08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

15 ਦੇ ਕਰੀਬ ਵਾਹਨ ਆਪਸ ਵਿਚ ਟਕਰਾਏ-ਇੱਕ ਵਿਅਕਤੀ ਦੀ ਮੌਤ, ਪੰਜ ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 25-02-2026
ਸੰਗਰੂਰ, 24 ਫਰਵਰੀ (ਦਮਨਜੀਤ ਸਿੰਘ) - ਚੰਡੀਗੜ੍ਹ-ਬਠਿੰਡਾ ਮੁੱਖ ਮਾਰਗ ਸਥਿਤ ਸਥਾਨਕ ਪਿੰਡ ਉਭਾਵਾਲ ਵਿਖੇ ਚੜ੍ਹਦੀ ਸਵੇਰ ਸਮੇਂ ਕਰੀਬ 15 ਵਾਹਨਾਂ ਦੀ ਹੋਈ ਆਪਸੀ ਟੱਕਰ ਦੇ ਚੱਲਦਿਆਂ ਫ਼ਰੀਦਕੋਟ ਦੇ ਨਿਵਾਸੀ ਇੱਕ ਨੌਜਵਾਨ ਅੰਮਿ੍ਤ ਸਿੰਘ ਦੀ ਮੌਤ ਹੋਣ ਦੇ ਨਾਲ-ਨਾਲ 5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਚੌਂਕੀ ਬਡਰੁੱਖਾ ਦੇ ਤਫ਼ਤੀਸ਼ੀ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅੰਮਿ੍ਤ ਸਿੰਘ ਆਪਣੇ ਕੈਂਟਰ ਰਾਹੀਂ ਫ਼ਰੀਦਕੋਟ ਤੋਂ ਨਾਭੇ ਵੱਲ ਜਾ ਰਿਹਾ ਸੀ ਤਾਂ ਅਚਾਨਕ ਇੱਕ ਟਰੱਕ ਨਾਲ ਹੋਈ ਇਸ ਦੇ ਕੈਂਟਰ ਦੀ ਟੱਕਰ ਦੌਰਾਨ ਇਹ ਗੰਭੀਰ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਇਸ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਮੁੱਖ ਸੜਕ ਉੱਤੇ ਹਾਦਸਾਗ੍ਰਸਤ ਹੋਏ ਇਸ ਕੈਂਟਰ ਵਿਚ ਪਿੱਛੋਂ ਆ ਰਹੀਆਂ ਹੋਰ ਗੱਡੀਆਂ ਟਕਰਾਅ ਗਈਆਂ ਜਿਸ ਕਾਰਨ ਗੱਡੀਆਂ ਵਿਚ ਸਵਾਰ 5 ਲੋਕ ਜ਼ਖਮੀ ਹੋਏ ਹਨ | ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਅਣਪਛਾਤੇ ਟਰੱਕ ਚਾਲਕ ਉੱਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭੀ ਜਾ ਰਹੀ ਹੈ | ਪੁਲਿਸ ਮੁਤਾਬਿਕ ਇਸ ਸੜਕ ਹਾਦਸੇ ਦੌਰਾਨ ਕਰੀਬ 15 ਵਾਹਨ ਹਾਦਸਾਗ੍ਰਸਤ ਹੋਏ ਹਨ ਜਿਨ੍ਹਾਂ ਵਿਚੋਂ ਕੁਝ ਗੱਡੀਆਂ ਟੱਕਰ ਉਪਰੰਤ ਸੜਕ ਦੇ ਨਾਲ ਲਗਦੇ ਖੇਤਾਂ ਵਿਚ ਜਾ ਵੜੀਆਂ ਸਨ | ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਕੁਝ ਸਮੇਂ ਉਪਰੰਤ ਹੀ ਵਾਹਨਾਂ ਨੂੰ ਸੜਕ ਤੋਂ ਹਟਵਾ ਕੇ ਮੁੱਖ ਸੜਕ ਨੂੰ ਮੁੜ ਤੋਂ ਰਾਹਗੀਰਾਂ ਲਈ ਚਾਲੂ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪਾਠੀ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਵਾਲਾ ਬਾਬਾ ਬਲਵਿੰਦਰ ਸਿੰਘ ਚਾਂਗਲੀ ਗਿ੍ਫ਼ਤਾਰ <br/> ਅਗਲੀ ਖ਼ਬਰ ਬੈਂਕ ਲੋਨ ਸੈਟਲਮੈਂਟ ਮਾਮਲੇ 'ਚ ਦੋ 'ਤੇ ਮੁਕੱਦਮਾ ਦਰਜ
Ad Position 24