ਸੰਗਰੂਰ, 2 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਪੰਜਾਬ ਨੰਬਰਦਾਰਾਂ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਡੀ.ਸੀ ਦਫ਼ਤਰ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨਮੋਲ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਹੁਕਮਾਂ ਮੁਤਾਬਕ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਨੰਬਰਦਾਰਾ ਦੀਆਂ ਮੰਗਾਂ ਸਬੰਧੀ ਮੈਮੋਰੰਡਮ ਦੇਣ ਲਈ ਕਿਹਾ ਸੀ ਸਾਰੇ ਪੰਜਾਬ ਵਿਚ ਡਿਪਟੀ ਕਮਿਸ਼ਨਰ ਨੂੰ ਇਹ ਮੰਗ ਪੱਤਰ ਦੇਣੇ ਸਨ | ਇਸ ਲਈ ਨੰਬਰਦਾਰਾ ਦੀਆਂ ਮੰਗਾਂ ਨੰਬਰਦਾਰ ਜੱਦੀ ਪੁਸ਼ਤੀ ਅਤੇ ਮਾਨਭੱਤਾ 3000/- ਰੁਪੈ ਪ੍ਰਤੀ ਮਹੀਨਾ ਕਰਨ ਲਈ ਜੋ ਮੁੱਖ ਮੰਤਰੀ ਪੰਜਾਬ ਨੇ ਚੋਣਾ ਤੋਂ ਪਹਿਲਾ ਆਪਣੇ 13 ਨੁਕਾਤੀ ਚੋਣ ਮਨੋਰਸ ਪੱਤਰ ਵਿਚ ਦਰਜ ਕੀਤਾ ਹੋਇਆ ਹੈ ਉਹ ਮੰਗਾਂ ਅੱਜ ਤੱਕ ਨਹੀ ਮੰਨੀਆ ਗਈਆ | ਇਸ ਸਬੰਧੀ ਡੀ.ਸੀ ਸੰਗਰੂਰ ਨੂੰ ਮੈਮੋਰੰਡਮ ਦਿੱਤਾ ਗਿਆ | ਜਿਸ ਵਿਚ ਲਿਖਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਇਹ ਮੰਗਾਂ ਨਹੀ ਮੰਨਦੀ ਤਾਂ ਪੰਜਾਬ ਪੱਧਰੀ ਰੈਲੀ ਕਰ ਕੇ ਪੰਜਾਬ ਸਰਕਾਰ ਦਾ ਬਾਈਕਾਟ ਕੀਤਾ ਜਾਵੇਗਾ | ਇਸ ਪ੍ਰੋਗਰਾਮ ਵਿਚ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨਮੋਲ, ਨਛੱਤਰ ਸਿੰਘ ਤੋਲੇਵਾਲ ਸਰਪ੍ਰਸਤ, ਕਿ੍ਸ਼ਨ ਸਿੰਘ ਰੂਪਾਹੇੜੀ ਜਨਰਲ ਸਕੱਤਰ ਜ਼ਿਲ੍ਹਾ ਸੰਗਰੂਰ ਕੇਸਰ ਸਿੰਘ ਪ੍ਰਧਾਨ ਧੂਰੀ ਜਾਗਰ ਸਿੰਘ ਬੰਗਾਂਵਾਲੀ ਸੰਗਰੂਰ, ਮਨਜੀਤ ਸਿੰਘ ਪ੍ਰਧਾਨ ਲਹਿਰਾਗਾਗਾ, ਪਰਮਜੀਤ ਸਿੰਘ ਕਿਲਾ ਭਰੀਆਂ ਪ੍ਰਧਾਨ ਲੌਂਗੋਵਾਲ ਭਰਪੂਰ ਸਿੰਘ ਗਹਿਲਾ ਤਹਿਸੀਲ ਭਵਾਨੀਗੜ੍ਹ, ਸ਼ਮਸ਼ੇਰ ਸਿੰਘ ਦਿੜ੍ਹਬਾ ਤਹਿਸੀਲ ਪ੍ਰਧਾਨ ਦਿੜ੍ਹਬਾ, ਨਛੱਤਰ ਸਿੰਘ ਕੁੰਨਰਾਂ, ਬਲਵੀਰ ਸਿੰਘ ਕੁੰਨਰਾਂ, ਅਵਤਾਰ ਸਿੰਘ ਝਨੇੜੀ, ਹਰਮਿਲਾਪ ਸਿੰਘ ਕਿਲਾ ਭਰੀਆਂ, ਨਛੱਤਰ ਸਿੰਘ ਲੌਂਗੋਵਾਲ, ਰਣਜੀਤ ਸਿੰਘ ਨਮੋਲ, ਨਰਾਇਣ ਸਿੰਘ ਫਲੇੜਾ, ਕਿ੍ਸਨ ਸਿੰਘ ਰੂਪਾਹੇੜੀ, ਹਾਜ਼ਰ ਹੋਏ ਸੁਖਮਿੰਦਰ ਸਿੰਘ ਖੇੜੀ, ਨੰਬਰਦਾਰ ਕੁਲਦੀਪ ਸਿੰਘ ਕਿਲਾ ਭਰੀਆਂ, ਜੋਗਿੰਦਰ ਸਿੰਘ ਲੌਗੋਵਾਲ ਅਤੇ ਦਲਬਾਰਾ ਸਿੰਘ ਸੇਰੋ, ਮੀਟਿੰਗ ਵਿਚ ਹਾਜ਼ਰ ਹੋਏ |