06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗੜ੍ਹਸ਼ੰਕਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਤੋੜ-ਭੰਨ ਦੀ ਘਟਨਾ ਖ਼ਿਲਾਫ਼ ਰੋਸ ਪ੍ਰਗਟ

Ad Position 21
No active advertisement
ਅਜੀਤ ਡੈਸਕ 03-04-2026
ਦਿੜ੍ਹਬਾ ਮੰਡੀ, 2 ਅਪ੍ਰੈਲ (ਹਰਬੰਸ ਸਿੰਘ ਛਾਜਲੀ, ਜਸਵੀਰ ਸਿੰਘ ਔਜਲਾ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਗੜ੍ਹਸ਼ੰਕਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਤੋੜ-ਭੰਨ ਦੀ ਨਿੰਦਣਯੋਗ ਘਟਨਾ ਦੇ ਖ਼ਿਲਾਫ਼ ਦਿੜ੍ਹਬਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਰੋਸ ਪ੍ਰਗਟ ਕੀਤਾ ਗਿਆ | ਦਾਮਨ ਬਾਜਵਾ ਨੇ ਕਿਹਾ ਕਿ ਗੜ੍ਹਸ਼ੰਕਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਤੋੜ-ਭੰਨ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਘਟਨਾ ਹੈ | ਇਹ ਸਿਰਫ਼ ਇੱਕ ਮੂਰਤੀ ਦੀ ਬੇਅਦਬੀ ਨਹੀਂ, ਸਗੋਂ ਦੇਸ਼ ਦੇ ਸੰਵਿਧਾਨ ਨਿਰਮਾਤਾ ਅਤੇ ਸਮਾਜਿਕ ਨਿਆਂ ਦੇ ਪ੍ਰਤੀਕ ਪ੍ਰਤੀ ਅਪਮਾਨ ਹੈ | ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਨਾਕਾਮੀ ਨੂੰ ਬੇਨਕਾਬ ਕਰਦੀਆਂ ਹਨ | ਇਹ ਸਾਰੀ ਸਥਿਤੀ ਮੌਜੂਦਾ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਹੈ | ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ | ਭਾਜਪਾ ਲੀਡਰਸ਼ਿਪ ਵੱਲੋਂ ਬਾਬਾ ਭੀਮ ਰਾਓ ਅੰਬੇਦਕਰ ਨੂੰ ਫੁੱਲ ਭੇਂਟ ਕਰ ਕੇ ਨਮਨ ਵੀ ਕੀਤਾ ਗਿਆ | ਇਸ ਮੌਕੇ ਸੀਨੀਅਰ ਆਗੂ ਜੀਵਨ ਗਰਗ ਭਵਾਨੀਗੜ੍ਹ, ਜ਼ਿਲ੍ਹਾ ਐਸ.ਸੀ ਮੋਰਚਾ ਪ੍ਰਧਾਨ ਬਚਿੱਤਰ ਸਿੰਘ ਚੱਠਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ, ਜ਼ਿਲ੍ਹਾ ਜਨਰਲ ਸਕੱਤਰ ਸ਼ੇਰਵਿੰਦਰ ਸਿੰਘ ਧਾਲੀਵਾਲ, ਸੀਨੀਅਰ ਭਾਜਪਾ ਆਗੂ ਰਣਧੀਰ ਸਿੰਘ ਕਲੇਰ, ਸੋਮ ਨਾਥ ਸੂਲਰ, ਸਰਕਲ ਪ੍ਰਧਾਨ ਦਿੜ੍ਹਬਾ ਮੁਕੇਸ਼ ਮੋਦੀ, ਸਰਕਲ ਪ੍ਰਧਾਨ ਸੇਵਕ ਮੌੜਾ, ਸਰਕਲ ਪ੍ਰਧਾਨ ਰਜਿੰਦਰਪਾਲ ਸਿੰਘ ਰੋਗਲਾ, ਸਰਕਲ ਪ੍ਰਧਾਨ ਜਤਿੰਦਰ ਸਿੰਘ ਸੰਗਤਪੁਰਾ, ਸਰਕਲ ਪ੍ਰਧਾਨ ਨਰਿੰਦਰ ਸਿੰਘ ਸ਼ੇਰੋਂ, ਪਰਮਜੀਤ ਸਿੰਘ ਦੁੱਲਟ ਸਾਬਕਾ ਸਰਪੰਚ, ਰਾਜ ਸਿੰਘ ਸਾਬਕਾ ਸਰਪੰਚ, ਕੁਲਵੀਰ ਸਿੰਘ ਕੇਹਰ ਸਿੰਘ ਵਾਲੀ, ਸੁਖਚੈਨ ਸਿੰਘ ਕਾਲਾ, ਸੁਖਜਿੰਦਰ ਸਿੰਘ ਲਾਡੀ, ਕਿੱਕਰ ਸਿੰਘ ਸੰਗਤਪੁਰਾ, ਰਾਜ ਕੁਮਾਰ ਸਾਦੀਹਰੀ, ਨਾਜ਼ਰ ਸਿੰਘ ਉੱਭਿਆ, ਰਾਣਾ ਪਰੋਹਿਤ ਚੱਠਾ,
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਰਪੰਚ ਗੁਰਮੀਤ ਸਿੰਘ ਮਾਂਹਮਦਪੁਰ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ
Ad Position 24