿਹਾ ਕਿ ਆਉਣ ਵਾਲੀ 26 ਮਈ ਨੂੰ ਆਪਣਾ ਇਕ ਇਕ ਕੀਮਤੀ ਵੋਟ ਝਾੜੂ ਦੇ ਨਿਸ਼ਾਨ 'ਤੇ ਲਗਾ ਕੇ ਵਾਰਡ ਨੰਬਰ 46 ਤੋਂ ਉਮੀਦਵਾਰ ਹਰਦੀਪ ਕੌਰ ਦੀ ਜਿੱਤ ਨੂੰ ਯਕੀਨੀ ਬਣਾਉਣ | ਇਸ ਮੌਕੇ ਤਨਵੀਰ ਕੌਰ ਨੈਨਸੀ, ਜਗਤਾਰ ਸਿੰਘ, ਪਿ੍ੰਸ ਅਰੋੜਾ, ਅਸ਼ੋਕ ਚੌਧਰੀ, ਓਮ ਪ੍ਰਕਾਸ਼, ਹਰਪ੍ਰੀਤ ਸਿੰਘ, ਜਸਵੀਰ ਕੌਰ, ਕੁਲਵੰਤ ਕੌਰ, ਜਸਵੀਰ ਕੌਰ ਜੱਸੀ, ਹਰਜੀਤ ਕੌਰ, ਹੀਨਾ ਅਰੋੜਾ, ਕਮਲ, ਹੇਮ ਪ੍ਰਭਾ ਸੂਦ, ਜਗਨ ਕਾਹਲੋ, ਪੂਨਮ ਰਾਣੀ, ਰਾਜਨ ਅਰੋੜਾ, ਜਸਪਾਲ ਕੌਰ, ਮਨਜੀਤ ਕੌਰ, ਹਰਜੀਤ ਸਿੰਘ, ਤਰਨਦੀਪ ਸਿੰਘ ਦਮਨ, ਮਨੀ ਆਦਿ ਨੇ ਝਾੜੂ ਨਿਸ਼ਾਨ ਦੀ ਜਿੱਤ ਲਈ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਹੈ |