ਬ੍ਰਹਮਚਾਰੀ ਯੋਗੀਰਾਜ ਕੁਟੀਆ ਵਿਚ ਰੱਖੜੀ ਦੀ ਪੂਰਨਮਾਸ਼ੀ ਮੌਕੇ ਸ੍ਰੀ ਸਤਿਆ ਨਰਾਇਣ ਦੀ ਕਥਾ ਅਤੇ ਸੰਕੀਰਤਨ ਕਰਵਾਇਆ
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਦੇ ਸਿਵਲ ਲਾਈਨ ਦੱਤ ਰੋਡ ਸਥਿਤ ਬ੍ਰਹਮਚਾਰੀ ਯੋਗੀਰਾਜ ਕੁਟੀਆ ਵਿਚ ਰੱਖੜੀ ਦੇ ਤਿਉਹਾਰ ਮੌਕੇ ਪੂਰਨਮਾਸ਼ੀ ਦੇ ਸ਼ੁੱਭ ਮੌਕੇ ‘ਤੇ ਸ੍ਰੀ ਸਤਿਆ ਨਰਾਇਣ ਦੀ ਕਥਾ ਅਤੇ ਸੰਕੀਰਤਨ ਕਰਵਾਇਆ ਗਿਆ। ਸਭ ਤੋਂ ਪਹਿਲਾਂ ਰਾਮ ਚੰਦਰ ਸ਼ਰਮਾ ਨੇ ਸ੍ਰੀ ਸਤਿਆ ਨਰਾਇਣ ਦੀ ਕਥਾ ਕਰਦਿਆਂ ਕਿਹਾ ਕਿ ਸ੍ਰੀ ਸਤਿਆ ਨਰਾਇਣ ਦੀ ਕਥਾ ਸੁੱਖ-ਸਮ੍ਰਿੱਧੀ ਅਤੇ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ।
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਦੇ ਸਿਵਲ ਲਾਈਨ ਦੱਤ ਰੋਡ ਸਥਿਤ ਬ੍ਰਹਮਚਾਰੀ ਯੋਗੀਰਾਜ ਕੁਟੀਆ ਵਿਚ ਰੱਖੜੀ ਦੇ ਤਿਉਹਾਰ ਮੌਕੇ ਪੂਰਨਮਾਸ਼ੀ ਦੇ ਸ਼ੁੱਭ ਮੌਕੇ ‘ਤੇ ਸ੍ਰੀ ਸਤਿਆ ਨਰਾਇਣ ਦੀ ਕਥਾ ਅਤੇ ਸੰਕੀਰਤਨ ਕਰਵਾਇਆ ਗਿਆ। ਸਭ ਤੋਂ ਪਹਿਲਾਂ ਰਾਮ ਚੰਦਰ ਸ਼ਰਮਾ ਨੇ ਸ੍ਰੀ ਸਤਿਆ ਨਰਾਇਣ ਦੀ ਕਥਾ ਕਰਦਿਆਂ ਕਿਹਾ ਕਿ ਸ੍ਰੀ ਸਤਿਆ ਨਰਾਇਣ ਦੀ ਕਥਾ ਸੁੱਖ-ਸਮ੍ਰਿੱਧੀ ਅਤੇ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਸਾਰਿਆਂ ਨੂੰ ਆਪਣੇ ਵੱਡਿਆਂ ਦਾ ਮਾਣ ਸਨਮਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਭਜਨ ਗਾਇਕ ਪ੍ਰੇਮ ਲਤਾ, ਸੀਮਾ ਸ਼ਰਮਾ, ਨੀਤੂ ਸ਼ਰਮਾ, ਮੀਨੂ ਅਤੇ ਰਾਮ ਚੰਦਰ ਸ਼ਰਮਾ ਨੇ ਭਜਨਾਂ ਦਾ ਗਾਇਣ ਕਰ ਕੇ ਸੰਗਤ ਨੂੰ ਮੰਤਰ ਮੁਗਧ ਕੀਤਾ। ਸੰਕੀਰਤਨ ਦੀ ਸਮਾਪਤੀ ਮੌਕੇ ਆਰਤੀ ਕੀਤੀ ਗਈ ਅਤੇ ਸੰਗਤ ਵਿਚ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਪ੍ਰਧਾਨ ਰਾਮ ਚੰਦਰ ਸ਼ਰਮਾ, ਲਖਵਿੰਦਰ ਕੌਸ਼ਿਕ, ਯਸ਼ ਸ਼ਰਮਾ, ਪਰਮੇਸ਼ਵਰੀ ਦੇਵੀ, ਰਾਣੀ, ਆਸ਼ਾ ਸ਼ਰਮਾ, ਸੀਮਾ ਸ਼ਰਮਾ, ਕ੍ਰਿਸ਼ਨਾ ਦੇਵੀ, ਅਨੁਪੂਨਮ ਸ਼ਰਮਾ, ਮਧੁ ਸ਼ਰਮਾ, ਸੁਧਾ ਦੇਵੀ, ਨੀਤੂ ਸ਼ਰਮਾ, ਪ੍ਰੇਮ ਲਤਾ, ਮੋਨੀਆ ਸ਼ਰਮਾ, ਮਧੁ ਅਗਰਵਾਲ ਅਤੇ ਜਸਵਿੰਦਰ ਕੌਰ ਹਾਜ਼ਰ ਸਨ।