07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮੁਫ਼ਤ ਹੈਲਥ ਚੈੱਕਅਪ ਕੈਂਪ ਲਗਾਇਆ <br/>

Ad Position 21
No active advertisement
ਵੈਦ ਮਹਿੰਦਰ ਸਿੰਘ ਬਡਰੁੱਖਾਂ ਦੀ ਯਾਦ ਵਿੱਚ ਲਗਾਏ ਗਏ ਮੁਫ਼ਤ ਚੈੱਕਅਪ ਕੈਂਪ ਦਾ ਦਿ੍ਸ਼ | ਤਸਵੀਰ: ਦਮਦਮੀ <br/> 29-03-2026
ਮਸਤੂਆਣਾ ਸਾਹਿਬ, 28 ਮਾਰਚ (ਦਮਦਮੀ) - ਨੇੜਲੇ ਪਿੰਡ ਬਡਰੁੱਖਾਂ ਵਿਖੇ ਪ੍ਰਸਿੱਧ ਸੱਪ ਦੇ ਡੱਸੇ ਦੇ ਇਲਾਜ ਲਈ ਜਾਣੇ ਜਾਂਦੇ ਸਵ. ਵੈਦ ਮਹਿੰਦਰ ਸਿੰਘ ਬਡਰੁੱਖਾਂ ਜੀ ਦੀ ਪੰਜਵੀਂ ਬਰਸੀ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਧਾਰਮਿਕ ਸਮਾਗਮ ਕੀਤਾ ਗਿਆ | ਇਸ ਮੌਕੇ ਵੈਦ ਮਹਿੰਦਰ ਸਿੰਘ ਜੀ ਦੇ ਪੋਤਰੇ ਡਾ ਗਿਆਨ ਸਿੰਘ ਬਡਰੁੱਖਾਂ ਦੀ ਦੇਖਰੇਖ ਹੇਠ ਮੁਫ਼ਤ ਜਨਰਲ ਬਾਡੀ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾ. ਹਿਤੇਨ ਕਠੂਰੀਆ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਪਹੁੰਚੇ 200 ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਹੋਏ ਸਮਾਗਮ ਵਿੱਚ ਪਿੰਡ ਦੀ ਪੰਚਾਇਤ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ | ਜਿਨ੍ਹਾਂ ਵਿੱਚ ਸਰਪੰਚ ਰਣਦੀਪ ਸਿੰਘ ਮਿੰਟੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਨਾਮ ਸਿੰਘ ਕਾਲਾ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਸੰਧੂ, ਭਾਈ ਅਵਤਾਰ ਸਿੰਘ, ਭਾਈ ਜਸਵਿੰਦਰ ਸਿੰਘ, ਅਕਾਲੀ ਆਗੂ ਅਮਰਜੀਤ ਸਿੰਘ ਬਡਰੁੱਖਾਂ, ਭਜਨ ਸਿੰਘ ਪੁੰਨਾਵਾਲ ਅਤੇ ਮਨਜੀਤ ਸਿੰਘ ਪੁੰਨਾਵਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਸੇਵਾ ਕਾਰਜ ਨੂੰ ਸਫਲ ਬਣਾਉਣ ਵਿੱਚ ਕਈ ਸੰਸਥਾਵਾਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਵਿੱਚ ਕਰਨ ਐਂਟਰਪ੍ਰਾਈਜ਼ਸ, ਸ਼ਵੇਤਾ ਐਂਟਰਪ੍ਰਾਈਜ਼ਸ, ਐੱਸ.ਬੀ. ਫਾਰਮਾ, ਭਾਰਤੀ ਫਾਰਮਾ, ਜੇ.ਐਮ.ਡੀ. ਫਾਰਮਾ, ਜੇ.ਬੀ.ਐਨ.ਜੀ. ਅਤੇ ਸ਼੍ਰੀ ਸਿੱਧੀ ਵਿਨਾਇਕ ਐਲਿਆੰਜ਼ ਆਦਿ ਕੰਪਨੀਆਂ ਸ਼ਾਮਲ ਸਨ | ਡਾਕਟਰ ਗਿਆਨ ਸਿੰਘ ਬਡਰੁੱਖਾਂ ਵੱਲੋਂ ਸੰਗਤਾਂ, ਪ੍ਰਬੰਧਕਾਂ ਅਤੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਬਲਾਕ ਦਿੜ੍ਹਬਾ ਇਕਾਈ ਦੀ ਕੀਤੀ ਚੋਣ <br/> ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ ਛਾਜਲੀ ਦੀ ਨਵੀਂ ਕਮੇਟੀ ਦੀ ਹੋਈ ਚੋਣ <br/>
Ad Position 24
No active advertisement