06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਕੈਂਪ ਦਾ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਲਾਭ ਲਿਆ <br/>

Ad Position 21
No active advertisement
ਅਜੀਤ ਡੈਸਕ 03-04-2026
ਅਹਿਮਦਗੜ੍ਹ, 2 ਅਪ੍ਰੈਲ (ਰਣਧੀਰ ਸਿੰਘ ਮਹੋਲੀ)-ਸਮਾਜ ਸੇਵੀ ਸੰਸਥਾ ਅਹਿਮਦਗੜ੍ਹ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸੰਸਥਾ ਦੇ ਸਰਪ੍ਰਸਤ ਸਤੀਸ਼ ਸੂਦ ਬੱਬੂ ਦੀ ਅਗਵਾਈ ਹੇਠ ਮਾਊਾਟ ਕਾਨਵੈਂਟ ਸਕੂਲ, ਪਿੰਡ ਸਿਆੜ੍ਹ ਵਿਖੇ ਲਗਾਏ 57ਵੇਂ ਮੁਫ਼ਤ ਸਿਹਤ ਜਾਂਚ ਕੈਂਪ ਦੌਰਾਨ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ | ਪ੍ਰਧਾਨ ਪ੍ਰੋ ਰਿੱਕੀ ਸੂਦ ਨੇ ਦਸਿਆ ਕਿ ਕੈਂਪ ਦੌਰਾਨ ਡਾ. ਰਿਸ਼ਵ ਸੂਦ ਅਰੋੜਾ, ਡਾ. ਗਿਰੀਸ਼ ਅਗਰਵਾਲ ਅਤੇ ਹੋਰ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਸਿਹਤ, ਦੰਦਾਂ ਦੀ ਜਾਂਚ ਅਤੇ ਸ਼ੂਗਰ ਟੈੱਸਟ ਕੀਤੇ ਦਵਾਈਆਂ ਮੁਫ਼ਤ ਦਿੱਤੀਆਂ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਇੰਦਰਦੀਪ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਨੇਕ ਕਾਰਜ ਕਰ ਰਹੇ ਕੈਂਪ ਪ੍ਰਬੰਧਕਾ ਨੂੰ ਵਧਾਈ ਦਿੱਤੀ | ਇਸ ਮੌਕੇ ਤੇ ਨਾਨਕਸਰ ਠਾਠ ਸਿਆੜ ਤੋਂ ਮਸਤਾਨ ਸਿੰਘ, ਸ਼ਿੰਗਾਰਾ ਸਿੰਘ ਸਰਪੰਚ ਪੰਧੇਰ ਖੇੜੀ, ਹਰਜੀਵਨ ਸਿੰਘ ਸਰਪੰਚ ਸਹਾਰਨ ਮਾਜਰਾ, ਕੁਲਵੀਰ ਸਿੰਘ ਬਿੱਟੂ ਸਰਪੰਚ ਰੁਡਕਾ, ਜਸਵਿੰਦਰ ਸਿੰਘ ਸਰਪੰਚ ਢੌਲ ਕਲਾਂ, ਦਵਿੰਦਰ ਸਿੰਘ ਸਰਪੰਚ ਰਾੜਾ ਸਾਹਿਬ, ਸੁਖਦੇਵ ਸਿੰਘ ਸਰਪੰਚ ਕਲਾੜ੍ਹ, ਮੱਗਰ ਸਿੰਘ ਸਾਬਕਾ ਸਰਪੰਚ ਪੰਧੇਰ ਖੇੜੀ, ਸੁਖਵੀਰ ਸਿੰਘ ਸੱਨੀ ਪੰਚ ਰੁੜਕਾ, ਰਣਜੀਤ ਸਿੰਘ ਪੰਚ ਰੁੜਕਾ, ਬਲਦੇਵ ਸਿੰਘ ਪਿ੍ੰਸੀਪਲ ਗੁਰੂ ਨਾਨਕ ਸਕੂਲ ਪਿੰਡ ਸਿਆੜ੍ਹ, ਅਮਰਿੰਦਰ ਸਿੰਘ ਮੈਨੇਜਿੰਗ ਡਾਇਰੈਕਟਰ ਵੈਲਾਰਕ ਅਕੈਡਮੀ ਅਹਿਮਦਗੜ੍ਹ, ਕਰਮਜੀਤ ਸਿੰਘ ਕਲਾੜ੍ਹ, ਤਾਰਾ ਸਿੰਘ ਸਹਾਰਨ ਮਾਜਰਾ ਅਤੇ ਬਿਕਰ ਸਿੰਘ ਢੌਲ ਕਲਾਂ ਦਾ ਸੰਸਥਾ ਦੇ ਪ੍ਰਧਾਨ ਅਤੇ ਮਾਊਾਟ ਕਾਨਵੈਂਟ ਸਕੂਲ ਸਿਆੜ੍ਹ ਦੇ ਪਿ੍ੰਸੀਪਲ ਰਿੱਕੀ ਸੂਦ ਨੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸਤਪਾਲ ਗਿੱਲ ਬਨਾਰਸੀ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਬਣੇ
Ad Position 24