05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਆਕਸਫੋਰਡ ਦੇ ਵਿਦਿਆਰਥੀਆਂ ਨੇ ਸਕੂਲ ‘ਚ ਮਨਾਈ ਪਿਕਨਿਕ ਅਤੇ ਮਾਣਿਆ ਵਾਟਰ ਪਾਰਕ ਦਾ ਅਨੰਦ

Ad Position 21
No active advertisement
ਅਜੀਤ ਡੈਸਕ 26-07-2026
ਮੋਗਾ, 25 ਜੁਲਾਈ (ਸੁਰਿੰਦਰਪਾਲ ਸਿੰਘ)-ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਇਕ ਅਜਿਹੀ ਮਾਣਮੱਤੀ ਸੰਸਥਾ ਹੈ ਜੋ ਬੱਚਿਆ ਦੀ ਬਹੁਪੱਖੀ ਅਗਵਾਈ ਕਰਨ ਲਈ ਹਰ ਭਰਪੂਰ ਯਤਨ ਕਰਦੀ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੋ ਸਕੇ। ਬੀਤੇ ਦਿਨੀਂ ਸਕੂਲ ਵਿਚ ਪ੍ਰੀ-ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਦੋ-ਰੋਜ਼ਾ ਪਿਕਨਿਕ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਾਟਰ ਪਾਰਕ ਅਤੇ ਝੂਲੇ ਸ਼ਾਮਿਲ ਕੀਤੇ ਗਏ। ਵਾਟਰ ਪਾਰਕ ਵਿਚ ਵੱਖ-ਵੱਖ ਤਰ੍ਹਾਂ ਦੀਆਂ ਵਾਟਰ ਸਲਾਈਡਜ਼ ਸ਼ਾਮਿਲ ਸਨ, ਜੋ ਬੱਚਿਆਂ ਦਾ ਮਨ ਮੋਹ ਰਹੀਆਂ ਸਨ। ਇਸ ਤੋਂ ਬਿਨਾਂ ਬੱਚਿਆਂ ਲਈ ਰੋਪ-ਕਲਾਇੰਬ, ਕਈ ਤਰ੍ਹਾਂ ਦੇ ਝੂਲੇ, ਨਿਸ਼ਾਨਾ ਲਾਉਣ ਵਾਲੀ ਗੇਮ ਦਾ ਬੱਚਿਆਂ ਨੇ ਭਰਪੂਰ ਲੁਤਫ਼ ਉਠਾਇਆ। ਇਸ ਪਿਕਨਿਕ ਦਾ ਅਨੰਦ ਮਾਣਦੇ ਅਤੇ ਡਾਂਸ ਕਰਦੇ ਬੱਚੇ ਬੇਹੱਦ ਖ਼ੁਸ਼ ਨਜ਼ਰ ਆ ਰਹੇ ਸਨ। ਇੰਨਾ ਹੀ ਨਹੀਂ ਵਿਦਿਆਰਥੀਆਂ ਨੂੰ ਸਕੂਲ ਵਲੋਂ ਸਪੈਸ਼ਲ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਸੰਸਥਾ ਵਲੋਂ ਹਮੇਸ਼ਾ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਵਿਦਿਆਰਥੀਆਂ ਨੂੰ ਬੌਧਿਕ ਲਾਭ ਹੋਵੇ। ਅਜਿਹੀਆਂ ਅਨੰਦਦਾਇਕ ਗਤੀਵਿਧੀਆਂ ਜਿੱਥੇ ਵਿਦਿਆਰਥੀਆਂ ਨੂੰ ਆਤਮਿਕ ਖ਼ੁਸ਼ੀ ਬਖ਼ਸ਼ਦੀਆਂ ਹਨ, ਉੱਥੇ ਇਹ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਰੁਚੀ ਵੀ ਪੈਦਾ ਕਰਦੀਆਂ ਹਨ। ਸਕੂਲ ਦੇ ਅਧਿਆਪਕਾਂ ਨੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਕੀਤੇ ਜਾਂਦੇ ਯਤਨ ਸਾਡੇ ਲਈ ਬੇਹੱਦ ਲਾਹੇਵੰਦ ਹੁੰਦੇ ਹਨ। ਜਿੱਥੇ ਇਨ੍ਹਾਂ ਯਤਨਾਂ ਕਾਰਨ ਬੱਚੇ ਅਨੰਦ ਮਾਣਦੇ ਹਨ, ਉੱਥੇ ਉਹ ਆਪਣੇ ਆਪ ਨੂੰ ਬੌਧਿਕ ਤੌਰ ‘ਤੇ ਤਰਾਸ਼ਦੇ ਵੀ ਹਨ। ਇਸ ਸਮੇਂ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਵਾਈਸ ਚੇਅਰਮੈਨ, ਰਮਨਦੀਪ ਸਿੰਘ ਅਤੇ ਸਾਰੇ ਕੋਆਰਡੀਨੇਟਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਰੀਅਰ ਜ਼ੋਨ ਦੇ ਵਿਦਿਆਰਥੀ ਨੇ ਹਾਸਿਲ ਕੀਤੇ ਆਈਲੈਟਸ ਵਿਚੋਂ 7.5 ਬੈਂਡ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਸੇਵਾ ਮੁਕਤ ਕਰਮਚਾਰੀ ਮੋਗਾ ਦੀ ਮੀਟਿੰਗ
Ad Position 24
No active advertisement