05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸੀਨੀਅਰ ਸਿਟੀਜ਼ਨ ਕੌਂਸਲ ਸੇਵਾ ਮੁਕਤ ਕਰਮਚਾਰੀ ਮੋਗਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-07-2026
ਮੋਗਾ, 25 ਜੁਲਾਈ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਸੇਵਾ ਮੁਕਤ ਕਰਮਚਾਰੀ ਮੋਗਾ ਦੀ ਜਨਰਲ ਮੀਟਿੰਗ ਪੰਜਾਬ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ, ਫਾਊਂਡਰ ਮੈਂਬਰ ਅਤੇ ਕੌਂਸਲ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਰੈੱਡ ਕਰਾਸ ਡੇ ਕੇਅਰ ਸੈਂਟਰ ਮੋਗਾ ਵਿਖੇ ਹੋਈ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਵਲੋਂ ਬਜ਼ੁਰਗਾਂ ਦੀ ਭਲਾਈ ਸਬੰਧੀ ਵਿਸ਼ੇਸ਼ ਧਿਆਨ ਦਿੱਤਾ ਹੈ ਜਿਸ ਅਧੀਨ ਬਜ਼ੁਰਗਾਂ ਦੀ ਸੁਰੱਖਿਆ, ਜਿਊਣ ਦਾ ਅਤੇ ਜਾਇਦਾਦ ਦਾ ਅਧਿਕਾਰ, ਵਸੀਅਤ ਅਨੁਸਾਰ ਨਾਂ ਸਾਂਭ-ਸੰਭਾਲ ਦੀ ਸੂਰਤ ਵਿਚ ਆਪਣੀ ਜਾਇਦਾਦ ਨੂੰ ਕੈਂਸਲ ਕਰਵਾ ਕੇ ਮੁੜ ਆਪਣੇ ਨਾਂਅ ’ਤੇ ਕਰਵਾਉਣ ਅਤੇ ਆਪਣੀ ਔਲਾਦ ਤੋਂ ਗੁਜ਼ਾਰਾ ਭੱਤਾ ਲੈਣ ਦੇ ਹੱਕਦਾਰ ਵਰਗੇ ਕਾਨੂੰਨ ਜਿਸ ਵਿਚ ਸਜਾ ਵੀ ਹੈ, ਐਸ.ਡੀ.ਐਮ. ਅਤੇ ਨੋਡਲ ਅਫਸਰ ਪੁਲਿਸ ਵਿਭਾਗ ਐਸ.ਪੀ.(ਆਈ.) ਰਾਹੀਂ ਬਿਨਾਂ ਫੀਸ ਦੇ ਬਹੁਤ ਹੀ ਘੱਟ ਅਤੇ ਨਿਯਮਤ ਸਮੇਂ ਵਿਚ ਹੱਲ ਕਰਵਾਉਣ ਨੂੰ ਪਹਿਲ ਦੇ ਆਧਾਰ ’ਤੇ ਕਰਨਾ ਬੜਾ ਹੀ ਸ਼ਲਾਘਾਯੋਗ ਕਦਮ ਦੱਸਿਆ ਅਤੇ ਕੌਂਸਲ ਵਲੋਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ| ਇਸ ਨਾਲ ਸੰਬੰਧਿਤ ਬਜ਼ੁਰਗਾਂ ਲਈ ਟੋਲ ਫਰੀ ਨੰਬਰ 14567 ਵੀ ਜਾਰੀ ਕੀਤਾ ਗਿਆ ਹੈ| ਕਾਮਰਾ ਨੇ ਕਿਹਾ ਕਿ ਜੇਕਰ ਬਜ਼ੁਰਗ ਆਪ ਨਹੀਂ ਆ ਸਕਦੇ ਤਾਂ ਉਹ ਕਿਸੇ ਜ਼ਿੰਮੇਵਾਰ ਵਿਅਕਤੀ ਜਾਂ ਰਜਿ: ਐਨ.ਜੀ.ਓ. ਰਾਹੀਂ ਆਪਣੀ ਦਰਖਾਸਤ ਦੇ ਸਕਦੇ ਹਨ| ਉਨ੍ਹਾਂ ਮੰਗ ਕੀਤੀ ਕਿ ਹੈਲਪੇਜ ਇੰਡੀਆ ਵਲੋਂ ਮੋਗਾ ਜ਼ਿਲ੍ਹਾ ਵਿੱਚ ਬੰਦ ਕੀਤੀ ਮੋਬਾਈਲ ਮੈਡੀਕਲ ਯੂਨਿਟ ਵੈਨ ਮੁੜ ਚਾਲੂ ਕੀਤੀ ਜਾਵੇ| ਇਸ ਮੌਕੇ ਗੁਰਦਰਸ਼ਨ ਸਿੰਘ ਸੋਢੀ ਅਤੇ ਗਿਆਨ ਸਿੰਘ ਦਾ ਜਨਮ ਦਿਨ ਮਨਾਇਆ ਗਿਆ| ਮੀਟਿੰਗ ਵਿਚ ਮੰਚ ਭੂਮਿਕਾ ਵਿਜੇ ਸ਼ਰਮਾ ਜੁਆਇੰਟ ਸਕੱਤਰ ਨੇ ਨਿਭਾਈ| ਇਸ ਮੌਕੇ ਦਰਬਾਰ ਸਿੰਘ ਗਿੱਲ, ਗੁਰਦੀਪ ਸਿੰਘ ਬਰਾੜ, ਗੁਰਚਰਨ ਸਿੰਘ ਸੁਪਰਡੈਂਟ, ਹਰਭਜਨ ਸਿੰਘ ਨਾਗਰਾ, ਅਮਰ ਸਿੰਘ ਵਿਰਦੀ, ਵਿਜੇ ਸੂਦ, ਹੀਰਾ ਲਾਲ ਬਾਂਸਲ, ਨਿਰੰਜਨ ਸਿੰਘ, ਪਰਮਿੰਦਰ ਕੁਮਾਰ ਕਾਲੜਾ, ਲਾਲ ਚੰਦ ਅਰੋੜਾ, ਵਿਜੇ ਕੁਮਾਰ ਬਾਂਸਲ, ਸੁਖਚੈਨ ਸਿੰਘ ਹੀਰਾ, ਵਿਜੇ ਕੁਮਾਰ ਟੰਡਨ, ਪ੍ਰੇਮ ਕੁਮਾਰ, ਜਗਦੀਪ ਸਿੰਘ ਕੈਂਥ, ਕੁਲਦੀਪ ਰਾਏ ਅਰੋੜਾ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਦੇ ਵਿਦਿਆਰਥੀਆਂ ਨੇ ਸਕੂਲ ‘ਚ ਮਨਾਈ ਪਿਕਨਿਕ ਅਤੇ ਮਾਣਿਆ ਵਾਟਰ ਪਾਰਕ ਦਾ ਅਨੰਦ ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਵਿਖੇ 27ਵੇਂ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Ad Position 24
No active advertisement