ਤਣਾਅ ਵਾਲੇ ਮਾਹੌਲ ਵਿਚ ਹੋਈ ਨਗਰ ਕੌਂਸਲ ਸੰਗਰੂਰ ਦੀ ਮੀਟਿੰਗ ਕੁਝ ਕੁ ਏਜੰਡਿਆਂ ਨੂੰ ਮਿਲੀ ਪ੍ਰਵਾਨਗੀ, ਬਾਕੀ ਰੱਖੇ ਗਏ ਬਕਾਇਆ <br/>
ਪਰਮਿੰਦਰ ਸਿੰਘ ਪਿੰਕੀ, ਵਿਜੈ ਲੰਕੇਸ਼, ਜੋਤੀ ਗਾਬਾ, ਜਗਤਾਰ ਤਾਰਾ ਕਿਸੇ ਮਸਲੇ ਨੂੰ ਲੈ ਕੇ ਕਾਰਜਸਾਧਕ ਅਫ਼ਸਰ ਨਾਲ ਬਹਿਸ ਕਰਦੇ ਹੋਏ ਤਸਵੀਰ ਵਿਚ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਮੀਤ ਪ੍ਰਧਾਨ ਵਿੱਕੀ, ਕੌਂਸਲਰ ਬਲਵੀਰ ਕੌਰ ਸੈਣੀ ਵੀ ਨਜ਼ਰ ਆ ਰਹੇ ਹਨ, ਦੂਜੀ ਤਸਵੀਰ ਵਿਚ ਬੀਬੀ ਬਲਵੀਰ ਕੌਰ ਸੈਣੀ, ਮਨੀ ਕਥੂਰੀਆ ਸਫ਼ਾਈ ਸੇਵਕਾ ਨੂੰ ਹਾਊਸ ਦੀ ਮੀਟਿੰਗ ਦੌਰਾਨ ਸ਼ਾਂਤ ਕਰਦੇ ਹੋਏ | ਤਸਵੀਰ: ਮੁਕੇਸ਼ ਕੁਮਾਰ
<br/>
07-03-2026
ਨਗਰ ਕੌਂਸਲ ਦੀ ਮੀਟਿੰਗ ਦੌਰਾਨ ਸਫ਼ਾਈ ਸੇਵਕਾਂ ਦੀ ਕੁਝ ਕੌਂਸਲਰਾਂ ਨਾਲ ਹੋਈ ਤਿੱਖੀ ਬਹਿਸ
ਸੰਗਰੂਰ, ਨਗਰ ਕੌਂਸਲ ਦੀ ਮੀਟਿੰਗ ਅਜੇ ਖ਼ਤਮ ਹੋਣ ਦੇ ਕੰਢੇ ਸੀ ਕਿ ਕੌਂਸਲ ਦੇ ਕਈ ਸਫ਼ਾਈ ਸੇਵਕ ਉਨ੍ਹਾਂ ਨਾਲ ਸਬੰਧਿਤ ਕਈ ਮੁੱਦਿਆਂ ਦੇ ਬਕਾਇਆ ਰੱਖਣ ਦੇ ਰੋਸ ਵਜੋਂ ਹਾਊਸ ਵਿਚ ਦਾਖਲ ਹੋ ਗਏ | ਸਫ਼ਾਈ ਸੇਵਕ ਰੋਸ ਪ੍ਰਗਟਾ ਰਹੇ ਸਨ ਕਿ ਕੁਝ ਮੁੱਦੇ ਜੋ ਉਨ੍ਹਾਂ ਦੀ ਭਲਾਈ, ਹਿੱਤਾ ਨਾਲ ਜੁੜੇ ਹੋਏ ਹਨ ਨੂੰ ਬਕਾਇਆ ਕਿਉਂ ਛੱਡਿਆ ਗਿਆ ਹੈ | ਇਸ ਗਰਮਾ-ਗਰਮੀ ਵਾਲੇ ਮਾਹੌਲ ਵਿਚ ਮੀਟਿੰਗ ਖ਼ਤਮ ਹੋ ਗਈ ਪਰ ਮੀਟਿੰਗ ਦੇ ਬਾਹਰ ਵੀ ਸਫ਼ਾਈ ਸੇਵਕਾਂ ਦੀ ਕੁਝ ਕੌਂਸਲਰਾਂ ਨਾਲ ਤਿੱਖੀ ਬਹਿਸ ਦੇਖਣ ਨੂੰ ਮਿਲੀ |