ਹੰਡਿਆਇਆ, 2 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਸ੍ਰੀ ਗੁਰੂ ਤੇਗ਼ ਬਹਾਦਰ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਨੇ ਡੀ.ਟੀ.ਐਫ. ਵਲੋਂ ਕਰਵਾਈ ਗਈ ਵਜ਼ੀਫ਼ਾ ਪ੍ਰੀਖਿਆ 'ਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਮੁੱਖ ਅਧਿਆਪਕ ਮੇਜਰ ਸਿੰਘ, ਜਮਾਤ ਇੰਚਾਰਜ ਤਲਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਡੀ.ਟੀ.ਐਫ. ਵਲੋਂ ਵਜ਼ੀਫ਼ਾ ਪ੍ਰੀਖਿਆ 2025-26 ਲਈ ਗਈ ਸੀ | ਜਿਸ ਵਿਚੋਂ ਸਕੂਲ ਦੀ ਵਿਦਿਆਰਥਣ ਇਸ਼ੀਕਾ ਪੁੱਤਰ ਮੁਕੇਸ਼ ਕੁਮਾਰ ਨੇ ਜ਼ਿਲ੍ਹੇ 'ਚੋਂ ਦੂਜਾ, ਏਕਮਨੂਰ ਸਿੰਘ ਪੁੱਤਰ ਰੇਸ਼ਮ ਸਿੰਘ ਨੇ ਜ਼ਿਲ੍ਹੇ 'ਚੋਂ 9ਵਾਂ, ਪ੍ਰੀਤ ਵਰਮਾ ਪੁੱਤਰ ਲਾਲ ਸਿੰਘ ਨੇ 23ਵਾਂ, ਸਮੀਪਤਾ ਪੁੱਤਰੀ ਕੁਲਜੀਤ ਸਿੰਘ ਨੇ 24ਵਾਂ ਸਥਾਨ ਹਾਸਲ ਕੀਤਾ | ਇਸ ਪ੍ਰਾਪਤੀ 'ਤੇ ਮੁੱਖ ਅਧਿਆਪਕ ਮੇਜਰ ਸਿੰਘ ਤੇ ਸਕੂਲ ਸਟਾਫ਼ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |