ਧੂਰੀ, 2 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀ ਏਡਡ ਅਧਿਆਪਕ ਯੂਨੀਅਨ ਦੇ ਚੇਅਰਮੈਨ ਰਿਟਾਇਰਡ ਪਿ੍ੰਸੀਪਲ ਬੀ. ਐਲ. ਕਾਲੀਆ (ਯੂ.ਐਸ.ਏ.) ਦੀਆਂ ਅਗਵਾਈ ਲੀਹਾਂ ਅਧੀਨ ਯੂਨੀਅਨ ਦੇ ਸਕੱਤਰ ਸਾਬਕਾ ਪਿ੍ੰਸੀਪਲ ਡਾ. ਐਨ. ਐਸ. ਪੰਧੇਰ ਦੀ ਦੇਖ-ਰੇਖ ਵਿਚ ਧਰਮਿੰਦਰ ਕੁਮਾਰ ਐਸ. ਐਸ. ਮਾਸਟਰ ਦੀ ਸੇਵਾ ਮੁਕਤੀ ਮੌਕੇ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ | ਸਮਾਰੋਹ ਦੇ ਅਰੰਭ ਵਿਚ ਸ਼ਿਵਾਂਗੀ ਗਰਗ ਨੇ ਆਏ ਮਹਿਮਾਨਾਂ ਦਾ ਸਟੇਜ ਤੋਂ ਸਵਾਗਤ ਕੀਤਾ | ਸਕੂਲ ਦਫ਼ਤਰ ਇੰਚਾਰਜ ਪਰਦੀਪ ਚੰਦ ਨੇ ਧਰਮਿੰਦਰ ਕੁਮਾਰ ਦੁਆਰਾ ਸਕੂਲ ਦੇ ਅਕਾਦਮਿਕ ਅਤੇ ਵਿਭਾਗੀ ਕਾਰਜਾਂ ਪ੍ਰਤੀ ਨਿਭਾਈ ਜ਼ਿੰਮੇਵਾਰੀ ਬਾਰੇ ਚਾਨਣਾ ਪਾਇਆ | ਸਾਬਕਾ ਪਿ੍ੰਸੀਪਲ ਨੀਰੂ ਜਿੰਦਲ ਨੇ 'ਮਾਣ ਪੱਤਰ' ਪੜ੍ਹਦੇ ਹੋਏ ਕਿਹਾ ਕਿ ਧਰਮਿੰਦਰ ਕੁਮਾਰ ਨੇ ਐਨ. ਐਸ. ਐਸ. ਦੇ ਵਲੰਟੀਅਰਾਂ ਨੂੰ ਪ੍ਰੇਰਿਤ ਕਰ ਕੇ ਅਨੇਕਾਂ ਖ਼ੂਨਦਾਨ ਕਰਵਾਏ ਅਤੇ ਖ਼ੁਦ ਆਪ ਵੀ ਖ਼ੂਨਦਾਨ ਕਰਦੇ ਰਹੇ ਹਨ | ਯੂਨੀਅਨ ਦੇ ਸਕੱਤਰ ਸਾਬਕਾ ਪਿ੍ੰਸੀਪਲ ਡਾ. ਐਨ. ਐਸ. ਪੰਧੇਰ ਨੇ ਕਿਹਾ ਕਿ ਧਰਮਿੰਦਰ ਕੁਮਾਰ ਨੇ ਅਧਿਆਪਕਾਂ ਦੀ ਬੰਦ ਕੀਤੀ ਪੈਨਸ਼ਨ ਦੀ ਬਹਾਲੀ ਲਈ ਜੇਲ੍ਹ ਕੱਟੀ ਅਤੇ ਯੂਨੀਅਨ ਦੇ ਸੰਘਰਸ਼ਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਅਮਰੀਕਾ ਤੋਂ ਯੂਨੀਅਨ ਦੇ ਚੇਅਰਮੈਨ ਰਿਟਾਇਰਡ ਪਿ੍ੰਸੀਪਲ ਬੀ. ਐਲ. ਕਾਲੀਆ ਵਲੋਂ ਭੇਜੇ ਆਨਲਾਈਨ ਸੰਦੇਸ਼ ਵਿਚ ਕਿਹਾ ਗਿਆ ਕਿ ਧਰਮਿੰਦਰ ਕੁਮਾਰ ਨੇ ਸਕੂਲ ਅਤੇ ਆਰੀਆ ਸਮਾਜ ਦੇ ਕਾਰਜਾਂ ਵਿਚ ਵਿਸ਼ੇਸ਼ ਯੋਗਦਾਨ ਪਾਇਆ | ਯੂਨੀਅਨ ਆਗੂਆਂ ਅਤੇ ਸਟਾਫ਼ ਦੇ ਸਹਿਯੋਗ ਨਾਲ਼ ਸਕੂਲ ਪਿ੍ੰਸੀਪਲ ਨੀਨਾ ਰਾਣੀ ਅਤੇ ਵਾਈਸ-ਪਿ੍ੰਸੀਪਲ ਮਨਪ੍ਰੀਤ ਕੌਰ ਵਲੋਂ ਧਰਮਿੰਦਰ ਕੁਮਾਰ ਸਮੇਤ ਪੂਰੇ ਪਰਿਵਾਰ ਦਾ ਮਾਨ-ਸਨਮਾਨ ਕੀਤਾ ਗਿਆ | ਸੇਵਾ ਮੁਕਤ ਹੋਏ ਅਧਿਆਪਕ ਧਰਮਿੰਦਰ ਕੁਮਾਰ ਨੇ ਕਿਹਾ ਕਿ ਅਧਿਆਪਨ ਦੌਰਾਨ ਪ੍ਰਬੰਧਕ ਕਮੇਟੀ, ਸਕੂਲ ਪਿ੍ੰਸੀਪਲ ਅਤੇ ਸਟਾਫ਼ ਨੇ ਹਮੇਸ਼ਾ ਮੇਰੀ ਸਹਾਇਤਾ ਕੀਤੀ ਅਤੇ ਮੈਂ ਸਦਾ ਸਾਰਿਆਂ ਦਾ ਰਿਣੀ ਰਹਾਂਗਾ | ਉਨ੍ਹਾਂ ਅੱਗੇ ਕਿਹਾ ਕਿ ਮੇਰੇ ਜੀਵਨ ਨੂੰ ਘੜਨ ਵਿਚ ਮੇਰੇ ਪਿਤਾ ਰਤਨ ਦੇਵ ਅਤੇ ਮਾਤਾ ਬਿਮਲਾ ਦੇਵੀ ਨੇ ਵੱਡਮੁੱਲੀ ਭੂਮਿਕਾ ਨਿਭਾਈ ਅਤੇ ਮੇਰੀ ਧਰਮਪਤਨੀ ਸੁਦੇਸ਼ ਰਾਣੀ ਨੇ ਜੀਵਨ ਦੀ ਹਰ ਖ਼ੁਸ਼ੀ ਦਿੱਤੀ | ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਲੈਕਚਰਾਰ ਸੋਨੀਆ ਬਾਂਸਲ ਨੇ ਧਰਮਿੰਦਰ ਕੁਮਾਰ ਨੂੰ ਰਿਟਾਇਰਮੈਂਟ ਬਾਅਦ ਨਵੇਂ ਜੀਵਨ ਦੀ ਸ਼ੁਰੂਆਤ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ | ਲੈਕਚਰਾਰ ਭੂਪਿੰਦਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ | ਇਸ ਮੌਕੇ ਲੈਕਚਰਾਰ ਕੁਲਦੀਪ ਸਿੰਘ, ਮਨੀਸ਼ਾ ਰਾਣੀ, ਲੈਕਚਰਾਰ ਸੁਖਚੈਨ ਸਿੰਘ, ਗਗਨਦੀਪ ਕੌਰ, ਕਰਨਜੋਤ ਸਿੰਘ, ਅਮਨਦੀਪ ਸਿੰਘ, ਰਾਜਵਿੰਦਰ ਕੌਰ, ਸਮਤਾ ਰਾਣੀ, ਸੋਨੀਆ ਰਾਏ, ਸੰਦੀਪ ਕੌਰ, ਪਰਦੀਪ ਕੌਰ, ਕਿ੍ਤਿਕਾ ਅਗਰਵਾਲ, ਅਮਨਦੀਪ ਕੌਰ, ਹਿਮਾਂਕ ਗਰਗ, ਪ੍ਰਕਿਰਤੀ ਅਗਰਾਵਾਲ, ਮੌਰਿਯਾ ਗਰਗ, ਦੀਪਕ ਵਿੱਜ, ਸ਼ੰਮੀ ਗਰਗ, ਮਹਿੰਦਰ ਪਾਲ ਗਰਗ ਆਦਿ ਮੌਜੂਦ ਸਨ |