26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਿੰਡ ਖੇਤਲਾ ਦੀ ਫਿਰਨੀ 'ਤੇ ਸੜਕ ਦਾ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 23-02-2026
ਦਿੜ੍ਹਬਾ ਮੰਡੀ, 22 ਫਰਵਰੀ (ਹਰਬੰਸ ਸਿੰਘ ਛਾਜਲੀ) - ਪਿੰਡ ਖੇਤਲਾ ਦੀ ਫਿਰਨੀ 'ਤੇ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ ਨੇ ਕਰਵਾਈ | ਸ੍ਰੀ ਸੋਹੀ ਨੇ ਕਿਹਾ ਕਿ ਸੜਕ 'ਤੇ ਸਾਢੇ ਚਾਰ ਕਰੋੜ ਦੀ ਲਾਗਤ ਆਵੇਗੀ | ਪਿੰਡ ਖੇਤਲਾ ਦੀ ਪਿਛਲੇ 15 ਸਾਲਾਂ ਤੋਂ ਵੀ ਜਿਆਦਾ ਸਮੇਂ ਤੋਂ ਫਿਰਨੀ ਨੂੰ ਪੱਕਾ ਕਰਨ ਦੀ ਮੰਗ ਸੀ | ਜਿਸ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੂਰਾ ਕੀਤਾ ਹੈ | ਸੜਕ ਖੇਤਲਾ ਪਿੰਡ ਤੋਂ ਸ਼ੁਰੂ ਹੋ ਕੇ ਪਿੰਡ ਰਾਮਪੁਰ ਗੁਜਰਾਂ ਦੇ ਵੀ ਵਿਚ ਦੀ ਜਾਂਦੀ ਹੋਈ ਨੈਸ਼ਨਲ ਹਾਈਵੇ 52 ਨੂੰ ਜਾਂ ਕੇ ਮਿਲੇਗੀ | ਉਨ੍ਹਾਂ ਕਿਹਾ ਕਿ ਪਿੰਡ ਨੂੰ ਹੋਰ ਪਿੰਡਾਂ ਨਾਲ ਜੋੜਨ ਵਾਲੀਆ ਕਈ ਸੜਕਾਂ ਬਣ ਰਹੀਆਂ ਹਨ | ਜਿਨ੍ਹਾ 'ਤੇ ਕਰੀਬ 8 ਕਰੋੜ ਦੀ ਲਾਗਤ ਆਵੇਗੀ | ਇਸ ਮੌਕੇ ਐਸ.ਡੀ.ਓ. ਪੀ.ਡਬਲਯੂ.ਡੀ. ਦਲਜੀਤ ਸਿੰਘ, ਰਣਜੀਤ ਸਿੰਘ ਖੇਤਲਾ, ਸਰਪੰਚ ਸੰਦੀਪ ਸਿੰਘ, ਗੁਰਮੀਤ ਸਿੰਘ ਫ਼ੌਜੀ ਪਿੰਡ ਦੀ ਪੂਰੀ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਕੱਲ੍ਹ ਸ਼ੁਰੂ ਹੋਵੇਗੀ ਸ੍ਰੀਮਦ ਭਾਗਵਤ ਪੁਰਾਣ ਕਥਾ-ਪ੍ਰਧਾਨ ਵਿਜੈ ਸ਼ਰਮਾ
Ad Position 24