06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਜਥੇਦਾਰ ਸ੍ਰੀ ਅਕਾਲ ਤਖਤ ਵਲੋਂ ਸ਼ਹੀਦ ਨੌਜਵਾਨਾਂ ਲਈ ਕੀਤੀ ਅਰਦਾਸ ਜੋਦੜੀ ਸ਼ਲਾਘਾਯੋਗ-ਮਾਸਟਰ ਗੁਰਦੀਪ ਸਿੰਘ ਮਹੇਸ਼ਰੀ

Ad Position 21
No active advertisement
ਅਜੀਤ ਡੈਸਕ 16-07-2026
ਮੋਗਾ, 15 ਜੁਲਾਈ (ਗੁਰਤੇਜ ਸਿੰਘ ਬੱਬੀ)-ਭਾਈ ਜਸਵੰਤ ਸਿੰਘ ਖਾਲੜਾ ਤੇ ਬਣੀ ਫ਼ਿਲਮ ਸਤਲੁਜ ਰਾਹੀਂ ਨੌਜਵਾਨਾਂ ਦੇ ਕਤਲੇਆਮ ਦੀਆਂ ਪਰਤਾਂ ਖੁੱਲਣ ਤੋਂ ਬਾਅਦ 14 ਜੁਲਾਈ ਵਾਲੇ ਦਿਨ ਹਰੀਕੇ ਪੱਤਣ ਵਿਖੇ ਪੰਜਾਬ ਦੇ ਕਾਲੇ ਦੌਰ ਵਿਚ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋਏ ਹਿੰਦੂ ਅਤੇ ਸਿੱਖ ਨੌਜਵਾਨਾਂ ਦੀਆਂ ਰੂਹਾਂ ਦੀ ਸ਼ਾਂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਾਂਝੇ ਯਤਨਾਂ ਸਦਕਾ ਰੂਹਾਂ ਦੀ ਸ਼ਾਂਤੀ ਲਈ ਕੀਤੀ ਗਈ ਅਰਦਾਸ ਜੋਦੜੀ ਇਕ ਧਾਰਮਿਕ ਤੌਰ ‘ਤੇ ਨਿਵੇਕਲਾ ਤੇ ਸ਼ਲਾਘਾਯੋਗ ਕਾਰਜ ਹੈ ਕਿਉਂਕਿ ਗਏ ਵਕਤ ਦੀ ਗਰਦਸ਼ ਵਿਚ ਗੁਆਚੇ ਸਾਡੇ ਨੌਜਵਾਨ ਤਸ਼ੱਦਦ ਦੀ ਭੇਟ ਚੜ੍ਹੇ ਆਪਣੇ ਘਰਾਂ ਵਿਚ ਵਾਪਸ ਨਹੀਂ ਪਰਤੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਸਰਕਲ ਪ੍ਰਧਾਨ ਡਰੋਲੀ ਭਾਈ ਮਾਸਟਰ ਗੁਰਦੀਪ ਸਿੰਘ ਮਹੇਸ਼ਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਅਰਦਾਸ ਸਾਡੇ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਦੀ ਸਰਬੱਤ ਦੇ ਭਲੇ ਦੀ ਅਰਦਾਸ ਸਮੁੱਚੀ ਮਾਨਵਤਾ, ਮਨੁੱਖਤਾ ਦੇ ਭਲੇ ਲਈ ਸੀ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਤੇ ਬਣੀ ਫ਼ਿਲਮ ਸਤਲੁਜ ਨੇ ਮੌਕੇ ਦੀ ਹਕੂਮਤੀ ਸਰਕਾਰ ਦੇ ਜਬਰ ਜੁਲਮ ਦੀਆਂ ਕਈ ਪਰਤਾਂ ਉਧੇੜੀਆਂ ਹਨ ਅਤੇ ਹੁਣ ਇਸ ਫ਼ਿਲਮ ਤੇ ਕੇਂਦਰ ਸਰਕਾਰ ਵਲੋਂ ਲਾਈ ਪਾਬੰਦੀ ਇਸ ਗੱਲ ਦਾ ਸੰਕੇਤ ਹੈ ਕਿ ਕਿਵੇਂ ਕੇਂਦਰ ਦੀਆਂ ਸਰਕਾਰਾਂ ਨੇ ਸਿੱਖਾਂ ਨਾਲ ਵਧੀਕੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਫ਼ਿਲਮ ਸਤਲੁਜ ਤੇ ਪੰਜਾਬ ਦੀ ਆਪ ਸਰਕਾਰ ਵਲੋਂ ਚੁੱਪ ਵਟਣ ਤੇ ਸਰਕਾਰ ਦੀ ਪੋਲ ਵੀ ਖੁੱਲ ਕੇ ਸਾਹਮਣੇ ਆ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਦਫ਼ਤਰ ਅੱਗੇ ਮੁਲਾਜ਼ਮ ਤੇ ਪੈਨਸ਼ਨਰਜ਼ ਵਲੋਂ ਮੋਗਾ ’ਚ ਭਲਕੇ ਹੋਵੇਗੀ ਰੈਲੀ ਅਗਲੀ ਖ਼ਬਰ ਬੀ.ਕੇ.ਯੂ. ਉਗਰਾਹਾਂ ਵਲੋਂ ਡੇਮਰੂ ਕਲਾਂ ’ਚ ਪਿੰਡ ਇਕਾਈ ਦੀ ਚੋਣ
Ad Position 24
No active advertisement