07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਸੀ.ਬੀ.ਐਸ.ਈ. ਵਲੋਂ ‘ਆਰਟਸ ਇੰਟੀਗ੍ਰੇਸ਼ਨ’ ਅਤੇ ‘ਥਿਊਰੀ ਆਫ਼ ਨੌਲਿਜ’ ਵਿਸ਼ਿਆਂ ’ਤੇ ਦੋ ਰੋਜ਼ਾ ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 01-07-2026
ਮੋਗਾ, 30 ਜੂਨ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਲੋਂ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ੍ਰੀਮਤੀ ਕਮਲ ਸੈਣੀ ਦੀ ਦੂਰ-ਅੰਦੇਸ਼ ਅਗਵਾਈ ਹੇਠ ਸੀ.ਬੀ.ਐੱਸ.ਈ. ਦਾ ਦੋ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ‘ਆਰਟਸ ਇੰਟੀਗ੍ਰੇਸ਼ਨ’ ਅਤੇ ‘ਥਿਊਰੀ ਆਫ਼ ਨੌਲਿਜ’ ਵਿਸ਼ਿਆਂ ‘ਤੇ ਸਫਲਤਾਪੂਰਵਕ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਵਿਧੀਆਂ, ਰਚਨਾਤਮਿਕ ਸਿੱਖਿਆ, ਅਨੁਭਵਾਤਮਕ ਅਧਿਐਨ ਅਤੇ ਚਿੰਤਨਸ਼ੀਲ ਸਿੱਖਣ ਪ੍ਰਕਿਰਿਆ ਨਾਲ ਜਾਣੂੰ ਕਰਵਾਉਣਾ ਸੀ, ਤਾਂ ਜੋ ਉਹ ਵਿਦਿਆਰਥੀਆਂ ਲਈ ਹੋਰ ਪ੍ਰਭਾਵਸ਼ਾਲੀ ਅਤੇ ਰੁਚਿਕਰ ਸਿੱਖਣ ਦਾ ਮਾਹੌਲ ਤਿਆਰ ਕਰ ਸਕਣ। ਪ੍ਰੋਗਰਾਮ ਦੇ ਪਹਿਲੇ ਦਿਨ ‘ਆਰਟਸ ਇੰਟੀਗ੍ਰੇਸ਼ਨ’ ਵਿਸ਼ੇ ‘ਤੇ ਡੀ.ਏ.ਵੀ. ਪਬਲਿਕ ਸਕੂਲ, ਸਰਾਭਾ ਨਗਰ ਐਕਸਟੈਨਸ਼ਨ, ਲੁਧਿਆਣਾ ਦੀ ਅਕਾਦਮਿਕ ਸੁਪਰਵਾਈਜ਼ਰ ਸ੍ਰੀਮਤੀ ਜੇ. ਐਸ. ਸ਼ਰਮਾ ਅਤੇ ਨੈਸ਼ਨਲ ਕਾਨਵੈਂਟ ਸਕੂਲ, ਮੋਗਾ ਦੀ ਵਾਈਸ ਪ੍ਰਿੰਸੀਪਲ ਸ੍ਰੀਮਤੀ ਹਰਲੀਨ ਕੌਰ ਨੇ ਰਿਸੋਰਸ ਪਰਸਨ ਵਜੋਂ ਅਧਿਆਪਕਾਂ ਨੂੰ ਮਾਰਗ ਦਰਸ਼ਨ ਦਿੱਤਾ। ਉਨ੍ਹਾਂ ਨੇ ਕਲਾ ਨੂੰ ਸਿੱਖਿਆ ਨਾਲ ਜੋੜਨ ਦੀ ਮਹੱਤਤਾ, ਅਨੁਭਵਾਤਮਕ ਅਤੇ ਖ਼ੁਸ਼ਹਾਲ ਸਿੱਖਣ ਰਚਨਾਤਮਿਕਤਾ ਦੇ ਵਿਕਾਸ ਅਤੇ ਸਿੱਖਣ ਦੇ ਨਤੀਜਿਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਅਧਿਆਪਕਾਂ ਨੇ ਥਿੰਕ-ਪੇਅਰ-ਸ਼ੇਅਰ ਗਤੀਵਿਧੀਆਂ, ਗਰੁੱਪ ਚਰਚਾਵਾਂ, ਸਹਿਯੋਗਾਤਮਕ ਪਾਠ ਯੋਜਨਾ ਤਿਆਰ ਕਰਨਾ, ਵਿਸ਼ਾ-ਅਧਾਰਿਤ ਪ੍ਰਸਤੁਤੀਆਂ, ਰਚਨਾਤਮਿਕਤਾ ਮੁਲਾਂਕਣ, ਮਿਊਜ਼ੀਅਮ ਅਤੇ ਵਿਰਾਸਤੀ ਸਥਾਨਾਂ ਨਾਲ ਸੰਬੰਧਿਤ ਗਤੀਵਿਧੀਆਂ, ਰੋਲ ਪਲੇਅ, ਸੰਗੀਤ ਅਤੇ ਨ੍ਰਿਤ ਆਧਾਰਿਤ ਸਿੱਖਣ, ਹੱਥੀਂ ਕਰਵਾਈਆਂ ਜਾਣ ਵਾਲੀਆਂ ਕਲਾਸ ਰੂਮ ਗਤੀਵਿਧੀਆਂ ਅਤੇ ਵਿਚਾਰ-ਵਟਾਂਦਰੇ ਵਿਚ ਉਤਸ਼ਾਹ ਨਾਲ ਭਾਗ ਲਿਆ। ਸਰੋਤ ਵਿਅਕਤੀਆਂ ਨੇ ਅਧਿਆਪਕਾਂ ਨੂੰ ਕਲਾ ਆਧਾਰਿਤ ਪਾਠ ਯੋਜਨਾਵਾਂ ਤਿਆਰ ਕਰਨ, ਵੱਖ-ਵੱਖ ਵਿਸ਼ਿਆਂ ਨੂੰ ਕਲਾ ਨਾਲ ਜੋੜਨ ਅਤੇ ਵਿਦਿਆਰਥੀਆਂ ਵਿਚ ਰਚਨਾਤਮਿਕਤਾ, ਸੰਚਾਰ ਕੌਸ਼ਲ, ਸਹਿਯੋਗ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਵਿਕਸਤ ਕਰਨ ਲਈ ਨਵੀਆਂ ਰਣ ਨੀਤੀਆਂ ਬਾਰੇ ਵੀ ਜਾਣੂ ਕਰਵਾਇਆ। ਪ੍ਰੋਗਰਾਮ ਦੇ ਦੂਜੇ ਦਿਨ ‘ਥਿਊਰੀ ਆਫ਼ ਨੌਲਿਜ’ ਵਿਸ਼ੇ ‘ਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਪਿੰਡ ਕੁੱਸਾ (ਮੋਗਾ) ਦੀ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਹੁੰਜਣ ਅਤੇ ਬਲੌਜ਼ਮਜ਼ ਕਾਨਵੈਂਟ, ਜਗਰਾਉਂ (ਲੁਧਿਆਣਾ) ਦੀ ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰੇਰਣਾਦਾਇਕ ਸੈਸ਼ਨ ਕਰਵਾਏ। ਇਨ੍ਹਾਂ ਸੈਸ਼ਨਾਂ ਦੌਰਾਨ ਅਧਿਆਪਕਾਂ ਨੂੰ ਗਿਆਨ ਦੀ ਪ੍ਰਕਿਰਤੀ, ਸਚਾਈ, ਵਿਸ਼ਵਾਸ, ਤਰਕ ਨਾਲ ਜਾਣੂੰ ਕਰਵਾਇਆ। ਦੋਵਾਂ ਦਿਨਾਂ ਦੌਰਾਨ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਹਰ ਗਤੀਵਿਧੀ ਵਿਚ ਭਾਗ ਲੈਂਦਿਆਂ ਆਪਣੇ ਵਿਚਾਰ ਸਾਂਝੇ ਕੀਤੇ, ਅਧਿਆਪਨ ਦੇ ਤਜਰਬਿਆਂ ‘ਤੇ ਚਰਚਾ ਕੀਤੀ ਅਤੇ ਨਵੀਆਂ ਸਿੱਖਣ-ਸਿਖਾਉਣ ਦੀਆਂ ਤਕਨੀਕਾਂ ਨੂੰ ਅਪਣਾਉਣ ਲਈ ਸਹਿਯੋਗਾਤਮਕ ਢੰਗ ਨਾਲ ਕੰਮ ਕੀਤਾ। ਪ੍ਰੋਗਰਾਮ ਦੀ ਗਤੀਵਿਧੀ-ਅਧਾਰਿਤ ਪਹੁੰਚ ਨੇ ਅਧਿਆਪਕਾਂ ਨੂੰ ਰਚਨਾਤਮਿਕ, ਵਿਦਿਆਰਥੀ-ਕੇਂਦਰਿਤ ਅਤੇ ਪ੍ਰਭਾਵਸ਼ਾਲੀ ਅਧਿਆਪਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਬਲੂਮਿੰਗ ਬਡਜ਼ ਸਕੂਲ ਵਿਚ ਅਧਿਆਪਕਾਂ ਦੀ ਸਮਰੱਥਾ ਵਿਚ ਨਿਰੰਤਰ ਵਾਧਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਸੀ.ਬੀ.ਐਸ.ਈ. ਵਲੋਂ ਸਮੇਂ-ਸਮੇਂ ‘ਤੇ ਕਰਵਾਏ ਜਾਣ ਵਾਲੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੇ ਨਾਲ-ਨਾਲ ਵੱਖ-ਵੱਖ ਵਰਕਸ਼ਾਪਾਂ ਅਤੇ ਸਿਖਲਾਈ ਸੈਸ਼ਨਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਦੌਰਾਨ ਭਾਗ ਲੈਣ ਵਾਲੇ ਅਧਿਆਪਕਾਂ ਨੇ ਵਰਕਸ਼ਾਪ ਦੀ ਵਿਹਾਰਕ ਅਤੇ ਗਤੀਵਿਧੀ-ਅਧਾਰਿਤ ਪਹੁੰਚ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਵਾਈਸ ਪ੍ਰਿੰਸੀਪਲ ਡਾ. ਨਿਧੀ ਬਰਾੜ ਨੇ ਚਾਰੇ ਸਰੋਤ ਵਿਅਕਤੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਮੁੱਖ ਮੰਤਰੀ ਦੇ ਨਾਂ ਦਿੱਤਾ ਯਾਦ-ਪੱਤਰ ਅਗਲੀ ਖ਼ਬਰ ਬੇਟਾਈਮੇ ਚੱਲਦੇ ਡੀ.ਜੇ. ਨੂੰ ਬੰਦ ਕਰਵਾਉਣ ਗਏ ਪੁਲਿਸ ਮੁਲਾਜ਼ਮਾਂ ’ਤੇ ਪ੍ਰਵਾਸੀਆਂ ਨੇ ਕੀਤਾ ਹਮਲਾ
Ad Position 24