ਅਹਿਮਦਗੜ੍ਹ, 22 ਫਰਵਰੀ (ਰਣਧੀਰ ਸਿੰਘ ਮਹੋਲੀ) - ਸਮਾਜ ਸੇਵੀ ਸੰਸਥਾ ਅਹਿਮਦਗੜ੍ਹ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਰਪ੍ਰਸਤ ਸਤੀਸ਼ ਸੂਦ ਬੱਬੂ ਦੀ ਅਗਵਾਈ ਹੇਠ ਸਥਾਨਕ ਵਿਸ਼ਵਕਰਮਾ ਮੰਦਿਰ ਵਿਖੇ ਵਿਸ਼ਾਲ ਮੈਡੀਕਲ ਸਿਹਤ ਜਾਂਚ ਕੈਂਪ ਲਗਾਇਆ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਰਿੱਕੀ ਸੂਦ ਨੇ ਦੱਸਿਆ ਕਿ ਲਗਾਏ 56ਵੇਂ ਕੈਂਪ ਦੌਰਾਨ ਲੁਧਿਆਣਾ ਦੇ ਵੱਡੇ ਹਸਪਤਾਲਾਂ 'ਤੋਂ ਪੁੱਜੇ ਮਾਹਿਰ ਡਾਕਟਰਾਂ ਵਲੋਂ 98 ਦੇ ਕਰੀਬ ਮਰੀਜ਼ਾਂ ਦੀ ਜਨਰਲ ਸਿਹਤ ਦੀ ਜਾਂਚ ਕੀਤੀ ਗਈ ਅਤੇ ਐਸੋਸੀਏਸ਼ਨ ਵਲੋਂ ਸਾਰੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਰਿੱਕੀ ਸੂਦ, ਖ਼ਜ਼ਾਨਚੀ ਸੁਖਵਿੰਦਰ ਸਿੰਘ, ਮਨੀਸ਼ ਵਰਮਾ, ਸਵਾਜ ਅਲੀ ਅਰਸ਼ ਗੋਰਿਆ, ਅਰਮਾਨ ਢੰਡ, ਭੀਮ ਸੂਦ, ਸ਼ਿਵਮ ਕੌਸ਼ਲ, ਰਵੀ ਵਰਮਾ, ਰੂਬੀ ਗਰਚਾ ਆਦਿ ਮੈਂਬਰਾਂ ਨੇ ਸੇਵਾਵਾਂ ਨਿਭਾ ਕੇ ਕੈਂਪ ਨੂੰ ਸਫਲ ਬਣਾਇਆ |