04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ੍ਰੀਮਦ ਭਾਗਵਤ ਗਿਆਨ ਯੱਗ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-03-2026
ਲੌਂਗੋਵਾਲ, 27 ਮਾਰਚ (ਵਿਨੋਦ, ਖੰਨਾ)-ਸ੍ਰੀ ਦੁਰਗਾ ਮੰਦਰ ਕਮੇਟੀ ਅਤੇ ਸ੍ਰੀ ਦੁਰਗਾ ਮਹਿਲਾ ਸੰਕੀਰਤਨ ਮੰਡਲ ਕਮੇਟੀ ਲੌਂਗੋਵਾਲ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਦੁਰਗਾ ਮੰਦਰ ਲੌਂਗੋਵਾਲ ਵਿਖੇ ਸ੍ਰੀ ਮਦ ਭਾਗਵਤ ਗਿਆਨ ਯੱਗ ਕਰਵਾਇਆ ਗਿਆ | ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਗੋਰਾ ਲਾਲ ਲੰਬੂ ਅਤੇ ਪ੍ਰਬੰਧਕਾਂ ਪਵਨ ਕੁਮਾਰ ਬਬਲਾ, ਐਡ. ਨੰਦ ਕਿਸ਼ੋਰ, ਵਿਜੇ ਕੁਮਾਰ ਭੋਲਾ ਅਤੇ ਪੰ. ਸ਼ਨੇਂਦਰ ਕੁਮਾਰ ਸ਼ਾਸਤਰੀ ਨੇ ਦੱਸਿਆ ਕਿ ਇਲਾਕੇ ਦੀ ਸੁੱਖ ਸ਼ਾਂਤੀ ਲਈ ਕਰਵਾਏ ਗਏ ਭਾਗਵਤ ਗਿਆਨ ਯੱਗ ਦੀ ਸ਼ੁਰੂਆਤ ਕਲਸ਼ ਯਾਤਰਾ ਨਾਲ ਹੋਈ | ਇਸ ਦੌਰਾਨ ਪੰਡਤ ਵਿਸ਼ਨੂੰ ਸ਼ਰਨ ਭਾਰਦਵਾਜ ਬਿ੍ੰਦਾਬਨ ਵਾਲਿਆਂ ਨੇ ਰੋਜ਼ਾਨਾ ਸ੍ਰੀ ਮਦ ਭਾਗਵਤ ਕਥਾ ਕੀਤੀ, ਜਿਸ ਦੀ ਸੰਪੂਰਨਤਾ ਦੇ ਅੱਜ ਰਾਮ ਨੌਮੀ ਵਾਲੇ ਦਿਨ ਭੋਗ ਪਾਏ ਗਏ | ਇਸ ਸਮਾਗਮ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਅਤੇ ਯੂਥ ਕਾਂਗਰਸ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਐਡ. ਗੁਰਤੇਗ ਸਿੰਘ ਲੌਂਗੋਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਇਲਾਕਾ ਨਿਵਾਸੀਆਂ ਨੂੰ ਰਾਮ ਨੌਮੀ ਦੀ ਵਧਾਈ ਦਿੱਤੀ | ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਵੀ ਸਮਾਗਮ ਦੀ ਸ਼ੋਭਾ ਵਧਾਈ | ਬਿ੍ੰਦਾਬਨ ਤੋਂ ਆਏ ਕਲਾਕਾਰਾਂ ਪੰਡਿਤ ਸ਼ੇਰਾ ਬਿ੍ਜਵਾਸੀ, ਕਿ੍ਸ਼ਨ ਕਾਂਤ ਸ਼ਰਮਾ ਅਤੇ ਵਿਸ਼ਨੂੰ ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਹਫ਼ਤਾ ਭਰ ਭਗਤੀ ਰਸ ਨਾਲ ਅਤੇ ਬ੍ਰਾਹਮਣ ਮੰਡਲੀ ਦੇ ਅਭਿਸ਼ੇਕ ਸ਼ਰਮਾ, ਅਨਿਲ ਸਾਸ਼ਤਰੀ ਅਤੇ ਸਨੇਂਦਰ ਕੁਮਾਰ ਨੇ ਅਧਿਆਤਮ ਰਸ ਨਾਲ ਜੋੜਿਆ | ਇਸ ਮੌਕੇ ਅਮੀ ਚੰਦ ਗੋਬਿੰਦਗੜ੍ਹ, ਸੋਮ ਨਾਥ ਗਰਗ, ਬਲਵਿੰਦਰ ਸਿੰਘ ਢਿੱਲੋਂ, ਸਿਸ਼ਨਪਾਲ ਗਰਗ, ਰੀਨਾ ਰਾਣੀ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਫ਼ੌਜੀ, ਵਿਜੇ ਗੋਇਲ, ਗੁਰਮੀਤ ਸਿੰਘ ਲੱਲੀ, (ਸਾਰੇ ਕੌਂਸਲਰ), ਪ੍ਰਧਾਨ ਨਗਰ ਕੌਂਸਲ ਪਰਮਿੰਦਰ ਕੌਰ ਬਰਾੜ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਰਣਜੀਤ ਸਿੰਘ ਕੂਕਾ, ਕਾਲਾ ਮਿੱਤਲ, ਬਾਰੂ ਰਾਮ ਲੰਬੂ, ਸੋਨੂੰ ਮੋਨੂੰ, ਮਦਨ ਲਾਲ ਸਦੋੜਾ, ਭੁਵਨੇਸ਼ਵਰ ਯੁਵਕ ਮੰਡਲ, ਸ੍ਰੀ ਦੁਰਗਾ ਮਹਿਲਾ ਸੰਕੀਰਤਨ ਮੰਡਲ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਖ਼ਿਲਾਫ਼ ਲਾਮਬੰਦ ਹੋਣ ਦਾ ਦਿੱਤਾ ਸੱਦਾ ਅਗਲੀ ਖ਼ਬਰ ਧੂਰੀ ਵਿਕਾਸ ਮੰਚ ਵਲੋਂ ਲੋਕਾਂ ਨੂੰ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਦੀ ਅਪੀਲ <br/>
Ad Position 24