ਬੱਧਨੀ ਕਲਾਂ, 5 ਜੁਲਾਈ (ਸੰਜੀਵ ਕੋਛੜ)-ਅਨੰਦ ਈਸ਼ਵਰ ਦਰਬਾਰ ਨਾਨਕਸਰ ਠਾਠ ਬੱਧਨੀ ਕਲਾਂ ਵਿਖੇ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਰਹਿਨੁਮਾਈ ਅਤੇ ਬਾਬਾ ਗੁਰਬਖ਼ਸ਼ ਸਿੰਘ ਦੀ ਅਗਵਾਈ ਹੇਠ ਬੀਤੇ 28 ਜੂਨ ਤੋਂ ਚੱਲ ਰਹੇ ਇਕੋਤਰੀ ਸਮਾਗਮਾਂ ਦੌਰਾਨ ਅੱਜ ਦੂਸਰੇ ਦੀਵਾਨ ਮੌਕੇ ਬਹੁਤ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਨੇ ਕਿਹਾ ਕਿ ਜੋ ਪ੍ਰਾਣੀ ਗੁਰੂ ਦੇ ਲੜ ਲੱਗ ਕੇ ਸੇਵਾ ਸਿਮਰਨ ਕਰਦਾ ਹੈ ਉਸ ਦਾ ਜੀਵਨ ਸਫਲਾ ਹੁੰਦਾ ਹੈ, ਉਨ੍ਹਾਂ ਹਰ ਵਿਅਕਤੀ ਨੂੰ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਗੁਰੂ ਘਰਾਂ ‘ਚ ਜਾ ਕੇ ਸੇਵਾ ਕਰਨ, ਨਾਮ ਜਪਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਾਬਾ ਗੁਰਬਖ਼ਸ਼ ਸਿੰਘ ਨੇ ਕਥਾ ਕੀਰਤਨ ਕਰਦਿਆਂ ਜਿੱਥੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਉੱਥੇ ਹੀ ਬਾਬਾ ਇੰਦਰਜੀਤ ਸਿੰਘ ਮਸਤੂਆਣਾ ਸੰਪਰਦਾਇ, ਬਾਬਾ ਗੁਰਜੰਟ ਸਿੰਘ ਬਿੰਜਰਪੁਰ, ਬਾਬਾ ਪਰਮਿੰਦਰ ਸਿੰਘ ਭਾਈ ਰੂਪਾ, ਬਾਬਾ ਦਰਸ਼ਨ ਸਿੰਘ ਸ਼ਾਸਤਰੀ ਜੀ ਬਨਾਰਸ ਵਾਲੇ, ਬਾਬਾ ਵਰਿੰਦਰ ਸਿੰਘ ਬਨਾਰਸ ਵਾਲੇ, ਗੁਰਜੰਟ ਸਿੰਘ ਹੈੱਡ ਗ੍ਰੰਥੀ ਦਮਦਮਾ ਸਾਹਿਬ, ਸੰਤ ਸੂਫ਼ੀ ਗ਼ੁਲਾਮ ਹੈਦਰ ਅਲੀ ਕਾਦਰੀ, ਬਾਬਾ ਗੁਰਜੰਟ ਸਿੰਘ ਘਰਾਟੋਂ, ਭਾਈ ਲਖਵੀਰ ਸਿੰਘ ਦਮਦਮਾ, ਭਾਈ ਗੁਰਮੀਤ ਸਿੰਘ, ਭਾਈ ਹਰਦੀਪ ਸਿੰਘ ਚੌਹਾਨਾਂ, ਭਾਈ ਦਰਸ਼ਨ ਸਿੰਘ ਮਾਹਲਾ, ਭਾਈ ਹਰਪਾਲ ਸਿੰਘ ਰਾਜੋਆਣਾ, ਭਾਈ ਗੁਰਮੇਲ ਸਿੰਘ ਕੁੱਲਗੜ੍ਹੀ, ਭਾਈ ਗੁਰਮੇਲ ਸਿੰਘ ਸੇਲਬਰਾਂ ਆਦਿ ਤੋਂ ਇਲਾਵਾ ਹੋਰਨਾਂ ਠਾਠਾਂ, ਸੰਪਰਦਾਇ ਤੋਂ ਪਹੁੰਚੇ ਸੰਤਾਂ ਮਹਾਂਪੁਰਸ਼ਾਂ, ਕਥਾ ਵਾਚਕਾਂ ਤੇ ਵਿਦਵਾਨਾਂ ਨੇ ਕਥਾ ਕੀਰਤਨ ਕਰਦਿਆਂ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਵਲੋਂ ਕੀਤੇ ਜਾ ਰਹੇ ਸਿੱਖੀ ਅਤੇ ਧਰਮ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ। ਬਾਬਾ ਜਗਤਾਰ ਸਿੰਘ ਨੇ ਵੀ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਧਾਰਮਿਕ ਸਮਾਗਮ ‘ਚ ਰਾਜਨੀਤਿਕ ਆਗੂਆਂ ਨੇ ਵੀ ਹਾਜ਼ਰੀ ਭਰੀ। ਸਟੇਜ ਦਾ ਸੰਚਾਲਨ ਬਾਖ਼ੂਬੀ ਨਿਭਾਉਂਦਿਆਂ ਭਾਈ ਸੱਤਪਾਲ ਸਿੰਘ ਨੇ ਅਨੰਦ ਈਸ਼ਵਰ ਦਰਬਾਰ ਠਾਠ ‘ਚ ਚੱਲ ਰਹੇ ਧਾਰਮਿਕ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੱਲ ਰਹੇ ਇਨ੍ਹਾਂ ਇਕੋਤਰੀ ਸਮਾਗਮਾਂ ਦੇ ਭੋਗ 28 ਜੁਲਾਈ (13 ਸਾਵਣ) ਦਿਨ ਮੰਗਲਵਾਰ ਨੂੰ ਸੰਪੂਰਨ ਸਮਾਪਤੀ ਹੋਵੇਗੀ ਇਸ ਦੌਰਾਨ 12 ਜੁਲਾਈ, 19 ਜੁਲਾਈ ਅਤੇ 26 ਜੁਲਾਈ (ਸਾਰੇ ਐਤਵਾਰਾਂ) ਤੋਂ ਇਲਾਵਾ 14 ਜੁਲਾਈ ਦਿਨ ਮੰਗਲਵਾਰ ਨੂੰ ਮੱਸਿਆ ਵਾਲੇ ਦਿਨ ਵੀ ਵਿਸ਼ੇਸ਼ ਤੌਰ ਤੇ ਧਾਰਮਿਕ ਦੀਵਾਨ ਸਜਾਇਆ ਜਾਵੇਗਾ। ਉਨ੍ਹਾਂ ਵੱਧ ਤੋਂ ਵੱਧ ਸੰਗਤਾਂ ਨੂੰ ਇਨ੍ਹਾਂ ਧਾਰਮਿਕ ਸਮਾਗਮਾਂ ‘ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪਹੁੰਚੇ ਸੰਤਾਂ ਮਹਾਂਪੁਰਸ਼ਾਂ, ਵਿਦਵਾਨਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਬਾਬਾ ਜ਼ੋਰਾ ਸਿੰਘ, ਬਾਬਾ ਗੁਰਬਖ਼ਸ਼ ਸਿੰਘ ਅਤੇ ਬਾਬਾ ਜਗਤਾਰ ਸਿੰਘ ਨੇ ਸਿਰੋਪਾਉ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਜਗਤਾਰ ਸਿੰਘ, ਜਗਜੀਤ ਸਿੰਘ ਜੱਜੀ ਮੁੱਖ ਸੇਵਾਦਾਰ ਦਿੱਲੀ ਠਾਠ, ਗੁਰਸੇਵਕ ਸਿੰਘ ਉੱਭੀ ਲੁਧਿਆਣਾ, ਭਾਈ ਜਰਨੈਲ ਸਿੰਘ, ਜਗਦੀਸ਼ ਸਿੰਘ ਦਿੱਲੀ, ਮੇਜਰ ਸਿੰਘ ਢਿੱਲੋਂ, ਸੰਜੀਤ ਸਿੰਘ ਸੰਨੀ ਗਿੱਲ, ਜਰਨੈਲ ਸਿੰਘ ਜੱਜ ਫ਼ਿਰੋਜਪੁਰ, ਮੁਖਤਿਆਰ ਸਿੰਘ ਵਿਰਦੀ ਲੁਧਿਆਣਾ, ਹਰਜੀਤ ਸਿੰਘ ਅੰਮ੍ਰਿਤਸਰ, ਸੁਖਜੀਤ ਸਿੰਘ, ਇਕਬਾਲ ਸਿੰਘ ਹੀਰਾ, ਨਿਰਮਲ ਸਿੰਘ ਖੰਨਾ, ਖਣਮੁੱਖ ਭਾਰਤੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਜਸਵਿੰਦਰ ਸਿੰਘ ਖ਼ਾਲਸਾ, ਕੁਲਦੀਪ ਸਿੰਘ ਟਿੱਕਾ, ਮਨਜਿੰਦਰ ਸਿੰਘ ਰਾਜਗੜ੍ਹ, ਬੰਟੀ ਮੋਗਾ, ਡਾ. ਅਵਤਾਰ ਸਿੰਘ ਦੇਵਗਨ, ਦਰਸ਼ਨ ਸਿੰਘ ਮੋਗਾ, ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ।
ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਚੱਲ ਰਹੇ ਇਕੋਤਰੀ ਸਮਾਗਮਾਂ ’ਚ ਵੱਡੀ ਗਿਣਤੀ ’ਚ ਸੰਤਾਂ ਮਹਾਂਪੁਰਸ਼ਾਂ ਅਤੇ ਸੰਗਤ ਨੇ ਕੀਤੀ ਸ਼ਮੂਲੀਅਤ
ਅਜੀਤ ਡੈਸਕ
06-07-2026