17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪੁਲਿਸ ਲਾਇਨ ਦੇ ਖੇਡ ਮੈਦਾਨ ਨੇ 17 ਨੌਜਵਾਨਾਂ ਨੂੰ ਦਿਵਾਈ ਸਰਕਾਰੀ ਨੌਕਰੀ <br/>

Ad Position 21
No active advertisement
ਪੁਲਿਸ ਲਾਇਨ ਦੇ ਖੇਡ ਮੈਦਾਨ ਵਿਚ ਅਭਿਆਸ ਕਰਦੇ ਹੋਏ ਖਿਡਾਰੀ | ਤਸਵੀਰ: ਮੁਕੇਸ਼ ਕੁਮਾਰ <br/> 01-01-2026
ਸੰਗਰੂਰ, 31 ਦਸੰਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ) - ਸਥਾਨਕ ਪੁਲਿਸ ਲਾਇਨ ਦੇ ਖੇਡ ਮੈਦਾਨ ਵਿਚ 550 ਦੇ ਕਰੀਬ ਬੱਚੇ ਵੱਖ ਵੱਖ ਖੇਡਾਂ ਦਾ ਅਭਿਆਸ ਕਰਦੇ ਹਨ | ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਦੇ ਸਰਵੋਤਮ ਪੁਲਿਸ ਖੇਡ ਮੈਦਾਨ ਵਿਚ ਅਭਿਆਸ ਕਰਨ ਵਾਲੇ ਬੱਚਿਆਂ ਨੇ ਕੌਮੀ ਅਤੇ ਰਾਜ ਪੱਧਰ ਉੱਤੇ ਤੈਰਾਕੀ ਵਿਚੋਂ 151, ਸਕੇਟਿੰਗ ਵਿਚੋਂ 180, ਐਥਲੈਟਿਕਸ ਵਿਚੋਂ 39, ਰਾਈਫ਼ਲ ਸ਼ੂਟਿੰਗ ਵਿਚੋਂ 30, ਕਬੱਡੀ ਵਿਚੋਂ 49, ਬਾਕਸਿੰਗ ਵਿਚੋਂ 25, ਵਾਲੀਬਾਲ ਵਿਚੋਂ 19 ਅਤੇ ਬੈਡਮਿੰਟਨ ਵਿਚੋਂ 25 ਮੈਡਲ ਜਿੱਤ ਕੇ ਪੁਲਿਸ ਲਾਇਨ ਸੰਗਰੂਰ ਦਾ ਨਾਂਅ ਚਮਕਾਇਆ ਹੈ | ਉਨ੍ਹਾਂ ਦੱਸਿਆ ਕਿ ਇਸ ਪੁਲਿਸ ਲਾਇਨ ਵਿਚੋਂ ਅਭਿਆਸ ਕਰ ਕੇ 17 ਬੱਚਿਆਂ ਨੂੰ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਹਾਸਲ ਹੋਈਆਂ ਹਨ ਅਤੇ ਵੱਡੀ ਗਿਣਤੀ ਵਿਚ ਖਿਡਾਰੀਆਂ ਨੇ ਸਪੋਰਟਸ ਕੋਟੇ ਰਾਹੀਂ ਉੱਚ ਕੋਰਸਾਂ ਵਿਚ ਦਾਖਲਾ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਿਧਾਂਤਾਂ ਦੀ ਅਹਿਮੀਅਤ ਬਾਰੇ ਸਹਿਕਾਰੀ ਖੇਤੀ ਵਿਕਾਸ ਬੈਂਕ ਧੂਰੀ ਵਿਖੇ ਜਾਗਰੂਕਤਾ ਸਮਾਗਮ <br/> ਅਗਲੀ ਖ਼ਬਰ ਮਲੇਰਕੋਟਲਾ ਦੇ ਅੰਦਰ 'ਮਹਾਂ ਵਿਕਾਸ ਪ੍ਰੋਜੈਕਟਾਂ' ਰਾਹੀਂ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵਚਨਬੱਧ-ਵਿਧਾਇਕ ਡਾ....
Ad Position 24