ਮੋਗਾ, 21 ਮਈ (ਜਸਪਾਲ ਸਿੰਘ ਬੱਬੀ)-ਨਗਰ ਨਿਗਮ ਮੋਗਾ ਦੇ ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਚੋਣ ਨਿਸ਼ਾਨ ਤੱਕੜੀ ਦੇ ਉਮੀਦਵਾਰ ਸਾਬਕਾ ਕੌਂਸਲਰ ਸੀਨੀਅਰ ਅਕਾਲੀ ਆਗੂ ਗਵਰਧਨ ਪੋਪਲੀ ਚੋਣ ਮੈਦਾਨ ਵਿਚ ਆਪਣੇ ਵੋਟਰਾਂ ਤੇ ਸਮਰਥਕਾਂ ਨਾਲ ਵਾਰਡ ਵਿਚ ਪੂਰੀ ਤਰ੍ਹਾਂ ਸਰਗਰਮ ਹਨ | ਆਪਣੇ ਚਹੇਤਿਆਂ ਵਿਚ ਸਕੂਟਰੀ ਵਾਲੇ ਪੋਪਲੀ ਐਮ.ਸੀ. ਵਜੋਂ ਲੋਕ ਪਿ੍ਆ ਗਵਰਧਨ ਪੋਪਲੀ ਵੋਟਰ ਸੰਪਰਕ ਮੁਹਿੰਮ ਵਿਚ ਆਪਣੇ ਪਿਛਲੇ ਕੌਂਸਲਰ ਕਾਰਜਕਾਲ ਦੌਰਾਨ ਵਾਰਡ ਦੇ ਕਰਾਏ ਬਹੁਪੱਖੀ ਵਿਕਾਸ ਤੇ ਹਰ ਵੇਲੇ ਲੋਕ ਸੇਵਾ ਵਿਚ ਹਨੇਰੇ ਸਵੇਰੇ ਹਾਜ਼ਰ ਰਹਿਣ ਕਾਰਨ ਵਾਰਡ ਵਸਨੀਕਾਂ ਵਲੋਂ ਉਨ੍ਹਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ | ਵੋਟਰਾਂ ਨੂੰ ਤੱਕੜੀ ਚੋਣ ਨਿਸ਼ਾਨ ਲਈ ਵੋਟ ਅਪੀਲ ਕਰਦਿਆਂ ਵਾਰਡ 7 ਦੇ ਗਲੀ ਮੁਹੱਲਿਆਂ ਵਿਚ ਉਮੀਦਵਾਰ ਗਵਰਧਨ ਪੋਪਲੀ ਨੇ ਅਪੀਲ ਕੀਤੀ ਕਿ ਵੋਟਰਾਂ ਦਾ ਇਕ ਇਕ ਵੋਟ ਦਾ ਕਰਜ਼ ਵਿਕਾਸ ਕਰਵਾ ਕੇ ਅਦਾ ਕੀਤਾ ਜਾਵੇਗਾ | ਵਾਰਡ ਨੰਬਰ 7 ਨੂੰ ਨਮੂਨੇ ਦਾ ਵਾਰਡ, ਸਫ਼ਾਈ, ਸੁਚੱਜਾ ਸੀਵਰੇਜ ਪ੍ਰਬੰਧ, ਸ਼ੁੱਧ ਪੀਣ ਵਾਲਾ ਪਾਣੀ, ਪੱਕੀਆਂ ਤੇ ਮਿਆਰੀ ਸੜਕਾਂ, ਸਟਰੀਟ ਲਾਈਟ ਆਦਿ ਉਨ੍ਹਾਂ ਦੇ ਤਰਜੀਹੀ ਖੇਤਰ ਹੋਣਗੇ | ਉਮੀਦਵਾਰ ਗਵਰਧਨ ਪਪੋਲੀ ਨਾਲ ਸਮਰਥਕ ਗੁਰਪ੍ਰੀਤ ਸਿੰਘ, ਸੰਗਰਾਮ ਸਿੰਘ, ਜਲੌਰ ਸਿੰਘ ਗਿੱਲ ਨੇ ਵੋਟਰਾਂ ਨੂੰ ਤੱਕੜੀ ਨਿਸ਼ਾਨ 'ਤੇ ਵੋਟ ਪਾਉਣ ਦੀ ਅਪੀਲ ਕੀਤੀ | ਪੋਪਲੀ ਨੇ ਕਿਹਾ ਕਿ ਮੇਰਾ ਵਾਰਡ ਵਾਸੀਆਂ ਨਾਲ ਵਾਅਦਾ ਹੈ ਕਿ ਸਾਫ਼ ਸੁਥਰਾ ਸੁੰਦਰ ਵਾਰਡ, ਹਰ ਗਲੀ ਨਾਲ ਪੱਕਾ ਰਸਤਾ, ਸਾਫ਼ ਪਾਣੀ, ਸੁਚੱਜਾ ਸੀਵਰੇਜ ਪ੍ਰਬੰਧ, ਰੌਸ਼ਨੀ ਵਾਲਾ ਤੇ ਸੁਰੱਖਿਅਤ ਵਾਰਡ, ਹਰ ਵਾਰਡ ਵਾਸੀ ਦੀ ਸੁਵਿਧਾ ਮੇਰੀ ਪਹਿਲ ਹੋਵੇਗੀ | ਵਾਰਡ ਦੇ ਸੂਝਵਾਨ ਵੋਟਰ ਵਾਰਡ ਦੀ ਕਮਾਂਡ ਪੋਪਲੀ ਦੇ ਹੱਥ ਦੇਣ ਲਈ ਤੱਕੜੀ ਨਿਸ਼ਾਨ 'ਤੇ ਵੋਟ ਪਾਉਣ ਲਈ ਉਤਾਵਲੇ ਹਨ |