05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕਰੋੜਾਂ ਦਾ ਬਜਟ ਹੋਣ ਦੇ ਬਾਵਜੂਦ ਸੰਗਰੂਰ ਦਾ ਪੀ.ਜੀ.ਆਈ. ਸੈਂਟਰ ਸਾਬਤ ਹੋ ਰਿਹਾ ਚਿੱਟਾ ਹਾਥੀ-ਐਡਵੋਕੇਟ ਆਨੰਦ, ਕਾਲੜਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-03-2026
ਸੰਗਰੂਰ, 27 ਮਾਰਚ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਦੇ ਸਮਾਜ ਸੇਵੀ ਐਡਵੋਕੇਟ ਕਮਲ ਆਨੰਦ ਅਤੇ ਜਤਿੰਦਰ ਕਾਲੜਾ ਨੇ ਕਿਹਾ ਕਿ ਕਰੋੜਾਂ ਦਾ ਬਜਟ ਹੋਣ ਦੇ ਬਾਵਜੂਦ ਵੀ ਸੰਗਰੂਰ ਦਾ 300 ਬਿਸਤਰਿਆਂ ਵਾਲਾ ਹਸਪਤਾਲ ਪੀ.ਜੀ.ਆਈ. ਸੈਟੇਲਾਈਟ ਸੈਂਟਰ ਆਪਣੀ ਸਮਰੱਥਾ ਅਨੁਸਾਰ ਕੰਮ ਕਰਨ ਤੋਂ ਪੂਰੀ ਤਰ੍ਹਾਂ ਅਸਮਰਥ ਹੈ | ਕਮਲ ਆਨੰਦ ਅਤੇ ਕਾਲੜਾ ਨੇ ਦੱਸਿਆ ਕਿ ਆਰ.ਟੀ.ਆਈ. ਰਾਹੀ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਸਾਲ 2025-26 ਲਈ ਉਪਰੋਕਤ ਕੇਂਦਰ ਲਈ 95.77 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਗਿਆ ਹੈ | ਕਰਮਚਾਰੀਆਂ ਦੀ ਤਨਖ਼ਾਹਾਂ ਲਈ 62.40 ਕਰੋੜ ਰੁਪਏ ਅਲਾਟ ਕੀਤੇ ਗਏ ਅਤੇ ਹੋਰ ਖ਼ਰਚੇ ਜਿਨ੍ਹਾਂ ਆਊਟਸੋਰਸ ਸਟਾਫ਼ ਲਈ 7.5 ਕਰੋੜ, ਸਰਜੀਕਲ ਗ੍ਰਾਂਟ 4.75 ਕਰੋੜ ਅਤੇ ਕੈਮੀਕਲ ਗ੍ਰਾਂਟ ਲਈ 4.5 ਕਰੋੜ ਦੀ ਰਕਮ ਰੱਖੀ ਗਈ ਹੈ | ਨਿਰਮਾਣ ਕਾਰਜਾਂ ਲਈ 15 ਕਰੋੜ ਅਤੇ ਉਪਕਰਨਾਂ ਦੀ ਖ਼ਰੀਦ ਲਈ 10 ਕਰੋੜ ਦਾ ਪ੍ਰਬੰਧ ਹੈ | ਐਡਵੋਕੇਟ ਕਮਲ ਆਨੰਦ ਨੇ ਕਿਹਾ ਕਿ ਚੰਡੀਗੜ੍ਹ ਪੀ.ਜੀ.ਆਈ. ਦਾ ਬਜਟ 2054.23 ਕਰੋੜ ਹੈ ਉੱਥੇ ਸੰਗਰੂਰ ਸੈਂਟਰ ਦਾ ਬਜਟ ਕੇਵਲ 95.77 ਕਰੋੜ ਰੁਪਏ ਹੈ | ਉਨ੍ਹਾਂ ਤਰਕ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਪੀ.ਜੀ.ਆਈ. ਇਸ ਵੇਲੇ 105 ਫ਼ੀਸਦੀ ਬੈੱਡ ਸਮਰੱਥਾ ਨਾਲ ਚੱਲ ਰਿਹਾ ਹੈ, ਜੇ ਸੰਗਰੂਰ ਸੈਂਟਰ ਨੂੰ ਪੂਰੀ ਤਰ੍ਹਾਂ ਵਿਕਸਤ ਕੀਤਾ ਜਾਵੇ ਮਾਲਵਾ ਖੇਤਰ, ਹਰਿਆਣਾ ਦੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਰਾਹਤ ਮਿਲੇਗੀ ਅਤੇ ਚੰਡੀਗੜ੍ਹ ਦਾ ਬੋਝ ਵੀ ਘਟੇਗਾ | ਉਨ੍ਹਾਂ ਮੰਗ ਕੀਤੀ ਕਿ ਪੀ.ਜੀ.ਆਈ. ਸੈਟੇਲਾਈਟ ਕੇਂਦਰ ਨੂੰ ਖ਼ੁਦਮੁਖ਼ਤਿਆਰ ਸੰਸਥਾ ਵਜੋਂ ਵਿਕਸਤ ਕਰ ਕੇ ਇਸ ਦਾ ਬਜਟ 500 ਕਰੋੜ ਰੁਪਏ ਕੀਤਾ ਜਾਵੇ | ਇਸ ਦੇ ਨਾਲ ਹੀ ਸਮਾਜ ਸੇਵੀ ਜਤਿੰਦਰ ਕਾਲੜਾ ਨੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੂੰ ਪੱਤਰ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੈ | ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖ਼ਰਚਣ ਤੋਂ ਬਾਵਜੂਦ ਲੋਕਾਂ ਨੂੰ ਟੈੱਸਟਾਂ ਲਈ ਨਿੱਜੀ ਕੇਂਦਰਾਂ ਤੋਂ ਲੁੱਟ ਕਰਵਾਉਣੀ ਪੈ ਰਹੀਆਂ ਹੈ | ਸਮਾਜ ਸੇਵੀਆਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਸੰਗਰੂਰ ਸੈਂਟਰ ਨੂੰ ਚੰਡੀਗੜ੍ਹ ਤੇ ਨਿਰਭਰ ਰੱਖਣ ਦੀ ਬਜਾਇ ਸੁਤੰਤਰ ਤੌਰ ਉੱਤੇ ਵਿਕਸਤ ਕੀਤਾ ਜਾਵੇ, ਵੱਖਰਾ ਡਾਇਰੈਕਟਰ ਨਿਯੁਕਤ ਕੀਤਾ ਜਾਵੇ | ਸੰਗਰੂਰ ਪੀ.ਜੀ.ਆਈ. ਦਾ ਬਜਟ 500 ਕਰੋੜ ਰੁਪਏ ਕਰਨ, ਐਮਰਜੈਂਸੀ ਟਰਾਮਾਂ ਸੈਂਟਰ 24 ਘੰਟੇ ਐਮਰਜੈਂਸੀ, ਬਲੱਡ ਬੈੱਡ ਅਤੇ ਟਰਾਮਾਂ ਸੈਂਟਰ ਸ਼ੁਰੂ ਕੀਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ਅੰਦਰ ਹੀ ਐਮ.ਆਰ.ਆਈ., ਸੀ.ਟੀ. ਸਕੈਨ ਦੀ ਸਹੂਲਤਾਂ ਤੁਰੰਤ ਦਿੱਤੀਆਂ ਜਾਣਾ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਸਕੂਲ ਦੀ ਨਵੀਂ ਇਮਾਰਤ ਦਾ ਰੱਖਿਆ ਨੀਂਹ ਪੱਥਰ <br/> ਅਗਲੀ ਖ਼ਬਰ ਝੂੰਦਾਂ ਦੀ ਅਗਵਾਈ 'ਚ ਅਮਰਗੜ੍ਹ ਤੋਂ ਜਥਾ ਸਮਾਣਾ ਮੋਰਚੇ ਲਈ ਰਵਾਨਾ <br/>
Ad Position 24