02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ 13 ਕਰੋੜ 26 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 12-04-2026
ਲੌਂਗੋਵਾਲ, 11 ਅਪ੍ਰੈਲ (ਵਿਨੋਦ, ਖੰਨਾ) - ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਲੌਂਗੋਵਾਲ ਅਤੇ ਨੇੜਲੇ ਪਿੰਡਾਂ ਵਿੱਚ ਲਗਭਗ 13 ਕਰੋੜ 26 ਲੱਖ ਰੁਪਏ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ, ਉਦਘਾਟਨ ਕੀਤੇ ਅਤੇ ਵੱਖ-ਵੱਖ ਸੰਸਥਾਵਾਂ ਨੂੰ ਗਰਾਂਟਾਂ ਜਾਰੀ ਕੀਤੀਆਂ | ਇਸ ਮੌਕੇ ਸ਼੍ਰੀ ਅਰੋੜਾ ਨੇ ਦੱਸਿਆ ਕਿ ਲੌਂਗੋਵਾਲ ਖੇਤਰ ਵਿੱਚ ਸੜਕਾਂ ਦੇ ਜਾਲ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਪ੍ਰੋਜੈਕਟ ਮਨਜ਼ੂਰ ਕਰਕੇ ਸ਼ੁਰੂ ਕੀਤੇ ਗਏ ਹਨ | ਇਨ੍ਹਾਂ ਵਿੱਚ ਲੌਂਗੋਵਾਲ-ਪਿੰਡੀ ਕੈਂਬੋਵਾਲ ਰੋਡ 'ਤੇ ਹਰਚੰਦ ਸਿੰਘ ਲੌਂਗੋਵਾਲ ਮਾਰਗ ਤੋਂ ਸਲਾਇਟ ਰੋਡ ਮਾਇਨਰ ਦੇ ਨਾਲ ਸੜਕ ਦਾ ਨੀਂਹ ਪੱਥਰ, ਸ਼ੇਰੋਂ -ਕਿਲ੍ਹਾ ਭਰੀਆਂ ਰੋਡ ਤੋਂ ਬਟੂਹਾ ਖ਼ੁਰਦ ਬੱਸ ਅੱਡੇ ਤਕ ਸੜਕ , ਬਟੂਹਾ ਖ਼ੁਰਦ ਸੜਕ ਤੋਂ ਡੇਰੇ ਤਕ ਸੜਕ ਅਤੇ ਗਰਿੱਡ ਤੋਂ ਬਟੂਹਾ ਖ਼ੁਰਦ ਲਿੰਕ ਰੋਡ ਤਕ ਸੜਕ ਸ਼ਾਮਲ ਹਨ | ਇਸ ਤੋਂ ਇਲਾਵਾ ਪਿੰਡੀ ਢਿਲਵਾਂ ਅਤੇ ਹੋਰ ਪਿੰਡਾਂ ਵਿੱਚ ਵੀ ਸੜਕਾਂ ਦੇ ਨਿਰਮਾਣ ਲਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲੌਂਗੋਵਾਲ-ਪਿੰਡੀ ਢਿਲਵਾਂ ਰੋਡ ਤੋਂ ਬਡਬਰ ਲੌਂਗੋਵਾਲ ਰੋਡ ਤਕ, ਲੌਂਗੋਵਾਲ ਤੋਂ ਪਿੰਡੀ ਕੇਹਰ ਸਿੰਘ ਵਾਲਾ ਵਾਇਆ ਪਿੰਡੀ ਢਿਲਵਾਂ, ਲੌਂਗੋਵਾਲ ਮੰਡੇਰ ਕਲਾਂ ਰੋਡ ਤੋਂ ਦੇਸੂਪੁਰਾ ਰੋਡ ਤਕ ਮਾਇਨਰ ਦੇ ਨਾਲ ਸੜਕ , ਲੌਂਗੋਵਾਲ ਝਾੜੋ ਰੋਡ ਤੋਂ ਕੋਠੇ ਦੇਸੂਪੁਰਾ ਅਤੇ ਝਿੜੀ ਵਾਲੇ ਡੇਰੇ ਤਕ ਅਤੇ ਪਿੰਡੀ ਦੇਸੂਪੁਰਾ ਲੌਂਗੋਵਾਲ ਰੋਡ ਤੋਂ ਮੰਡੇਰ ਕਲਾਂ ਝਾੜੋ ਰੋਡ ਤੋਂ ਸ਼ਹੀਦ ਬਾਬਾ ਨਿੱਕਾ ਸਿੰਘ ਜੀ ਤਕ ਸੜਕ ਦੇ ਪ੍ਰੋਜੈਕਟ ਵੀ ਸ਼ਾਮਲ ਹਨ | ਕੈਬਨਿਟ ਮੰਤਰੀ ਨੇ ਸਮਾਜਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਕਈ ਗਰਾਂਟਾਂ ਦਾ ਐਲਾਨ ਕੀਤਾ | ਮੰਡੇਰ ਕਲਾਂ ਦੇ ਸਰਕਾਰੀ ਮਿਡਲ ਸਕੂਲ ਵਿੱਚ ਨਵੇਂ ਕਮਰੇ ਦਾ ਉਦਘਾਟਨ ਕੀਤਾ ਗਿਆ ਅਤੇ ਐਸ.ਸੀ ਧਰਮਸ਼ਾਲਾ ਲਈ 4 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ | ਪਿੰਡ ਤਕੀਪੁਰ ਵਿੱਚ ਐਸ.ਸੀ ਧਰਮਸ਼ਾਲਾ ਲਈ ਕਮਰਾ ਬਣਾਉਣ ਵਾਸਤੇ 4 ਲੱਖ ਰੁਪਏ ਦਿੱਤੇ ਗਏ | ਇਸ ਤੋਂ ਇਲਾਵਾ ਸਾਹੋਕੇ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੂੰ ਟੂਰਨਾਮੈਂਟ ਲਈ 51 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ | ਝਾੜੋਂ ਰਵਿਦਾਸ ਧਰਮਸ਼ਾਲਾ ਲਈ ਫ਼ਰਸ਼ ਅਤੇ ਦਰਵਾਜ਼ਿਆਂ ਵਾਸਤੇ 3 ਲੱਖ, ਤੋਲਾਵਾਲ ਵਾਲਮੀਕ ਧਰਮਸ਼ਾਲਾ ਲਈ 3.93 ਲੱਖ ਰੁਪਏ ਅਤੇ ਸ਼ਾਹਪੁਰ ਕਲਾਂ ਰਵਿਦਾਸ ਧਰਮਸ਼ਾਲਾ ਲਈ ਸ਼ੈੱਡ ਅਤੇ ਚਾਰਦੀਵਾਰੀ ਵਾਸਤੇ 3.50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ | ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਬਿਹਤਰ ਸੜਕ ਸਹੂਲਤਾਂ, ਸਿੱਖਿਆ ਅਤੇ ਸਮਾਜਿਕ ਢਾਂਚਾ ਪ੍ਰਦਾਨ ਕਰਨਾ ਸਰਕਾਰ ਦੀ ਪਹਿਲ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਖੇਤਰ ਦੀ ਆਰਥਿਕ ਤਰੱਕੀ ਅਤੇ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਇਸ ਮੌਕੇ ਬਲਵਿੰਦਰ ਸਿੰਘ ਢਿੱਲੋਂ, ਮੇਲਾ ਸਿੰਘ ਸੂਬੇਦਾਰ, ਸਰਪੰਚ ਦਰਸ਼ਨ ਸਿੰਘ, ਸਰਪੰਚ ਜਗਰਾਜ ਸਿੰਘ ਸੰਸਾਰੀ, ਸੁਸਾਇਟੀ ਪ੍ਰਧਾਨ ਪਰਮਜੀਤ ਸਿੰਘ, ਸਰਪੰਚ ਭੀਮ ਦਾਸ ਬਾਵਾ, ਸਰਪੰਚ ਨਿਹਾਲ ਸਿੰਘ, ਸਰਪੰਚ ਲਖਵੀਰ ਸਿੰਘ, ਸਰਪੰਚ ਰਾਮ ਪਾਲ ਸਿੰਘ, ਸਰਪੰਚ ਜਗਸੀਰ ਸਿੰਘ ਅਤੇ ਸਰਪੰਚ ਬਲਵੀਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਭਰਾਜ ਨੇ 90 ਲਾਭਪਾਤਰੀਆਂ ਨੂੰ ਵੰਡੇ ਪਲਾਟਾਂ ਦੇ ਕਾਰਡ ਅਗਲੀ ਖ਼ਬਰ ਇੰਜ. ਮਨਜੋਧ ਸਿੰਘ ਜੋਧਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ
Ad Position 24
No active advertisement