30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮਰਹੂਮ ਕਬੱਡੀ ਖਿਡਾਰੀ ਨਿਰਭੈ ਹਠੂਰ ਦੇ ਪਰਿਵਾਰ ਅਮਰੀਕਾ ਦੇ ਕਬੱਡੀ ਪ੍ਰਮੋਟਰਾਂ ਵਲੋਂ ਵਿੱਤੀ ਸਹਾਇਤਾ

ਨਿਹਾਲ ਸਿੰਘ ਵਾਲਾ, 30 ਅਗਸਤ (ਪਲਵਿੰਦਰ ਸਿੰਘ ਟਿਵਾਣਾ)-ਕਬੱਡੀ ਸਿਰਫ਼ ਖੇਡ ਨਹੀਂ, ਬਲਕਿ ਇਕ ਪਰਿਵਾਰ ਹੈ, ਜਿੱਥੇ ਹਰ ਖਿਡਾਰੀ ਦੀ ਹੋਂਦ ਅਤੇ ਉਸ ਦੇ ਪਰਿਵਾਰ ਦਾ ਸਤਿਕਾਰ ਸਾਡੀ ਸਾਂਝੀ ਜ਼ਿੰਮੇਵਾਰੀ ਬਣਦਾ ਹੈ। ਇਸੇ ਸਾਂਝ ਨੂੰ ਨਿਭਾਉਂਦਿਆਂ, ਆਜ਼ਾਦ ਕਲੱਬ ਪੱਤੋ ਦੇ ਪ੍ਰਬੰਧਕਾਂ ਵਲੋਂ ਪਿਛਲੇ ਸਮੇਂ ਦੌਰਾਨ ਖੇਡ ਜਗਤ ਨੂੰ ਅਲਵਿਦਾ ਕਹਿ ਗਏ ਮਰਹੂਮ ਕਬੱਡੀ ਖਿਡਾਰੀ ਨਿਰਭੈ ਹਠੂਰ ਜੋ ਕਿ ਕੌਮਾਂਤਰੀ ਕਬੱਡੀ ਖਿਡਾਰੀ ਏਕਮ ਹਠੂਰ ਤੇ ਨਾਨਕ ਹਠੂਰ ਦੇ ਸਕੇ ਭਰਾ ਸਨ ਦੇ ਪਰਿਵਾਰ ਲਈ ਅਮਰੀਕਾ ਦੀ ਧਰਤੀ ‘ਤੇ ਵੱਸਦੇ ਖੇਡ ਪ੍ਰਮੋਟਰ ਰਾਜੂ ਪੱਤੋ ਯੂ.

Ad Position 21
No active advertisement
ਕਬੱਡੀ ਖਿਡਾਰੀ ਦੇ ਪਰਿਵਾਰ ਦੀ ਵਿੱਤੀ ਸਹਾਇਤਾ ਕਰਦੇ ਹੋਏ ਖੇਡ ਪ੍ਰਮੋਟਰ। ਤਸਵੀਰ : ਪਲਵਿੰਦਰ ਸਿੰਘ ਟਿਵਾਣਾ 31-08-2026
ਨਿਹਾਲ ਸਿੰਘ ਵਾਲਾ, 30 ਅਗਸਤ (ਪਲਵਿੰਦਰ ਸਿੰਘ ਟਿਵਾਣਾ)-ਕਬੱਡੀ ਸਿਰਫ਼ ਖੇਡ ਨਹੀਂ, ਬਲਕਿ ਇਕ ਪਰਿਵਾਰ ਹੈ, ਜਿੱਥੇ ਹਰ ਖਿਡਾਰੀ ਦੀ ਹੋਂਦ ਅਤੇ ਉਸ ਦੇ ਪਰਿਵਾਰ ਦਾ ਸਤਿਕਾਰ ਸਾਡੀ ਸਾਂਝੀ ਜ਼ਿੰਮੇਵਾਰੀ ਬਣਦਾ ਹੈ। ਇਸੇ ਸਾਂਝ ਨੂੰ ਨਿਭਾਉਂਦਿਆਂ, ਆਜ਼ਾਦ ਕਲੱਬ ਪੱਤੋ ਦੇ ਪ੍ਰਬੰਧਕਾਂ ਵਲੋਂ ਪਿਛਲੇ ਸਮੇਂ ਦੌਰਾਨ ਖੇਡ ਜਗਤ ਨੂੰ ਅਲਵਿਦਾ ਕਹਿ ਗਏ ਮਰਹੂਮ ਕਬੱਡੀ ਖਿਡਾਰੀ ਨਿਰਭੈ ਹਠੂਰ ਜੋ ਕਿ ਕੌਮਾਂਤਰੀ ਕਬੱਡੀ ਖਿਡਾਰੀ ਏਕਮ ਹਠੂਰ ਤੇ ਨਾਨਕ ਹਠੂਰ ਦੇ ਸਕੇ ਭਰਾ ਸਨ ਦੇ ਪਰਿਵਾਰ ਲਈ ਅਮਰੀਕਾ ਦੀ ਧਰਤੀ ‘ਤੇ ਵੱਸਦੇ ਖੇਡ ਪ੍ਰਮੋਟਰ ਰਾਜੂ ਪੱਤੋ ਯੂ.ਐਸ.ਏ., ਬਹਾਦਰ ਸਿੱਧੂ ਦੌਧਰ, ਗਾਜੀ ਮਾਣੂੰਕੇ ਯੂ.ਐਸ.ਏ., ਗੁਰਭੇਜ ਵਾਂਦਰ ਯੂ.ਐਸ . ਏ. ਅਤੇ ਕਬੱਡੀ ਖਿਡਾਰੀ ਸੰਦੀਪ ਬੱਸੀਆਂ ਆਦਿ ਹੁਰੀਂ ਦੀ ਸਮੁੱਚੀ ਅਮਰੀਕਾ ਵਾਲੀ ਟੀਮ ਵਲੋਂ ਮਰਹੂਮ ਨਿਰਭੈ ਹਠੂਰ ਦੀ ਧਰਮ ਪਤਨੀ ਨੂੰ 2 ਲੱਖ ਰੁਪਏ ਦੀ ਨਕਦ ਰਾਸ਼ੀ ਸਹਾਇਤਾ ਵਜੋਂ ਭੇਜੀ ਗਈ। ਐਨ.ਆਰ.ਆਈ. ਤਰਫ਼ੋਂ ਇਹ ਰਾਸ਼ੀ ਲੇਖਕ ਬੱਬੀ ਪੱਤੋ, ਕਬੱਡੀ ਖਿਡਾਰੀ ਸੁੱਖਾ ਲੋਪੋ ਅਤੇ ਨਿੱਕੂ ਲੋਪੋ ਰਾਹੀਂ ਬੜੇ ਅਦਬ ਨਾਲ ਪਰਿਵਾਰ ਦੇ ਸਪੁਰਦ ਕੀਤੀ ਗਈ। ਇਸ ਮੌਕੇ ਕਬੱਡੀ ਕੋਚ ਨੀਲੂ ਖਾਨ, ਖੇਡ ਜਗਤ ਦੀ ਨਾਮੀ ਹਸਤੀ ਬਿੱਟੂ ਚੱਕ ਵਾਲਾ, ਬਿੱਟੂ ਸੈਦੋਕੇ ਅਤੇ ਗੁਰਵਿੰਦਰ ਰਾਮਾਂ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬ੍ਰਹਮਚਾਰੀ ਯੋਗੀਰਾਜ ਕੁਟੀਆ ਵਿਚ ਰੱਖੜੀ ਦੀ ਪੂਰਨਮਾਸ਼ੀ ਮੌਕੇ ਸ੍ਰੀ ਸਤਿਆ ਨਰਾਇਣ ਦੀ ਕਥਾ ਅਤੇ ਸੰਕੀਰਤਨ ਕਰਵਾਇਆ ਅਗਲੀ ਖ਼ਬਰ ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਹਰਿਆਲੀ ਤੀਜ ਉਤਸਵ ਨੇ ਬਿਖੇਰੇ ਪੰਜਾਬੀ ਵਿਰਸੇ ਦੇ ਰੰਗ
Ad Position 24