02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਇੰਜ. ਮਨਜੋਧ ਸਿੰਘ ਜੋਧਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ

Ad Position 21
No active advertisement
ਸਲਾਇਟ ਲੌਂਗੋਵਾਲ ਵਿਖੇ ਇੰਜ. ਮਨਜੋਧ ਸਿੰਘ ਜੋਧਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਕਰਦੇ ਹੋਏ ਪ੍ਰਬੰਧਕ | ਤਸਵੀਰ: ਵਿਨੋਦ ਸ਼ਰਮਾ <br/> 12-04-2026
ਲੌਂਗੋਵਾਲ, 11 ਅਪ੍ਰੈਲ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਸਲਾਈਟ ਡੀਮਡ ਯੂਨੀਵਰਸਿਟੀ ਲੌਂਗੋਵਾਲ ਵਿਖੇ ਪਿਛਲੇ 4 ਦਹਾਕਿਆਂ ਤੋਂ ਸਭਿਆਚਾਰਕ ਗਤੀਵਿਧੀਆਂ ਰਾਹੀਂ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸਭਿਆਚਾਰ ਦਾ ਝੰਡਾ ਬੁਲੰਦ ਕਰਨ ਵਾਲੇ ਇੰਜ. ਮਨਜੋਧ ਸਿੰਘ ਜੋਧਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਅਤੇ ਪੰਜਾਬੀ ਸਭਿਆਚਾਰਕ ਗਤੀਵਿਧੀਆਂ ਦੇ 'ਬਾਬਾ ਬੋਹੜ' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਇਹ ਸਨਮਾਨ ਉਨ੍ਹਾਂ ਨੂੰ ਗਿੱਧਾ, ਭੰਗੜਾ ਅਤੇ ਪੰਜਾਬੀ ਨਾਚਾਂ ਵਿਚ ਲੰਬੇ ਸਮੇਂ ਤੱਕ ਦਿੱਤੀ ਗਈ ਅਟੱਲ ਸੇਵਾ ਅਤੇ ਮਜ਼ਬੂਤ ਰਹਿਨੁਮਾਈ ਲਈ ਦਿੱਤਾ ਗਿਆ ਹੈ | ਜੋਧਾ ਨੂੰ ਇਹ ਐਵਾਰਡ ਸਲਾਈਟ ਭੰਗੜਾ ਕੱਪ '26 ਦੌਰਾਨ ਸਲਾਈਟ ਦੇ ਐਲਮੁਨੀ, ਵਰਲਡ ਭੰਗੜਾ ਲੀਗ ਦੇ ਮੈਂਬਰ ਸਾਹਿਬਾਨ, ਸਲਾਈਟ ਦੇ ਅਧਿਕਾਰੀਆਂ, ਵਿਦਿਆਰਥੀਆਂ ਅਤੇ ਹੋਰ ਸੰਗਠਨਾਂ ਦੀ ਹਾਜ਼ਰੀ ਵਿੱਚ ਪ੍ਰਦਾਨ ਕੀਤਾ ਗਿਆ ਹੈ | ਪੰਜਾਬੀ ਵਿਰਸੇ, ਪੰਜਾਬੀ ਦੇ ਭਿੰਨ ਭਿੰਨ ਲੋਕ ਨਾਚ ਖੇਤਰ ਅਤੇ ਪੰਜਾਬੀ ਸਭਿਆਚਾਰਕ ਗਤੀਵਿਧੀਆਂ ਵਿੱਚ ਉਨ੍ਹਾਂ ਵੱਲੋਂ ਲਗਭਗ 35 ਸਾਲਾਂ ਦੇ ਪਾਏ ਯੋਗਦਾਨ ਲਈ ਇਹ ਐਵਾਰਡ ਪ੍ਰਦਾਨ ਕੀਤਾ ਗਿਆ | ਉਹ ਲੰਮੇ ਸਮੇਂ ਤੋਂ ਸਲਾਈਟ ਦੀਆਂ ਸਭਿਆਚਾਰਕ ਗਤੀਵਿਧੀਆਂ ਲਈ ਮਾਰਗ ਦਰਸ਼ਕ ਅਤੇ ਪ੍ਰੇਰਣਾ ਸਰੋਤ ਰਹੇ ਹਨ | ਇਹ ਐਵਾਰਡ ਉਨ੍ਹਾਂ ਨੂੰ ਡਾਇਰੈਕਟਰ ਸਲਾਈਟ ਪ੍ਰੋ. ਮਨੀਕਾਂਤ ਪਾਸਵਾਨ ਦੀ ਅਗਵਾਈ ਹੇਠ ਪ੍ਰਸਿੱਧ ਲੋਕ ਗਾਇਕ ਪੰਮੀ ਬਾਈ, ਇੰਜ. ਵਿਨਰਜੀਤ ਸਿੰਘ ਗੋਲਡੀ ਪ੍ਰਧਾਨ ਐਸ.ਏ.ਏ, ਪ੍ਰੋ. ਵੀ.ਕੇ. ਕੁਕਰੇਜਾ ਡੀਨ (ਸਟੂਡੈਂਟ ਵੈੱਲਫੇਅਰ), ਪ੍ਰੋ. ਏ.ਐਸ. ਅਰੋੜਾ, ਪ੍ਰੋ. ਇੰਦਰਾਜ਼ ਸਿੰਘ ਚੇਅਰਮੈਨ ਮਧੁਰਮ '26, ਸਲਾਈਟ ਦੇ ਐਲਮੁਨੀ ਅਤੇ ਭੰਗੜਾ ਕੱਪ '26 ਦੀ ਆਰਗੇਨਾਈਜ਼ਿੰਗ ਕਮੇਟੀ ਵੱਲੋਂ ਪ੍ਰਦਾਨ ਕੀਤਾ ਗਿਆ | ਸਮਾਗਮ ਦੌਰਾਨ ਹਾਜ਼ਰੀਨਾਂ ਵੱਲੋਂ ਮਨਜੋਧ ਸਿੰਘ ਜੋਧਾ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਸਲਾਈਟ ਦੀ ਸਭਿਆਚਾਰਕ ਧਰੋਹਰ ਦਾ ਅਹਿਮ ਹਿੱਸਾ ਕਰਾਰ ਦਿੱਤਾ ਗਿਆ | ਇਸ ਮੌਕੇ ਵਰਲਡ ਸਪੋਰਟਸ ਭੰਗੜਾ ਲੀਗ ਦੀਆਂ ਸਿਰਮੌਰ ਸ਼ਖ਼ਸੀਅਤਾਂ ਪ੍ਰੋ. ਮੇਜਰ ਸਿੰਘ ਚੱਠਾ, ਜੋਗਾ ਸਿੰਘ ਸੇਖੋਂ, ਜੱਸੀ ਲੌਂਗੋਵਾਲੀਆ, ਅਜੇ ਸ਼ਰਮਾ, ਪਾਲੀ ਧਨੌਲਾ, ਪ੍ਰੋ. ਰਾਜਵੀਰ ਸਿੰਘ ਮੱਲ੍ਹੀ, ਰਵਿੰਦਰ ਰੰਗੂਵਾਲ, ਜਸ਼ਨਜੀਤ ਸਿੰਘ ਗੋਸ਼ਾ, ਦਲ ਸਿੰਘ ਬਰਾੜ, ਲੱਕੀ ਧਾਲੀਵਾਲ, ਸਿਮਰਨ ਬਿੱਲਾ, ਪ੍ਰੋ. ਕੇ.ਐਸ. ਮਾਨ, ਪਿ੍ਤਪਾਲ ਸਿੰਘ ਬੁੱਟਰ ਅਤੇ ਇਕਬਾਲ ਸਿੰਘ ਜਵੰਧਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ 13 ਕਰੋੜ 26 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਗਲੀ ਖ਼ਬਰ ਮੀਟਿੰਗ ਤੋਂ ਨਿਰਾਸ਼ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਨੇ ਜਨਤਕ ਸਮਾਗਮਾਂ ਵਿਚ ਮੁੱਖ ਮੰਤਰੀ ਨੂੰ ਸਵਾਲ ਕਰਨ ਦੀ ਦਿੱ...
Ad Position 24
No active advertisement