ਸੰਗਰੂਰ, 11 ਮਾਰਚ (ਧੀਰਜ ਪਸੌਰੀਆ)-ਜ਼ਿਲ੍ਹਾ ਬਾਰ ਐਸੋਸੀਏਸ਼ਨ, ਸੰਗਰੂਰ ਵਲੋਂ ਰੋਟਰੀ ਕਲੱਬ ਭਵਾਨੀਗੜ੍ਹ ਸਿਟੀ ਅਤੇ ਬੰਦਗੀ ਸੇਵਾ ਸੋਸਾਇਟੀ, ਸੰਗਰੂਰ ਦੇ ਸਹਿਯੋਗ ਨਾਲ 12 ਮਾਰਚ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ, ਸੰਗਰੂਰ ਵਿਖੇ ਇੱਕ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ | ਜਸਟਿਸ ਸ੍ਰੀ ਐਸ. ਐਚ. ਐਸ. ਗਰੇਵਾਲ, ਇੰਸਪੈਕਟਿੰਗ ਜੱਜ, ਸੈਸ਼ਨਜ਼ ਡਿਵੀਜ਼ਨ ਸੰਗਰੂਰ ਅਤੇ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ | ਇਸ ਮੌਕੇ ਸ਼੍ਰੀ ਮੁਨੀਸ਼ ਸਿੰਘਲ, ਜਿਲਾ ਅਤੇ ਸੈਸ਼ਨਜ਼ ਜੱਜ, ਸੰਗਰੂਰ ਵੀ ਮੌਜੂਦ ਰਹਿਣਗੇ |