ਸੰਗਰੂਰ, 6 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਬਨਾਸਰ ਬਾਗ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਸਰਪ੍ਰਸਤ ਅਤੇ ਖੱਤਰੀ ਸਭਾ ਪੰਜਾਬ ਦੇ ਪ੍ਰਧਾਨ ਦਲਜੀਤ ਸਿੰਘ ਜ਼ਖਮੀ, ਜਨਰਲ ਸਕੱਤਰ ਜਗਜੀ ਸਿੰਘ ਜੱਸਲ, ਸੀਨੀਅਰ ਮੀਤ ਪ੍ਰਧਾਨ ਅਤੇ ਸੋਸ਼ਲ ਵੈਲਫੈਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ, ਵਿੱਤ ਸਕੱਤਰ ਸ਼ਕਤੀ ਮਿੱਤਲ, ਨੈਸ਼ਨਲ ਐਵਾਰਡੀ ਸੱਤਦੇਵ ਸ਼ਰਮਾ, ਡਾ. ਕੇਵਲ ਜਲਾਨ ਕੇਟੀ ਰੋਇਲ ਹੋਟਲ, ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਵਿਨਾਸ਼ ਸ਼ਰਮਾ ਵਲੋਂ ਉੱਘੇ ਸਮਾਜ ਸੇਵੀ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਕੌਮੀ ਦੇ ਆਗੂ ਏ ਪੀ ਸਿੰਘ ਬਾਬਾ ਜਿਨ੍ਹਾਂ ਨੂੰ ਗੁਹਾਟੀ ਵਿਖੇ ਹੋਈ ਆਲ ਇੰਡੀਆ ਕਾਨਫ਼ਰੰਸ ਵਿਚ ਕੌਮੀ ਸਕੱਤਰ ਬਨਾਇਆ ਗਿਆ, ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ ਸਾਬਕਾ ਡੀਨ ਕੁਰੂਸ਼ੇਤਰਾ ਯੂਨੀਵਰਸਿਟੀ, ਸਾਬਕਾ ਸੀਨੀਅਰ ਬੈਕ ਅਧਿਕਾਰੀ ਅਤੇ ਜਨਰਲ ਸਕੱਤਰ ਜਗਜੀਤ ਸਿੰਘ ਜੱਸਲ ਨੇ ਕਿਹਾ ਕਿ ਸ੍ਰੀ ਏਪੀ ਸਿੰਘ ਬਾਬਾ 1988 ਤੋ 2020 ਤੱਕ ਜ਼ਿਲ੍ਹਾ ਸੰਗਰੂਰ ਪੋਸਟਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਤੇ ਸਕੱਤਰ ਰਹੇ, ਉਨ੍ਹਾਂ ਨੇ ਆਪਣੀ ਸਰਕਾਰੀ ਸੇਵਾ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਭਲਾਈ ਲਈ ਕੰਮ ਕੀਤੇ | ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸ੍ਰੀ ਏਪੀ ਸਿੰਘ ਬਾਬਾ ਪੋਸਟਲ ਇੰਪਲਾਈਜ਼ ਭਲਾਈ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੀ ਹਨ ਅਤੇ ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਮੰਗਾਂ ਲਈ ਸੰਘਰਸ਼ ਕਰਦੇ ਰਹੇ ਅਤੇ ਲੋੜਵੰਦਾਂ ਦੀ ਸੇਵਾ ਵੀ ਕਰ ਰਹੇ ਹਨ | ਬਜ਼ੁਰਗਾਂ ਦੀ ਭਲਾਈ ਲਈ ਬਿਰਧ ਆਸ਼ਰਮ ਨਾਲ ਵੀ ਜੁੜੇ ਹੋਏ ਹਨ | ਸ੍ਰੀ ਬਾਬਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਲੋਕ ਭਲਾਈ ਅਤੇ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ | ਇਸ ਮੌਕੇ ਤੇ ਸ੍ਰੀ ਬਾਲ ਕਿ੍ਸ਼ਨ ਸ਼ਰਮਾ, ਵਾਸਦੇਵ ਸ਼ਰਮਾ, ਪਵਨ ਸ਼ਰਮਾ, ਨਿਰਮਲ ਸਿੰਘ ਮਾਣਾ, ਡੀਐਸ ਖੁਰਮੀ ਆਦਿ ਵੀ ਮੌਜੂਦ ਸਨ |