ਸ਼ੇਰਪੁਰ, 2 ਅਪੈ੍ਰਲ (ਦਰਸ਼ਨ ਸਿੰਘ ਖੇੜੀ)-ਕਸਬਾ ਸ਼ੇਰਪੁਰ ਦੇ ਨਜ਼ਦੀਕੀ ਪਿੰਡ ਮਾਂਹਮਦਪੁਰ ਦੇ ਮੌਜੂਦਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਸਰਪੰਚ ਗੁਰਮੀਤ ਸਿੰਘ ਮਾਂਹਮਦਪੁਰ ਦੇ ਮਾਤਾ ਸੁਰਜੀਤ ਕੌਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ | ਉਹ ਲਗਭਗ 90 ਸਾਲ ਦੇ ਸਨ | ਉਹ ਆਪਣੇ ਪਿੱਛੇ 3 ਸਪੁੱਤਰ ਇੰਦਰਜੀਤ ਸਿੰਘ, ਇਕਬਾਲ ਸਿੰਘ ਸੰਧੂ ਅਤੇ ਸਰਪੰਚ ਗੁਰਮੀਤ ਸਿੰਘ ਸੰਧੂ ਅਤੇ ਇੱਕ ਧੀ ਰਾਜਵਿੰਦਰ ਕੌਰ ਛੱਡ ਗਏ ਹਨ | ਤਿੰਨਾਂ ਸਪੁੱਤਰਾਂ ਨੇ ਮਾਤਾ ਜੀ ਦੇ ਪੰਜ ਭੂਤਕ ਸਰੀਰ ਨੂੰ ਅਗਨੀ ਭੇਟ ਕੀਤੀ | ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ, ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ, ਮਨਜੀਤ ਸਿੰਘ ਚੀਮਾ, ਦਪਿੰਦਰ ਸਿੰਘ, ਬਲਿਹਾਰਾ ਸਿੰਘ ਮਾਹਮਦਪੁਰ, ਭਰਪੂਰ ਸਿੰਘ ਮਾਹਮਦਪੁਰ, ਜਥੇਦਾਰ ਜਗਦੇਵ ਸਿੰਘ ਬਧੇਸਾ, ਕੁਲਵਿੰਦਰ ਸਿੰਘ ਮਾਂਗੇਵਾਲ, ਕੁਲਵੰਤ ਸਿੰਘ ਜਗਦੇ ਪ੍ਰਧਾਨ ਬੀ.ਸੀ. ਵਿੰਗ, ਹਰਜਿੰਦਰ ਸਿੰਘ ਮਾਂਗੇਵਾਲ, ਜਸਦੇਵ ਸਿੰਘ ਕਾਲਾਬੂਲਾ, ਦਵਿੰਦਰ ਸਿੰਘ ਕਾਲਾਬੂਲਾ, ਗੁਰਜੀਤ ਸਿੰਘ ਚਾਂਗਲੀ, ਮੇਲ ਸਿੰਘ ਮਾਂਹਮਦਪੁਰ, ਜਥੇਦਾਰ ਨਿਰਭੈ ਸਿੰਘ ਮਾਂਹਮਦਪੁਰ, ਸੁਖਵਿੰਦਰ ਸਿੰਘ ਮਾਹਮਦਪੁਰ, ਸੁਖਵਿੰਦਰ ਸਿੰਘ ਬੋਬੀ ਰੂੜਗੜ, ਡਾਕਟਰ ਹਰਦੀਪ ਸਿੰਘ ਰੰਧਾਵਾ ਮਾਹਮਦਪੁਰ, ਸੁਖਦੇਵ ਸਿੰਘ ਧਨੇਸਰ, ਜਸਵਿੰਦਰ ਸਿੰਘ ਲੱਧੜ, ਜਸਵੰਤ ਸਿੰਘ ਮਾਹਮਦਪੁਰ ਆਦਿ ਆਗੂ ਮੌਜੂਦ ਸਨ |