ਮੋਗਾ, 5 ਜੁਲਾਈ (ਅਸ਼ੋਕ ਬਾਂਸਲ)-ਬਾਬਾ ਬਰਫ਼ਾਨੀ ਸੇਵਾ ਮੰਡਲ ਰਜਿ: ਮੋਗਾ ਵਲੋਂ ਸ਼੍ਰੀ ਅਮਰਨਾਥ ਅਤੇ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਲਗਾਏ ਜਾ ਰਹੇ ਲੰਗਰ ਦੀ ਰਸਮੀ ਸ਼ੁਰੂਆਤ ਕਰਨ ਲਈ ਅੱਜ ਬਰਫ਼ਾਨੀ ਭਵਨ ਮੋਗਾ ਤੋਂ ਇਕ ਬੱਸ ਰਵਾਨਾ ਕੀਤੀ ਗਈ। ਮੰਡਲ ਦੇ ਮੈਂਬਰ ਬੰਮ-ਬੰਮ ਭੋਲੇ ਅਤੇ ਜੈ ਬਾਬਾ ਬਰਫ਼ਾਨੀ ਦੇ ਨਾਅਰੇ ਲਗਾ ਕੇ ਲੰਗਰ ਵਿਚ ਸੇਵਾ ਕਰਨ ਜਾਣ ਲਈ ਬਹੁਤ ਉਤਸ਼ਾਹਿਤ ਸਨ। ਇਸ ਮੌਕੇ ਪ੍ਰਧਾਨ ਚੰਦਰਸ਼ੇਖਰ ਸੂਦ ਨੇ ਬੱਸ ਵਿਚ ਜਾ ਰਹੇ ਮੈਂਬਰਾਂ ਨੂੰ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਦੇ ਮੰਤਰੀ ਅਤੇ ਉੱਚ ਅਧਿਕਾਰੀ ਲੰਗਰ ਸਥਾਨ ‘ਤੇ ਪ੍ਰੋਗਰਾਮ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸਚਿਨ ਜਿੰਦਲ, ਸੁਰੇਸ਼ ਰਾਵਲ, ਅਨਿਲ ਗੁਪਤਾ, ਅਜੈ ਸਾਹਨੀ, ਵਰਿੰਦਰ ਕਾਲੜਾ, ਪ੍ਰਦੀਪ ਹੰਸ, ਵਿੱਕੀ, ਰਮਨ ਸੂਦ, ਮਹੇਸ਼ ਚੋਪੜਾ, ਸੰਜੇ ਨੋਰੀਆ, ਸਾਜਨ, ਵਿਪਿਨ ਸਿੰਗਲ, ਪਰਮਿੰਦਰ, ਰਾਕੇਸ਼, ਸੋਹਨ ਲਾਲ, ਅਜੈ ਹਾਂਡਾ ਆਦਿ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।