05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਬ੍ਰਾਹਮਣ ਸਭਾ ਮੋਗਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 06-07-2026
ਮੋਗਾ, 5 ਜੁਲਾਈ (ਜਸਪਾਲ ਸਿੰਘ ਬੱਬੀ)-ਬ੍ਰਾਹਮਣ ਸਭਾ ਮੋਗਾ ਦੀ ਮੀਟਿੰਗ ਪ੍ਰਧਾਨ ਪ੍ਰਦੀਪ ਭਾਰਤੀ ਦੇ ਦਿਸ਼ਾ ਨਿਰਦੇਸ਼ ਤਹਿਤ ਕਾਰਜਕਾਰੀ ਪ੍ਰਧਾਨ ਵਿਜੇ ਸ਼ਰਮਾ ਦੀ ਅਗਵਾਈ ਹੇਠ ਸੰਤ ਬਾਬਾ ਮਹੇਸ਼ ਮੁਨੀ ਬੋਰ ਦੀ ਗਊਸ਼ਾਲਾ ਮੋਗਾ ਵਿਖੇ ਹੋਈ। ਸਨਾਤਨ ਸੇਵਾ ਸਮਿਤੀ ਮਾਲਵਾ ਦੇ ਜ਼ੋਨ ਇੰਚਾਰਜ ਜੋਗਿੰਦਰ ਪਾਲ ਸ਼ਰਮਾ ਬ੍ਰਾਹਮਣ ਭਲਾਈ ਬੋਰਡ ਦੇ ਸੂਬਾ ਮੈਂਬਰ ਦਾ ਸਨਮਾਨ ਕੀਤਾ। ਵਿਜੇ ਸ਼ਰਮਾ ਨੇ ਕਿਹਾ ਕਿ ਲੋੜਵੰਦ ਬ੍ਰਾਹਮਣ ਪਰਿਵਾਰਾਂ ਦੀ ਬਿਹਤਰੀ ਲਈ ਢੁਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ ਗਈ। ਲੋਕਾਂ ਦੀ ਪਛਾਣ ਕਰਨ ਲਈ ਗਾਵਾਂ ਅਤੇ ਬਲਦਾਂ ਦੇ ਕੰਨਾਂ ਵਿਚ ਟੋਕਨ ਲਗਾਉਣੇ ਚਾਹੀਦੇ ਹਨ। ਨਿਗਮ ਨੂੰ ਵੱਖ-ਵੱਖ ਵਿਭਾਗਾਂ ਤੋਂ ‘’ਗਊ ਸੁਰੱਖਿਆ ਸੈੱਸ’’ ਇਕੱਠਾ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਗਊ ਆਸ਼ਰਮ ਵਿਚ ਪਸ਼ੂਆਂ ਦੀ ਗਿਣਤੀ ਦੇ ਅਨੁਸਾਰ ਇਸ ਨੂੰ ਮਹੀਨਾਵਾਰ ਵੰਡਣਾ ਚਾਹੀਦਾ ਹੈ। ਬਿਮਾਰ ਪਸ਼ੂਆਂ ਲਈ ਇਕ ਡਾਕਟਰ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ। ਡਿਪਟੀ ਚੀਫ਼ ਡਾ. ਰਵੀ ਨੰਦਨ ਨੇ ਅਪੀਲ ਕੀਤੀ ਕਿ ਉਹ ਗਊ ਆਸ਼ਰਮ ਵਿਚ ਰੋਜ਼ਾਨਾ ਜਾਣ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ। ਜੋਗਿੰਦਰ ਨੇ ਕਿਹਾ ਕਿ ਉਹ ਮੋਗਾ ਜ਼ਿਲ੍ਹੇ ਦੇ ਸਾਰੇ ਗਊ ਆਸ਼ਰਮ ਦਾ ਦੌਰਾ ਕਰਨਗੇ। ਉਨ੍ਹਾਂ ਨੂੰ ਹੱਲ ਲਈ ਪਸ਼ੂ ਪਾਲਣ ਮੰਤਰੀ ਅਤੇ ਗਊ ਸੇਵਾ ਕਮਿਸ਼ਨ ਦੇ ਧਿਆਨ ਵਿਚ ਲਿਆਉਣਗੇ। ਪ੍ਰਵੀਨ ਕੁਮਾਰ ਸ਼ਰਮਾ ਨੇ ਧੰਨਵਾਦ ਕੀਤਾ। ਇਸ ਮੌਕੇ ਬਲਰਾਮ ਸ਼ਰਮਾ, ਆਤਮਾ ਰਾਮ, ਮੰਗਤ ਰਾਮ ਸ਼ਰਮਾ, ਰਾਮ ਕਿਸ਼ੋਰ, ਇਕਬਾਲ ਸਿੰਘ, ਵਿਨੋਦ ਕੁਮਾਰ, ਲਕਸ਼ਿਤ ਸ਼ਰਮਾ, ਵਿਜੇ ਕੁਮਾਰ ਸਾਬਕਾ ਹੈੱਡ ਮਾਸਟਰ, ਪ੍ਰਵੀਨ ਸ਼ਰਮਾ, ਨਰਿੰਦਰ ਸਿੰਘ, ਅਸ਼ੋਕ ਕੁਮਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਮੋਗਾ ’ਚ ਵਰਤੀ ਜਾਂਦੀ ਲਾਪਰਵਾਹੀ ਦੀ ਘਟਨਾ ਇਕ ਵਾਰ ਫਿਰ ਆਈ ਸਾਹਮਣੇ ਅਗਲੀ ਖ਼ਬਰ ਪੰਜਾਬ ਸਰਕਾਰ ਪਾਸੋਂ ਘਰੇਲੂ ਬਿਜਲੀ ਬਿੱਲ ਬਕਾਏ ਮੁਆਫ਼ ਕਰਨ ਦੀ ਮੰਗ
Ad Position 24
No active advertisement