25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਜੇਕਰ ਕੂੜੇ ਦਾ ਡੰਪ ਨਾ ਹਟਾਇਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ-ਆਗੂ

Ad Position 21
No active advertisement
ਅਜੀਤ ਡੈਸਕ 23-02-2026
ਮਲੇਰਕੋਟਲਾ, 22 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਬੂਟਾ ਖਾਂ ਸੰਘੈਣ ਪ੍ਰਧਾਨ ਜ਼ਿਲ੍ਹਾ ਮਲੇਰਕੋਟਲਾ, ਕਾਮਰੇਡ ਭਰਪੂਰ ਸਿੰਘ ਬੂੱਲਾਪੁਰ ਜਨਰਲ ਸਕੱਤਰ ਜ਼ਿਲ੍ਹਾ ਏਟਕ ਮਲੇਰਕੋਟਲਾ, ਏਟਕ ਆਗੂ ਮੁਹੰਮਦ ਖ਼ਲੀਲ ਮਲੇਰਕੋਟਲਾ, ਨਰਿੰਦਰ ਕੁਮਾਰ ਪ੍ਰਧਾਨ ਪੀ.ਐਸ. ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਡਵੀਜ਼ਨ ਮਲੇਰਕੋਟਲਾ, ਸੀਟੂ ਆਗੂ ਅਬਦੁਲ ਸੱਤਾਰ, ਹਰਜਿੰਦਰ ਸਿੰਘ ਭੋਗੀਵਾਲ ਅਤੇ ਜਗਤਾਰ ਸਿੰਘ ਸਰੌਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਦਿ ਆਗੂਆਂ ਨੇ ਕਿਹਾ ਕਿ ਪਹਿਲਾਂ ਜਦੋਂ ਇਹ ਡੰਪ ਚੁੱਕਣ ਲਈ ਧਰਨਾ ਲਗਾਇਆ ਸੀ, ਉਸ ਸਮੇਂ ਕਾਰਜ ਸਾਧਕ ਅਫ਼ਸਰ ਮਲੇਰਕੋਟਲਾ ਨੇ ਵਿਸ਼ਵਾਸ ਦਵਾਇਆ ਸੀ ਕਿ ਉਕਤ ਡੰਪ ਨੂੰ ਇਥੋਂ ਬਦਲਿਆ ਜਾਵੇਗਾ | ਪ੍ਰੰਤੂ ਦੋ ਸਾਲਾਂ ਤੋਂ ਡੰਪ ਚੁੱਕਣ ਦੇ ਵਾਅਦੇ ਕੀਤੇ ਜਾਂਦੇ ਰਹੇ ਹਨ, ਪ੍ਰੰਤੂ ਡੰਪ ਦਾ ਅਜੇ ਤੱਕ ਕੋਈ ਵੀ ਹੱਲ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸੰਘਣੀ ਆਬਾਦੀ ਵਾਲੀ ਜਗਾ ਕੂੜੇ ਦਾ ਡੰਪ ਬਣਿਆ ਹੋਇਆ ਹੈ ਅਤੇ ਹੁਣ 18 ਫ਼ਰਵਰੀ ਤੋਂ ਲਗਾਤਾਰ ਮਤੋਈ ਰੋਡ ਜਾਮ ਕਰ ਕੇ ਧਰਨਾ ਲਗਾਇਆ ਹੋਇਆ ਹੈ | ਰੋਡ ਜਾਮ ਕਰ ਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ | ਇਸ ਸੰਘਣੀ ਆਬਾਦੀ ਤੇ ਇਸ ਗੰਦਗੀ ਨਾਲ ਲੋਕਾਂ ਦੀ ਸਿਹਤ ਲਈ ਕਿੰਨਾ ਹਾਨੀਕਾਰਕ ਹੈ | ਇਸ ਸਬੰਧੀ ਡੀ.ਸੀ. ਮਲੇਰਕੋਟਲਾ ਨੂੰ ਕਈ ਵਾਰ ਮਿਲਕੇ ਇਸ ਡੰਪ ਨੂੰ ਚੁੱਕਣ ਲਈ ਕਹਿ ਚੁੱਕੇ ਹਾਂ | ਕਿਉਂਕਿ ਇਥੇ ਗਰੀਬ ਲੋਕ ਰਹਿੰਦੇ ਹਨ | ਇਥੇ ਰਹਿੰਦੇ ਲੋਕਾਂ ਵਿਚ ਬਿਮਾਰੀਆਂ ਫੈਲ ਰਹੀਆਂ ਹਨ | ਬਜ਼ੁਰਗਾਂ, ਬੱਚਿਆਂ ਦੀ ਸਿਹਤ ਬਹੁਤ ਪ੍ਰਭਾਵਿਤ ਹੋ ਰਹੇ ਹਨ | ਇਸ ਧਰਨੇ ਸਬੰਧੀ ਸਾਰੀਆਂ ਜਨਤਕ ਜਥੇਬੰਦੀਆਂ ਸਹਿਯੋਗ ਦੇ ਰਹੀਆਂ ਹਨ | ਜੇਕਰ ਇਸ ਡੰਪ ਦਾ ਹੱਲ ਨਹੀਂ ਹੁੰਦਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਦਸਤਾਰ ਚੇਤਨਾ ਮਾਰਚ 8 ਨੂੰ ਅਗਲੀ ਖ਼ਬਰ ਮਲੇਰਕੋਟਲਾ ਵਿਖੇ ਰੋਜ਼ਾ ਇਫ਼ਤਾਰੀ ਦਾ ਪ੍ਰਬੰਧ ਕੀਤਾ <br/>
Ad Position 24