ਖਨੌਰੀ, 2 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਆੜ੍ਹਤੀਆਂ ਐਸੋਸੀਏਸ਼ਨ ਖਨੌਰੀ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਅਨਾਜ ਮੰਡੀ ਵਿਖੇ ਹੋਈ, ਜਿਸ ਵਿੱਚ ਸਤਪਾਲ ਗਿੱਲ ਬਨਾਰਸੀ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਜਿਸ ਪ੍ਰਤੀ ਜਿੱਥੇ ਸਮੂਹ ਆੜ੍ਹਤੀਆਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ ਉੱਥੇ ਨਵੇਂ ਬਣੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਾ ਹੋਇਆ ਹੈ | ਇਸ ਸਬੰਧੀ ਅਨਾਜ ਮੰਡੀ ਖਨੌਰੀ ਦੇ ਸਮੂਹ ਆੜ੍ਹਤੀ ਪ੍ਰਧਾਨ ਦੀ ਚੋਣ ਸਬੰਧੀ ਸਭ ਦੇ ਸਲਾਹ ਮਸ਼ਵਰੇ ਨਾਲ ਆੜ੍ਹਤੀ ਸਤਪਾਲ ਗਿੱਲ ਬਨਾਰਸੀ ਨੂੰ ਸਰਵਸੰਮਤੀ ਨਾਲ ਆੜ੍ਹਤੀਆਂ ਐਸੋਸੀਏਸ਼ਨ ਖਨੌਰੀ ਦਾ ਪ੍ਰਧਾਨ ਚੁਣ ਲਿਆ | ਇਸ ਮੌਕੇ ਜਿੱਥੇ ਸਮੂਹ ਆੜ੍ਹਤੀਆਂ ਨੇ ਨਵੇਂ ਚੁਣੇ ਪ੍ਰਧਾਨ ਸਤਪਾਲ ਗਿੱਲ ਬਨਾਰਸੀ ਨੂੰ ਹਾਰਾਂ ਨਾਲ ਲੱਦ ਦਿੱਤਾ ਗਿਆ | ਪ੍ਰਧਾਨ ਚੁਣੇ ਜਾਣ ਤੇ ਸਤਪਾਲ ਗਿੱਲ ਬਨਾਰਸੀ ਨੇ ਕਿਹਾ ਕਿ ਸਮੂਹ ਆੜ੍ਹਤੀਆਂ ਨੇ ਉਨ੍ਹਾਂ ਨੂੰ ਜੋ ਇਹ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਹੈ | ਉਸ ਨੂੰ ਉਹ ਸਮੂਹ ਆੜ੍ਹਤੀਆਂ ਦੇ ਸਹਿਯੋਗ ਸਦਕਾ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਨਿਵਾਸ ਗਰਗ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ, ਗਿਰਧਾਰੀ ਲਾਲ ਗਰਗ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ, ਵਿਸ਼ਾਲ ਕਾਂਸਲ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਬਲਰਾਜ ਸ਼ਰਮਾ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਖਨੌਰੀ, ਰਜਿੰਦਰ ਕੁਮਾਰ ਇੰਦਰ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਖਨੌਰੀ, ਪ੍ਰਦੀਪ ਨੈਨ ਅਨਦਾਨਾ, ਬਲਜੀਤ ਬੋਪੁਰ, ਸੁਨੀਲ ਕੁਮਾਰ ਸਾਬਕਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਖਨੌਰੀ, ਪਵਨ ਬਨਾਰਸੀ, ਪੁਨੀਤ ਗਰਗ, ਮੋਹਿਤ ਜੈਨ, ਮਨੋਜ ਬਨਾਰਸੀ, ਸ਼ਾਮ ਲਾਲ, ਸੰਤ ਲਾਲ ਸਮੇਤ ਹੋਰ ਬਹੁਤ ਸਾਰੇ ਆੜ੍ਹਤੀ ਅਤੇ ਵਪਾਰੀ ਮੌਜੂਦ ਸਨ |