06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਬੀ.ਕੇ.ਯੂ. ਉਗਰਾਹਾਂ ਵਲੋਂ ਡੇਮਰੂ ਕਲਾਂ ’ਚ ਪਿੰਡ ਇਕਾਈ ਦੀ ਚੋਣ

Ad Position 21
No active advertisement
ਅਜੀਤ ਡੈਸਕ 16-07-2026
ਨੱਥੂਵਾਲਾ ਗਰਬੀ, 15 ਜੁਲਾਈ (ਨਵਦੀਪ ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪਿੰਡ ਡੇਮਰੂ ਕਲਾਂ ਵਿਖੇ ਪਿੰਡ ਇਕਾਈ ਦੀ ਚੋਣ ਕੀਤੀ। ਇਹ ਚੋਣ ਬਲਾਕ ਬਾਘਾ ਪੁਰਾਣਾ ਦੇ ਸਲਾਹਕਾਰ ਹਰਮੇਲ ਸਿੰਘ ਘਾਲੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਕਾਈ ਪ੍ਰਧਾਨ ਨੇ ਕਮੇਟੀ ਵਲੋਂ ਸੰਘਰਸ਼ਾਂ ਪਾਏ ਯੋਗਦਾਨ ਤੇ ਵਿਚਾਰ ਰੱਖੇ ਗਏ ਤੇ ਬਾਅਦ ਵਿਚ ਕਮੇਟੀ ਨੂੰ ਭੰਗ ਕਰਕੇ ਕਾਰਵਾਈ ਬਲਾਕ ਕਮੇਟੀ ਨੂੰ ਸੌਂਪੀ ਦਿੱਤੀ। ਬਲਾਕ ਆਗੂ ਨੇ ਆਪਣੇ ਵਿਚਾਰ ਰੱਖ ਕੇ ਪਿੰਡ ਇਕਾਈ ਦੀ ਚੋਣ ਸਰਬਸੰਮਤੀ ਨਾਲ ਕਰਵਾਈ। ਜਿਸ ਵਿਚ ਰਛਪਾਲ ਸਿੰਘ ਨੂੰ ਪ੍ਰਧਾਨ, ਮਿੱਠੂ ਸਿੰਘ ਮੀਤ ਪ੍ਰਧਾਨ, ਗੁਰਮੀਤ ਸਿੰਘ ਸਕੱਤਰ, ਪਿੰਦਰ ਸਿੰਘ ਮੀਤ ਸਕੱਤਰ, ਗੁਰਦੇਵ ਸਿੰਘ ਕੈਸ਼ੀਅਰ, ਸੁਖਦੇਵ ਸਿੰਘ ਸਲਾਹਕਾਰ, ਹਰਬੰਸ ਸਿੰਘ ਸਲਾਹਕਾਰ ਤੇ ਗੁਰਚਰਨ ਸਿੰਘ ਸਲਾਹਕਾਰ ਚੁਣੇ ਗਏ। ਇਸ ਤੋਂ ਇਲਾਵਾ ਕੁੱਢਾਂ ਸਿੰਘ ਤੇ ਅਜਮੇਰ ਸਿੰਘ ਡੇਮਰੂ ਖ਼ੁਰਦ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਅਖੀਰ ਵਿਚ ਪ੍ਰਧਾਨ ਵਲੋਂ ਆਏ ਹੋਏ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗੁਰਮੀਤ ਸਿੰਘ ਵਲੋਂ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਸ੍ਰੀ ਅਕਾਲ ਤਖਤ ਵਲੋਂ ਸ਼ਹੀਦ ਨੌਜਵਾਨਾਂ ਲਈ ਕੀਤੀ ਅਰਦਾਸ ਜੋਦੜੀ ਸ਼ਲਾਘਾਯੋਗ-ਮਾਸਟਰ ਗੁਰਦੀਪ ਸਿੰਘ ਮਹੇਸ਼ਰੀ ਅਗਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਕੀਤੀ ਮੰਗ, ਭਾਰਤ ਸਰਕਾਰ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹੇ
Ad Position 24
No active advertisement