ਮਲੇਰਕੋਟਲਾ, 22 ਫ਼ਰਵਰੀ (ਮਨਜਿੰਦਰ ਸਿੰਘ ਸਰੌਦ) - ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਦੇ ਇੰਚਾਰਜ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ ਵਲੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਐਮ.ਐਲ.ਏ. ਦਫ਼ਤਰ ਮਲੇਰਕੋਟਲਾ ਵਿਖੇ ਰੋਜ਼ਾ ਇਫ਼ਤਾਰੀ ਦਾ ਪ੍ਰਬੰਧ ਕੀਤਾ ਗਿਆ,ਜਿਸ ਵਿਚ ਵੱਡੀ ਗਿਣਤੀ ਵਿਚ ਸਨੇਹੀ ਸਾਮਿਲ ਹੋਏ | ਸਾਰਿਆਂ ਨੇ ਮਿਲ ਕੇ ਰੋਜ਼ਾ ਖੋਲਿ੍ਹਆ ਤੇ ਅਮਨ-ਸ਼ਾਂਤੀ ਲਈ ਦੁਆ ਕੀਤੀ | ਇਸ ਮੌਕੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਰਮਜ਼ਾਨ ਸਬਰ, ਤਿਆਗ, ਰਹਿਮਤਾਂ, ਬਰਕਤਾਂ ਤੇ ਗੁਨਾਹਾਂ ਨੂੰ ਬਖਸ਼ਾਉਣ ਦਾ ਮਹੀਨਾ ਹੈ ਜੋ ਸਾਨੂੰ ਭਾਈਚਾਰੇ ਤੇ ਏਕਤਾ ਦਾ ਪਾਠ ਪੜ੍ਹਾਉਂਦਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਵਿਚ ਪਿਆਰ ਤੇ ਸਾਂਝ ਨੂੰ ਮਜ਼ਬੂਤ ਕਰਦੇ ਹਨ ਤੇ ਸਾਨੂੰ ਇਕੱਠੇ ਰਹਿ ਕੇ 'ਨੇਕੀ' ਦੇ ਰਾਹ ਤੇ ਤੁਰਨ ਦੀ ਪ੍ਰੇਰਣਾ ਦਿੰਦੇ ਹਨ | ਇਸ ਮੌਕੇ ਪੀ.ਏ. ਗੁਰਮੁੱਖ ਸਿੰਘ ਸਰਪੰਚ ਪਿੰਡ ਖਾਨਪੁਰ, ਬੀਬਾ ਫਰਿਆਲ ਰਹਿਮਾਨ ਪਤਨੀ ਵਿਧਾਇਕ ਰਹਿਮਾਨ, ਬੇਟਾ ਮੂਨਿਸ ਰਹਿਮਾਨ, ਚੇਅਰਮੈਨ ਜਾਫਰ ਅਲੀ, ਕਿਸਾਨ ਵਿੰਗ ਦੇ ਹਲਕਾ ਪ੍ਰਧਾਨ ਸੁਖਦਰਸ਼ਨ ਸਿੰਘ ਸੁੱਖਾ ਗਿੱਲ ਮਿੱਠੇਵਾਲ, ਜ਼ਿਲਾ ਪ੍ਰੀਸ਼ਦ ਮੈਂਬਰ ਹਰੀਪਾਲ ਸਿੰਘ ਕਸਬਾ, ਫੂਡ ਇੰਸਪੈਕਟਰ ਰਸਮਿੰਦਰ ਸਿੰਘ, 'ਆਪ' ਆਗੂ ਸਾਜਨ ਅਨਸਾਰੀ, ਰਾਮਗੜੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ, ਰੋਹਿਤ ਸ਼ਰਮਾ, ਚਰਨਜੀਤ ਚੀਮਾ ਪ੍ਰਧਾਨ ਅਬਦੁਲ ਸਕੂਰ ਕਿਲਾ, ਯਾਸਰ ਅਰਫਾਤ ਯਾਸੀਨ ਨੇਸਤੀ ਆਦਿ ਹਾਜ਼ਰ ਸਨ |