ਸੰਗਰੂਰ, 31 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਗਊਸ਼ਾਲਾ ਰੋਡ ਸਾਹਮਣੇ ਰਾਣੀ ਦੀ ਕੋਠੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਸਰਬਸੰਮਤੀ ਨਾਲ ਅੰਮਿ੍ਤਪਾਲ ਜਿੰਦਲ ਨੂੰ ਮਾਰਕੀਟ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ | ਇਸ ਸਬੰਧੀ ਦੁਕਾਨਦਾਰਾਂ ਦੀ ਇੱਕ ਮੀਟਿੰਗ ਦੌਰਾਨ ਦੁਕਾਨਦਾਰਾਂ ਨੇ ਅੰਮਿ੍ਤਪਾਲ ਜਿੰਦਲ ਦੇ ਨਾਮ 'ਤੇ ਸਹਿਮਤੀ ਜਤਾਈ ਅਤੇ ਸਰਬਸੰਮਤੀ ਨਾਲ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ | ਪ੍ਰਧਾਨ ਬਣਨ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਅੰਮਿ੍ਤਪਾਲ ਜਿੰਦਲ ਨੂੰ ਹਾਰ ਪਾ ਕੇ ਵਧਾਈ ਦਿੱਤੀ ਗਈ | ਇਸ ਮੌਕੇ ਅੰਮਿ੍ਤਪਾਲ ਜਿੰਦਲ ਨੇ ਕਿਹਾ ਕਿ ਪਹਿਲਾਂ ਮਾਰਕੀਟ ਦੀ ਕੋਈ ਐਸੋਸੀਏਸ਼ਨ ਨਹੀਂ ਸੀ, ਜਿਸ ਕਾਰਨ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਸੀ | ਹੁਣ ਸਾਰੇ ਦੁਕਾਨਦਾਰਾਂ ਇਕੱਠੇ ਹੋ ਕੇ ਆਪਣੀ ਐਸੋਸੀਏਸ਼ਨ ਬਣਾਈ ਹੈ | ਉਨ੍ਹਾਂ ਦੱਸਿਆ ਕਿ ਜਲਦੀ ਹੀ ਐਸੋਸੀਏਸ਼ਨ ਦੇ ਬਾਕੀ ਪਦਾਧਿਕਾਰੀਆਂ ਦਾ ਐਲਾਨ ਕੀਤਾ ਜਾਵੇਗਾ ਅਤੇ ਐਸੋਸੀਏਸ਼ਨ ਨੂੰ ਰਜਿਸਟਰਡ ਕਰਵਾਇਆ ਜਾਵੇਗਾ, ਤਾਂ ਜੋ ਦੁਕਾਨਦਾਰਾਂ ਦੇ ਹਿਤਾਂ ਦੀ ਰੱਖਿਆ ਕੀਤੀ ਜਾ ਸਕੇ | ਇਸ ਮੌਕੇ 'ਤੇ ਵਿੱਕੀ (ਹੈਰੀ ਹਾਰਡਵੇਅਰ), ਸੰਜੇ ਕੁਮਾਰ, ਰਾਕੇਸ਼ ਕੁਮਾਰ, ਨਵਦੀਪ ਬਾਂਸਲ, ਨਿੱਕਾ, ਅਮਨ ਗੁਪਤਾ, ਕੇਸ਼ਵ ਸਿੰਗਲਾ, ਨੀਰਜ ਸਿੰਗਲਾ, ਜਗਸੀਰ ਸਿੰਘ, ਮਲਕੀਤ ਸਿੰਘ, ਭਿੰਦਰ, ਈਸ਼ਵਰ ਸਿੰਗਲਾ, ਨਰਿੰਦਰ ਨੀਨਾ ਆਦਿ ਹਾਜ਼ਰ ਸਨ |