ਧਰਮਕੋਟ, 29 ਜੂਨ (ਪਰਮਜੀਤ ਸਿੰਘ)-ਬਲੱਡ ਡੋਨਰਜ਼ ਕਲੱਬ ਐਂਡ ਵੈੱਲਫੇਅਰ ਸੋਸਾਇਟੀ ਤੇ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈੱਲਫੇਅਰ ਸੋਸਾਇਟੀ ਧਰਮਕੋਟ ਵਲੋਂ ਮਹੀਨਾ ਵਾਰੀ ਸ਼ੂਗਰ ਚੈੱਕ ਅੱਪ ਕੈਂਪ ਲਗਾਇਆ ਗਿਆ। ਇਹ ਕੈਂਪ ਗੁਰਦੁਆਰਾ ਬਾਬਾ ਜੀਵਨ ਸਿੰਘ ਰਜਿੰਦਰਾ ਰੋਡ ਧਰਮਕੋਟ ਵਿਖੇ ਲਗਾਇਆ ਗਿਆ ਇਸ ਕੈਂਪ ਵਿਚ ਡਾ. ਸੁਰਿੰਦਰਪਾਲ ਜੁਨੇਜਾ ਵਲੋਂ ਸ਼ੂਗਰ ਦੇ ਮਰੀਜ਼ਾਂ ਨੂੰ ਚੈੱਕਅਪ ਕਰਕੇ ਦਵਾਈਆਂ ਵੀ ਫ਼ਰੀ ਦਿੱਤੀਆਂ ਗਈਆਂ ਅਤੇ ਵੈਦ ਸ੍ਰੀ ਜੈ ਭਗਵਾਨ ਸਿਧਵਾਂ ਬੇਟ ਵਾਲਿਆਂ ਵਲੋਂ ਅੱਖਾਂ ਦੀ ਦਵਾਈ ਫ਼ਰੀ ਦਿੱਤੀ ਗਈ ਇਸ ਵਾਰ ਕੈਂਪ ਦੀ ਸੇਵਾ ਬਲੱਡ ਡੋਨਰਜ਼ ਕਲੱਬ ਐਂਡ ਵੈੱਲਫੇਅਰ ਸੋਸਾਇਟੀ ਦੇ ਸੀਨੀਅਰ ਮੈਂਬਰ ਮਾਸਟਰ ਗੋਪਾਲ ਕ੍ਰਿਸ਼ਨ ਕੋੜਾ ਜੀ ਇਹ ਕੈਂਪ ਲਗਾਇਆ ਗਿਆ ਅਤੇ ਕੈਂਪ ਦੇ ਵਿਚ ਵੱਖ-ਵੱਖ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਹਾਜ਼ਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਮਾਸਟਰ ਪ੍ਰੇਮ ਸਿੰਘ, ਮਾਸਟਰ ਗੋਪਾਲ ਕ੍ਰਿਸ਼ਨ ਕੋੜਾ, ਸਤੀਸ਼ ਕੁਮਾਰ, ਪੱਪੂ ਰਾਮ ਖਿਲਾਵਨ, ਫੋਰਮੈਨ ਕਾਮਰੇਡ ਰਾਮ ਕ੍ਰਿਸ਼ਨ, ਸੰਪਨ ਗੁਪਤਾ, ਨਾਇਬ ਸਿੰਘ, ਪਟਵਾਰੀ ਬਲਕਾਰ ਸਿੰਘ ਛਾਬੜਾ, ਡਾ. ਸੁਰਿੰਦਰਪਾਲ ਜੁਨੇਜਾ, ਸਤੀਸ਼ ਕੁਮਾਰ ਪੱਪੂ, ਅਸਮਾਨੀ ਕੁਮਾਰ, ਜੱਸੀ ਜੀਵਨ ਜੈਦਕਾ, ਨਰਿੰਦਰ ਮਾਸਟਰ, ਮੋਹਿਤ ਕੁਮਾਰ ਗਰੋਵਰ, ਮਨੋਜ ਕੁਮਾਰ ਨਿੱਕੂ, ਨਿਖਲ ਨੌਹਰੀਆ, ਸੂਬਾ ਸਿੰਘ ਬਾਬਾ, ਧਰਮਿੰਦਰ ਸਿੰਘ ਅਤੇ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ। ਇਸ ਮੌਕੇ ਸੰਪਨ ਗੁਪਤਾ ਨੇ ਦੱਸਿਆ ਕਿ ਸਾਨੂੰ ਇਹੋ ਜਿਹੇ ਸਮਾਜ ਭਲਾਈ ਦੇ ਕੰਮ ਵੱਧ ਚੜ੍ਹ ਕੇ ਕਰਨੇ ਚਾਹੀਦੇ ਹਨ। ਇਸ ਮੌਕੇ ਬਲਕਾਰ ਸਿੰਘ ਛਾਬੜਾ ਨੇ ਦੱਸਿਆ ਕਿ ਸਾਡੀ ਸੰਸਥਾ ਸਮੇਂ-ਸਮੇਂ ਤੇ ਬਹੁਤ ਵਧੀਆ ਕੰਮ ਕਰਦੀ ਹੈ ਤੇ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾਉਂਦੀ ਹੈ ਅਤੇ ਸਾਨੂੰ ਸ਼ਹਿਰ ਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ। ਇਸ ਮੌਕੇ ਕਾਮਰੇਡ ਰਾਮ ਕ੍ਰਿਸ਼ਨ ਤੇ ਨਾਇਬ ਸਿੰਘ ਪਟਵਾਰੀ ਅਤੇ ਪ੍ਰਧਾਨ ਸੰਪਨ ਗੁਪਤਾ, ਸੁਰਿੰਦਰਪਾਲ ਜੁਨੇਜਾ, ਅਸਮਾਨੀ ਕੁਮਾਰ ਜੱਸੀ ਵਲੋਂ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ।