08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਅੱਗ ਲੱਗਣ ਕਾਰਨ ਕਣਕ ਦੀ ਸਾਢੇ ਛੇ ਏਕੜ ਫ਼ਸਲ ਸੜਕੇ ਸੁਆਹ

Ad Position 21
No active advertisement
ਅਜੀਤ ਡੈਸਕ 16-04-2026

ਸੁਨਾਮ ਊਧਮ ਸਿੰਘ ਵਾਲਾ, 15 ਅਪ੍ਰੈਲ (ਧਾਲੀਵਾਲ, ਭੁੱਲਰ, ਸੱਗੂ) - ਅੱਜ ਦੁਪਹਿਰ ਵੇਲੇ ਸਥਾਨਕ ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਦੇ ਪਿਛਲੇ ਪਾਸੇ ਰੇਲਵੇ ਦੇ ਨਾਲ ਤਿੰਨ ਕਿਸਾਨਾਂ ਦੀ ਕਰੀਬ ਸਾਢੇ ਛੇ ਏਕੜ ਕਣਕ ਦੀ ਖੜ੍ਹੀ ਫ਼ਸਲ ਅਤੇ ਕਈ ਏਕੜ ਨਾੜ ਸੜਕੇ ਸੁਆਹ ਹੋ ਗਿਆ | ਮਿਲੀ ਜਾਣਕਾਰੀ ਅੱਜ ਸਿਖਰ ਦੁਪਹਿਰੇ ਗੁਰੂ ਨਾਨਕ ਦੇਵ ਡੈਂਟਲ ਕਾਲਜ ਦੇ ਪਿਛਲੇ ਪਾਸੇ ਜਿੱਥੇ ਕਿਸਾਨ ਪਰਮਾ ਨੰਦ ਪੁੱਤਰ ਰਾਮ ਸਿੰਘ ਦੇ ਸਾਢੇ ਤਿੰਨ ਏਕੜ,ਹਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਡੇਢ ਏਕੜ ਅਤੇ ਪਿ੍ੰਸ ਸਿੰਘ ਪੁੱਤਰ ਬੁੱਧ ਰਾਮ ਦੀ ਡੇਢ ਏਕੜ ਕਣਕ ਦੀ ਪੱਕੀ ਫ਼ਸਲ ਸੜਕੇ ਰਾਖ ਹੋ ਗਈ ਉੱਥੇ ਹੀ ਕਈ ਏਕੜ ਨਾੜ ਵੀ ਸੜ ਗਿਆ |ਪਤਾ ਲੱਗਦਿਆਂ ਹੀ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਮੌਕੇ 'ਤੇ ਪਹੁੰਚ ਗਏ ਅਤੇ ਤੁਰੰਤ ਆਲੇ ਦੁਆਲੇ ਦੇ ਖੇਤਾਂ ਵਾਲੇ ਕਿਸਾਨ ਨਾਲ ਮਿਲ ਕੇ ਅੱਗ ਬੁਝਾਉਣ ਵਿਚ ਜੁਟ ਗਏ, ਇਸੇ ਦੌਰਾਨ ਫਾਇਰ ਬਿ੍ਗੇਡ ਦੀ ਗੱਡੀ ਵੀ ਪਹੁੰਚ ਗਈ ਅਤੇ ਬੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਭਾਵੇਂ ਅੱਗ ਲੱਗਣ ਦੇ ਕਾਰਨਾਂ ਦੇ ਅਜੇ ਤੱਕ ਕੋਈ ਪਤਾ ਨਹੀ ਲੱਗ ਸਕਿਆ ਪਰ ਪੀੜ੍ਹਤ ਕਿਸਾਨਾਂ ਵੱਲੋਂ ਬਿਜਲੀ ਦੇ ਸਾਰਟ ਸਰਕਟ ਦਾ ਖ਼ਦਸ਼ਾ ਜਿਤਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਜਨੀਸ਼ ਦਹਿਆਂ ਨੇ ਰੱਖਿਆ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਅਗਲੀ ਖ਼ਬਰ ਪ੍ਰਾਈਵੇਟ ਸਕੂਲਾਂ 'ਚ 25 ਫ਼ੀਸਦੀ ਮੁਫ਼ਤ ਦਾਖ਼ਲੇ ਲੋੜਵੰਦ ਪਰਿਵਾਰਾਂ ਲਈ ਯਕੀਨੀ ਬਣਾਏ ਜਾਣ-ਹਰਜੀਤ ਖ਼ਿਆਲੀ
Ad Position 24