ਦਿੜ੍ਹਬਾ ਮੰਡੀ, 2 ਅਪ੍ਰੈਲ (ਜਸਵੀਰ ਸਿੰਘ ਅÏਜਲਾ)-ਹਲਕਾ ਦਿੜ੍ਹਬਾ ਦੇ ਨੇੜਲੇ ਪਿੰਡ ਛਾਹੜ ਵਿਖੇ ਸੰਤ ਰਾੜਾ ਸਾਹਿਬ ਵਾਲਿਆਂ ਦੇ ਨਾਮ ਤੇ ਚੱਲ ਰਹੀ ਧਾਰਮਿਕ ਸੰਸਥਾ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ | ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਭੋਗ ਤੋਂ ਤੁਰੰਤ ਬਾਅਦ ਭਾਈ ਸੁਖਜੀਤ ਸਿੰਘ ਸੰਪ੍ਰਦਾਏ ਰਾੜਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਪਹੁੰਚੀਆਂ ਸੰਗਤਾਂ ਤੇ ਬੱਚਿਆਂ ਨੂੰ ਗੁਰਬਾਣੀ ਪੜ੍ਹਨ ਤੇ ਸੁਣਨ ਤੇ ਅੰਮਿ੍ਤ ਛਕ ਕੇ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ | ਸਕੂਲ ਮੈਨੇਜਰ ਮੈਡਮ ਗੁਰਮੀਤ ਕੌਰ ਤੇ ਪਿ੍ੰਸੀਪਲ ਮਨਜੀਤਪਾਲ ਸਿੰਘ ਨੇ ਕਿਹਾ ਕਿ ਸਕੂਲ ਸੰਸਥਾ ਰਾੜਾ ਸਾਹਿਬ ਵਾਲਿਆਂ ਦੇ ਨਾਮ ਤੇ ਹੈ ਇਸ ਲਈ ਇੱਥੇ ਵਿਦਿਆਰਥੀਆਂ ਨੂੰ ਪ੍ਰੇਰ ਸਮੇਂ ਗੁਰਬਾਣੀ ਦਾ ਜਾਪ ਕਰਵਾ ਕੇ ਫੇਰ ਜਮਾਤਾਂ ਵਿੱਚ ਬਿਠਾ ਕੇ ਪੜ੍ਹਾਈ ਸ਼ੁਰੂ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਇਸ ਸਕੂਲ 'ਚੋਂ ਦੋ ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹ ਕੇ ਵਿਦੇਸ਼ ਜਾ ਚੁੱਕੇ ਹਨ ਤੇ ਕੁਝ ਇੱਥੇ ਉੱਚ ਅਹੁਦਿਆਂ ਤੇ ਤਾਇਨਾਤ ਹਨ | ਉਨ੍ਹਾਂ ਕਿਹਾ ਕਿ ਹਰ ਸਾਲ ਵਿਦਿਆਰਥੀਆਂ ਨੂੰ ਅੰਮਿ੍ਤ ਪਾਨ ਕਰਵਾਇਆ ਜਾਂਦਾ ਹੈ | ਇਸ ਮੌਕੇ ਸਕੂਲ ਚੇਅਰਮੈਨ ਸੰਤ ਬਾਬਾ ਸਾਧੂ ਸਿੰਘ ਵਾਲਿਆਂ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਅੱਗੇ ਪੜ੍ਹਨ ਦਾ ਅਸ਼ੀਰਵਾਦ ਦਿੱਤਾ ਗਿਆ | ਇਸ ਤੇ ਵਾਇਸ ਪਿ੍ੰਸੀਪਲ ਸੁਧਾਂਸ਼ੂ ਸ਼ਰਮਾ, ਮੈਡਮ ਸੰਦੀਪ ਕੌਰ, ਨਿਰਭੈ ਸਿੰਘ, ਮੈਡਮ ਸਵੀਤਾ ਚਾਵਲਾਂ ਆਦਿ ਸਕੂਲ ਸਟਾਫ਼ ਮੌਜੂਦ ਸਨ |