ਧਰਮਕੋਟ, 21 ਮਈ (ਪਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਰੌਸ਼ਨ ਦਿਮਾਗ਼, ਪੰਥ ਦੀ ਸਿਰਮੌਰ ਸ਼ਖ਼ਸੀਅਤ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਚੌਥੀ ਬਰਸੀ ਗੁਰਦੁਆਰਾ ਹਜ਼ੂਰ ਸਾਹਿਬ ਨੇੜੇ ਧਰਮਕੋਟ ਵਿਖੇ ਸ਼ਰਧਾਪੂਰਵਕ ਮਨਾਈ ਗਈ | ਅੱਜ ਦੇ ਇਕੱਠ ਨੇ ਜਿੱਥੇ ਬਰਜਿੰਦਰ ਸਿੰਘ ਬਰਾੜ ਹਲਕਾ ਇੰਚਾਰਜ ਦਾ ਹੌਂਸਲਾ ਵਧਾਇਆ ਉੱਥੇ ਆਪਣੇ ਮਹਿਬੂਬ ਨੇਤਾ ਨੂੰ ਯਾਦ ਵੀ ਕੀਤਾ¢ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਜਥੇ ਵਲੋਂ ਕੀਰਤਨ ਕੀਤਾ ਗਿਆ ¢ ਜਥੇਦਾਰ ਤੋਤਾ ਸਿੰਘ ਨਮਿਤ ਅਰਦਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਅਰਦਾਸੀਏ ਭਾਈ ਪ੍ਰੇਮ ਸਿੰਘ ਨੇ ਕੀਤੀ | ਸਮਾਗਮ 'ਚ ਬਾਬਾ ਮੰਗਾ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਰਜਿੰਦਰ ਸਿੰਘ ਬਰਾੜ ਹਲਕਾ ਇੰਚਾਰਜ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ¢ ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਨੇ ਸ਼ਰਧਾਂਜਲੀ ਸਮਾਗਮ ਦੀ ਮੰਚ ਦਾ ਸੰਚਾਲਨ ਕੀਤਾ¢ ਸ਼ਰਧਾਂਜਲੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਜਥੇਦਾਰ ਤੋਤਾ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੌਮ ਪ੍ਰਤੀ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ¢ ਉਨ੍ਹਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਦੇ ਨਾਲ ਉਨ੍ਹਾਂ ਦਾ ਸਾਲ 1996 ਤੋਂ ਨਜ਼ਦੀਕੀ ਰਾਬਤਾ ਰਿਹਾ ਜਦੋਂ ਉਹ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਸਨ¢ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਥੇਦਾਰ ਤੋਤਾ ਸਿੰਘ ਇਕ ਧਾਰਮਿਕ ਸੋਚ ਵਾਲੇ ਰਾਜਨੀਤਿਕ ਆਗੂ ਅਤੇ ਲੋਕ ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਸਨ ¢ ਉਨ੍ਹਾਂ ਨੇ ਹਮੇਸ਼ਾ ਉਨ੍ਹਾਂ ਨੂੰ ਆਪਣੇ ਸਿਆਸੀ ਗੁਰੂ ਵਜੋਂ ਮੰਨਿਆ¢ ਉਨ੍ਹਾਂ ਦੇ ਨਾਲ ਬਿਤਾਏ ਪਲ ਅੱਜ ਵੀ ਖ਼ਿਆਲਾਂ ਦੇ ਵਿਚ ਘੁੰਮਦੇ ਹਨ¢ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨ ਦੇ ਨਾਲ ਨਾਲ ਹਲਕਾ ਧਰਮਕੋਟ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ¢ ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਵਲੋਂ ਲਿਆਂਦੇ ਗਏ ਬੇਅਦਬੀ ਕਾਨੂੰਨ ਬਾਰੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ¢ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਧਾਰਮਿਕ ਮਰਿਆਦਾਵਾਂ ਨੂੰ ਧਿਆਨ ਵਿਚ ਰੱਖ ਕੇ ਨਹੀਂ ਬਣਾਇਆ ਗਿਆ¢ ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਲੋਕਾਂ ਨੂੰ ਧਾਰਮਿਕ ਮਰਿਆਦਾਵਾਂ ਬਾਰੇ ਜਾਣਕਾਰੀ ਨਹੀਂ ਉਹ ਕਾਨੂੰਨ ਬਣਾਉਣ ਵਿਚ ਲੱਗੇ ਹੋਏ ਹਨ¢ ਉਨ੍ਹਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਦੀ ਵਿਰਾਸਤ ਅੱਜ ਬਰਜਿੰਦਰ ਸਿੰਘ ਬਰਾੜ ਨੇ ਸੰਭਾਲ ਲਈ ਹੈ¢ ਬਰਜਿੰਦਰ ਸਿੰਘ ਬਰਾੜ ਜਥੇਦਾਰ ਤੋਤਾ ਸਿੰਘ ਦੇ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੇ ਸਮਰੱਥ ਆਗੂ ਹਨ¢ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜਥੇਦਾਰ ਤੋਤਾ ਸਿੰਘ ਸਪੁੱਤਰ ਬਰਜਿੰਦਰ ਸਿੰਘ ਬਰਾੜ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਮਾਤਾ ਮੁਖਤਿਆਰ ਕੌਰ, ਬਲਵਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ ਬਰਾੜ ਕੈਨੇਡਾ ਅਤੇ ਭੈਣ ਡਾ. ਪਰਮਜੀਤ ਕੌਰ ਢਿੱਲੋਂ ਵਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਨਿੱਤਨੇਮੀ ਅਤੇ ਸ੍ਰੀ ਦਰਬਾਰ ਸਾਹਿਬ ਹਰ ਸੰਗਰਾਂਦ ਤੇ ਨਤਮਸਤਕ ਹੋਣ ਵਾਲੇ ਆਗੂ ਸਨ ¢ ਬਰਾੜ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਸਭ ਤੋਂ ਉੱਪਰ ਰੱਖਿਆ | ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀਆ ਐਮ.ਐਲ.ਏ ਸ਼ਾਹਕੋਟ, ਪਰਗਟ ਸਿੰਘ ਐਮ.ਐਲ.ਏ ਜਲੰਧਰ ਕੈਂਟ, ਡਾ. ਕੁਲਵੰਤ ਸਿੰਘ ਧਾਲੀਵਾਲ ਸਮਾਜ ਸੇਵੀ, ਗੁਰਜੰਟ ਸਿੰਘ ਭੁੱਟੋ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਰਾਜਵਿੰਦਰ ਸਿੰਘ ਧਰਮਕੋਟ, ਖਣਮੁੱਖ ਭਾਰਤੀ ਪੱਤੋ, ਸੰਜੀਤ ਸੰਨ੍ਹੀ ਗਿੱਲ ਇੰਚਾਰਜ ਹਲਕਾ ਮੋਗਾ, ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਬਾਘਾ ਪੁਰਾਣਾ, ਬਲਦੇਵ ਸਿੰਘ ਮਾਣੂੰਕੇ, ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਭਾਈ ਦਰਸ਼ਨ ਸਿੰਘ ਘੋਲੀਆ ਆਗੂ ਹੋਂਦ ਚਿੱਲ੍ਹੜ ਇਨਸਾਫ ਕਮੇਟੀ, ਗੁਰਮੇਲ ਸਿੰਘ ਸਿੱਧੂ ਸਰਕਲ ਪ੍ਰਧਾਨ, ਨੰਬਰਦਾਰ ਬਲਜੀਤ ਸਿੰਘ ਕੰਗ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਔਲਖ ਸਾਬਕਾ ਸਰਪੰਚ, ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ, ਪਰਮਜੀਤ ਸਿੰਘ ਕੌਮੀ ਆਗੂ ਫੈਡਰੇਸ਼ਨ ਗਰੇਵਾਲ, ਜੋਗਿੰਦਰ ਸਿੰਘ ਸੰਧੂ, ਸਾਬਕਾ ਚੇਅਰਮੈਨ ਮਹਿੰਦਰ ਸਿੰਘ, ਸਰਕਲ ਪ੍ਰਧਾਨ ਪਰਮਜੀਤ ਸਿੰਘ ਵਿਰਕ, ਮਨਫੂਲ ਸਿੰਘ ਲਾਡੀ ਸਰਕਲ ਪ੍ਰਧਾਨ, ਗੁਰਮੇਲ ਸਿੰਘ ਸੰਧੂ, ਅਵਤਾਰ ਸਿੰਘ ਸ਼ਾਹ ਵਾਲਾ, ਦਿਲਬਾਗ ਸਿੰਘ ਹੈਪੀ ਭੁੱਲਰ, ਨਿਸ਼ਾਨ ਸਿੰਘ ਮੂਸੇਵਾਲਾ, ਨੰਬਰਦਾਰ ਨਛੱਤਰ ਸਿੰਘ, ਚਰਨਜੀਤ ਸਿੰਘ ਮੂਸੇਵਾਲਾ, ਗੁਰਨਾਮ ਸਿੰਘ ਢਿੱਲੋਂ, ਤਰਸੇਮ ਸਿੰਘ ਜੰਗ, ਜਸਵਿੰਦਰ ਸਿੰਘ ਮਨੇਸ਼ ਖੰਭੇ, ਸਰਪੰਚ ਦਲੇਰ ਸਿੰਘ ਖੰਭੇ, ਲਖਵਿੰਦਰ ਸਿੰਘ ਭੈਣੀ, ਸੁਰਜੀਤ ਸਿੰਘ ਰਾਮਗੜ੍ਹ, ਸਰਪੰਚ ਸੁਖਜਿੰਦਰ ਸਿੰਘ ਭੈਣੀ, ਗੁਰਮੀਤ ਸਿੰਘ ਗਗੜਾ, ਚਰਨਜੀਤ ਸਿੰਘ ਡਾਲਾ, ਜਸਵਿੰਦਰ ਸਿੰਘ ਕੁੱਕੀ, ਪ੍ਰਗਟ ਸਿੰਘ ਮੇਲਕ, ਸੁਖਵਿੰਦਰ ਸਿੰਘ ਦਾਤੇਵਾਲਾ, ਗੁਰਜੰਟ ਸਿੰਘ ਰਾਮੂੰਵਾਲਾ, ਰਣਜੀਤ ਸਿੰਘ ਰਾਣਾ ਡਾਇਰੈਕਟਰ, ਬਲਕਾਰ ਸਿੰਘ ਵਿਰਕ, ਸਰਪੰਚ ਬੋਹੜ ਸਿੰਘ ਕਾਂਵਾਂ, ਪ੍ਰਭਜੀਤ ਸਿੰਘ ਤਾਰੇਵਾਲਾ, ਨੰਬਰਦਾਰ ਬਲਵੀਰ ਸਿੰਘ ਉੱਪਲ, ਮੇਹਰ ਸਿੰਘ ਕੜਿਆਲ, ਹਰਦਿਆਲ ਸਿੰਘ, ਪਾਲ ਸਿੰਘ ਤਹਿਸੀਲਦਾਰ, ਬੂਟਾ ਸਿੰਘ ਦੌਲਤਪੁਰਾ, ਰਵਦੀਪ ਸਿੰਘ ਸੰਘਾ, ਬਾਬਾ ਅਵਤਾਰ ਸਿੰਘ ਫ਼ੌਜੀ, ਗੁਰਨਾਮ ਸਿੰਘ ਜੀਂਦੜਾ, ਜੱਸ ਪ੍ਰਤਾਪ ਸਿੰਘ ਰਾਜਾਂਵਾਲਾ, ਜਗਦੀਸ਼ ਛਾਬੜਾ ਮੋਗਾ, ਮਨਜਿੰਦਰ ਸਿੰਘ ਸੰਧੂ, ਪਿ੍ੰ. ਪੂਰਨ ਸਿੰਘ, ਸੁਖਵਿੰਦਰ ਸਿੰਘ ਸੁੱਖ ਜੌੜਾ, ਗੁਰਜੰਟ ਸਿੰਘ, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਕਰਨੈਲ ਸਿੰਘ, ਬਲਕਾਰ ਸਿੰਘ, ਅਮਰੀਕ ਸਿੰਘ ਛਾਬੜਾ, ਰਾਣਾ ਬਾਸੀ, ਕੁਲਵੰਤ ਸਿੰਘ, ਜੁਗਰਾਜ ਸਿੰਘ ਵਿਰਕ, ਸੁਖਵਿੰਦਰ ਸਿੰਘ ਦਾਤੇਵਾਲ, ਗੁਰਜੰਟ ਸਿੰਘ ਚਾਹਲ, ਮਹੰਤ ਸ਼ਿਵਰਾਓ ਸਿੰਘ, ਚਰਨਜੀਤ ਸਿੰਘ ਝੰਡੇਆਣਾ, ਜੋਗਿੰਦਰ ਸਿੰਘ ਗਿੱਲ, ਰਣਜੀਤ ਭਾਊ ਨੈਸਲੇ, ਬਾਬਾ ਕੰਬਲੀ ਵਾਲਾ, ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਐਮ.ਡੀ. ਡਾ. ਗੁਰਪ੍ਰੀਤ ਸਿੰਘ ਕਿਸ਼ਨਪੁਰਾ ਕਲਾਂ, ਜਗਰਾਜ ਸਿੰਘ ਜੱਗਾ ਸਾਬਕਾ ਸਰਪੰਚ ਘੱਲ ਕਲਾਂ, ਬਲਜਿੰਦਰ ਸਿੰਘ ਕੁੱਕੂ, ਸੁਖਚੈਨ ਸਿੰਘ ਰਾਮੂਵਾਲੀਆ, ਲਾਲ ਸਿੰਘ ਸਾਬਕਾ ਸਰਪੰਚ ਘੱਲ ਕਲਾਂ, ਗੁਰਮੀਤ ਸਿੰਘ ਢਿੱਲੋਂ, ਗੁਰਭੇਜ ਸਿੰਘ, ਅੰਟੂ ਚੋਟੀਆਂ, ਜਸਵਿੰਦਰ ਸਿੰਘ ਸਿੱਧੂ, ਪ੍ਰਧਾਨ ਸੁਖਮੰਦਰ ਸਿੰਘ, ਹਰਚਰਨ ਸਿੰਘ ਗੁਰੂਸਰ ਮੱਦੋਕੇ, ਗੁਰਸੇਵਕ ਸਿੰਘ ਸੰਨਿਆਸੀ, ਗੁਰਦੇਵ ਸਿੰਘ ਭੋਲਾ, ਲਖਵਿੰਦਰ ਸਿੰਘ ਨੈਸਲੇ